ਅਮਰੀਕਾ ''ਚ ਭੜਕੀ ਹਿੰਸਾ ਦੀ ਅੱਗ, 25 ਸ਼ਹਿਰਾਂ ''ਚ ਕਰਫਿਊ

Sunday, May 31, 2020 - 10:22 PM (IST)

ਅਮਰੀਕਾ ''ਚ ਭੜਕੀ ਹਿੰਸਾ ਦੀ ਅੱਗ, 25 ਸ਼ਹਿਰਾਂ ''ਚ ਕਰਫਿਊ

ਮਿਨੀਪੋਲਸ` - ਅਮਰੀਕਾ ਦੇ ਮਿਨੇਸੋਟਾ ਰਾਜ ਦੇ ਮਿਨੀਪੋਲਸ ਸ਼ਹਿਰ ਵਿਚ ਅਸ਼ਵੇਤ ਅਮਰੀਕਨ ਜਾਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਪੁਲਸ ਅਧਿਕਾਰੀ ਡੈਰੇਕ ਚਾਓਵਿਨ ਖਿਲਾਫ ਪੂਰੇ ਅਮਰੀਕਾ ਵਿਚ ਹਿੰਸਾ ਦੀ ਅੱਗ ਭੜਕ ਗਈ ਹੈ। ਵਿਰੋਧ ਪ੍ਰਦਰਸ਼ਨਾਂ ਦੀ ਅੱਗ ਨਿਊਯਾਰਕ ਤੋਂ ਲੈ ਕੇ ਟੁਲਸਾ ਅਤੇ ਲਾਸ ਏਜੰਲਸ ਤੱਕ ਫੈਲ ਗਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਦੀਆਂ ਕਾਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਮਿਨੀਪੋਲਸ ਵਿਚ ਸ਼ੁਰੂ ਹੋਏ ਪ੍ਰਦਰਸ਼ਨਾਂ ਕਾਰਨ ਬਾਹਰ ਦੇ ਕਈ ਹਿੱਸਿਆਂ ਵਿਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਇਮਾਰਤਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਦੁਕਾਨਾਂ ਵਿਚ ਲੁੱਟਖੋਹ ਕੀਤੀ ਗਈ। ਸਥਿਤੀ ਬੇਕਾਬੂ ਹੁੰਦੀ ਦੇਖ ਲਾਸ ਏਜੰਲ, ਫਿਲਾਡੇਲਫਿਆ ਅਤੇ ਐਟਲਾਂਟਾ ਸਮੇਤ 19 ਰਾਜਾਂ ਦੇ 25 ਸ਼ਹਿਰਾਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ।

ਹੁਣ ਤੱਕ 2500 ਪ੍ਰਦਰਸ਼ਨਕਾਰੀ ਗਿ੍ਰਫਤਾਰ
ਪੁਲਸ ਨੇ ਦੱਸਿਆ ਕਿ ਹੁਣ ਤੱਕ ਪੂਰੇ ਅਮਰੀਕਾ ਵਿਚ 2500 ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨ ਦੇ 2 ਦਿਨਾਂ ਦੌਰਾਨ ਮਿਨੇਸੋਟਾ ਵਿਚ ਹਿਰਾਸਤ ਵਿਚ ਲਏ ਪ੍ਰਦਰਸ਼ਨਕਾਰੀਆਂ ਵਿਚ 40 ਫੀਸਦੀ ਮਿਨੀਪੋਲਸ ਤੋਂ ਹਨ।

Curfew ordered in cities across US amid widespread clashes ...

ਵ੍ਹਾਈਟ ਹਾਊਸ ਦੇ ਸਾਹਮਣੇ ਫਿਰ ਪ੍ਰਦਰਸ਼ਨ
ਪ੍ਰਦਰਸਨ ਦੀ ਅੱਗ ਵ੍ਹਾਈਟ ਹਾਊਸ ਦੇ ਕਰੀਬ ਤੱਕ ਪਹੁੰਚ ਗਈ ਹੈ। ਸ਼ਨੀਵਾਰ ਨੂੰ ਫਿਰ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਸਾਹਮਣੇ ਇਕੱਠੇ ਹੋਏ ਅਤੇ ਉਨ੍ਹਾਂ ਦੀ ਪੁਲਸ ਨਾਲ ਝੜਪ ਵੀ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖੂਬ ਨਾਅਰੇਬਾਜ਼ੀ ਕੀਤੀ।

ਇਨ੍ਹਾਂ ਰਾਜਾਂ ਵਿਚ ਹੋਏ ਰਹੇ ਪ੍ਰਦਰਸ਼ਨ
ਜਿਨ੍ਹਾਂ ਰਾਜਾਂ ਵਿਚ ਪ੍ਰਦਰਸ਼ਨ ਹੋਏ ਹਨ ਉਨ੍ਹਾਂ ਵਿਚ ਕੈਲੀਫੋਰਨੀਆ, ਕੋਲੋਰਾਡੋ, ਫਲੋਰੀਡਾ, ਜਾਰਜ਼ੀਆ, ਇਲਿਨਾਅ, ਕੇਂਟਕੀ, ਮਿਨੇਸੋਟਾ, ਨਿਊਯਾਰਕ, ਓਹਾਓ, ਓਰੇਗਨ, ਪੈਂਸੀਲਵੇਨੀਆ, ਸਾਊਥ ਕੈਰੋਲੀਨਾ, ਟੈਨੇਸੀ, ਓਟਾਹ, ਵਾਸ਼ਿੰਗਟਨ, ਵਿਸਕਾਂਸਿਨ ਸ਼ਾਮਲ ਹਨ। ਫਿਲਾਡੇਲਫਿਆ ਵਿਚ 13 ਅਧਿਕਾਰੀ ਜ਼ਖਮੀ ਹੋ ਗਏ ਅਤੇ 4 ਪੁਲਸ ਵਾਹਨਾਂ ਨੂੰ ਫੂਕ ਦਿੱਤਾ ਗਿਆ। ਓਕਲਾਹੋਮਾ ਵਿਚ ਗ੍ਰੀਨਵੁੱਡ ਡਿਸਟਿ੍ਰਕਟ ਆਫ ਟੁਲਸਾ ਵਿਚ ਪ੍ਰਦਰਸ਼ਨਕਾਰੀਆਂ ਨੇ ਰਸਤਿਆਂ ਨੂੰ ਬੰਦ ਕਰ ਦਿੱਤਾ ਅਤੇ 2014 ਵਿਚ ਇਕ ਪੁਲਸ ਅਧਿਕਾਰੀ ਦੇ ਹੱਥੋਂ ਮਾਰੇ ਗਏ ਅਸ਼ਵੇਤ ਟੈਰੇਂਸ ਕ੍ਰਚਰ ਦੇ ਨਾਂ ਦੇ ਨਾਅਰੇ ਲਗਾਏ।

The Latest: Minneapolis police confronting curfew breakers ...

ਟਰੰਪ ਦੀ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਵੈਰੀ ਕੂਲ, ਮੈਂ ਅੰਦਰ ਸੀ ਅਤੇ ਹਰ ਇਕ ਘਟਨਾ ਨੂੰ ਦੇਖ ਰਿਹਾ ਸੀ। ਮੈਂ ਬਹੁਤ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਪੇਸ਼ੇਵਰ ਤਰੀਕੇ ਨਾਲ ਇਕੱਠੀ ਹੋਈ ਭੀੜ ਵੀ ?, ਪਰ ਕੋਈ ਵੀ ਫੇਂਸ ਨੂੰ ਤੋੜਣ ਲਈ ਨਜ਼ਦੀਕ ਨਹੀਂ ਆਇਆ। ਜੇਕਰ ਉਹ ਆਉਂਦੇ ਤਾਂ ਉਨ੍ਹਾਂ ਸੁਆਗਤ ਖਤਰਨਾਕ ਕੁੱਤਿਆਂ ਅਤੇ ਘਾਤਕ ਹਥਿਆਰਾਂ ਨਾਲ ਹੁੰਦਾ।

ਬਿਡੇਨ ਨੇ ਕਿਹਾ - ਅਸੀਂ ਦਰਦ ਵਿਚ ਹਾਂ
ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਵੀ ਜਾਰਜ ਫਲਾਇਡ ਦੀ ਮੌਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਦੇਸ਼ ਦੇ ਤੌਰ 'ਤੇ ਦਰਦ ਵਿਚ ਹਾਂ।

The Latest: Curfews ordered in more than dozen US cities ...


author

Khushdeep Jassi

Content Editor

Related News