ਪਿੰਡ ਵਾਲਿਆਂ ਨੇ 3 ਕਿਲੋਮੀਟਰ ''ਚ ਲਈਆਂ 1000 ਸਟ੍ਰੀਟ ਲਾਈਟਾਂ, ਦਿਲਚਸਪ ਹੈ ਕਾਰਨ

Sunday, May 26, 2019 - 09:03 PM (IST)

ਪਿੰਡ ਵਾਲਿਆਂ ਨੇ 3 ਕਿਲੋਮੀਟਰ ''ਚ ਲਈਆਂ 1000 ਸਟ੍ਰੀਟ ਲਾਈਟਾਂ, ਦਿਲਚਸਪ ਹੈ ਕਾਰਨ

ਬੀਜਿੰਗ— ਚੀਨ ਦੇ ਇਕ ਪਿੰਡ 'ਚ ਲੋਕਾਂ ਨੇ ਸਰਕਾਰ ਨਾਲ 'ਪੰਗਾ' ਲਿਆ ਹੈ। ਤਾਓਕਿਆ ਪਿੰਡ 'ਚ ਰਹਿਣ ਵਾਲੇ ਲੋਕਾਂ ਨੇ ਆਪਣੇ ਪੈਸਿਆਂ ਨਾਲ ਪਿੰਡ ਦੀ 3 ਕਿਲੋਮੀਟਰ ਲੰਬੀ ਸੜਕ 'ਤੇ 1000 ਸਟ੍ਰੀਟ ਲਾਈਟਾਂ ਲਗਵਾ ਦਿੱਤੀਆਂ ਹਨ। ਰਾਤ ਦੇ ਵੇਲੇ ਇਹ ਸੜਕ ਹੱਦੋਂ ਵਧ ਰੌਸ਼ਨ ਜ਼ਰੂਰ ਹੋ ਰਹੀਆਂ ਹਨ ਪਰ ਅਜਿਹਾ ਕਿਉਂ ਕੀਤਾ ਗਿਆ ਇਹ ਕਿੱਸਾ ਵੀ ਮਜ਼ੇਦਾਰ ਹੈ।

ਇਕ ਥਾਂ 500 ਮੀਟਰ 'ਚ ਲਗਵਾ ਦਿੱਤੀਆਂ 200 ਲਾਈਟਾਂ
ਸ਼ਾਂਘਾਈਸਟ ਦੀ ਰਿਪੋਰਟ ਮੁਤਾਬਕ ਇਸ ਤਿੰਨ ਕਿਲੋਮੀਟਰ ਲੰਬੀ ਸੜਕ 'ਚ 500 ਮੀਟਰ ਯਾਨੀ ਅੱਧਾ ਕਿਲੋਮੀਟਰ ਦਾ ਇਕ ਇਲਾਕਾ ਅਜਿਹਾ ਹੈ, ਜਿਥੇ 200 ਮੀਟਰ ਲਾਈਟਾਂ ਲਗਾਈਆਂ ਗਈਆਂ ਹਨ। ਵੈਸੇ ਜਾਣਕਾਰੀ ਲਈ ਦੱਸ ਦਈਏ ਕਿ ਆਮ ਕਰਕੇ ਇਕ ਸਟ੍ਰੀਟ ਲਾਈਟ ਤੋਂ ਦੂਜੀ ਸਟ੍ਰੀਟ ਲਾਈਟ ਦੀ ਦੂਰੀ 30 ਮੀਟਰ ਤੋਂ 50 ਮੀਟਰ ਦੇ ਵਿਚਾਲੇ ਹੁੰਦੀ ਹੈ। ਪਰ ਇਸ ਸੜਕ 'ਤੇ ਅਜਿਹਾ ਕੁਝ ਨਹੀਂ ਹੈ।

ਇਸ ਕਾਰਨ ਪਿੰਡ ਵਾਲਿਆਂ ਨੇ ਕੱਢੀ ਤਰਤੀਬ
ਚੀਨ ਦੀ ਸੋਸ਼ਲ ਮੀਡੀਆ 'ਤੇ ਤਾਓਕਿਆ ਪਿੰਡ ਦੀ ਸੜਕ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹੈ। ਇਹ ਸੜਕ ਸ਼ੀਆਨ ਇੰਟਰਨੈਸ਼ਨਲ ਟ੍ਰੇਡ ਐਂਡ ਲਾਜੀਸਟਿਕ ਪਾਰਕ ਦਾ ਹਿੱਸਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੀ ਜ਼ਿਆਦਾਤਰ ਜ਼ਮੀਨ 'ਤੇ ਖੇਤੀ ਹੁੰਦੀ ਹੈ। ਪਰ ਜਲਦੀ ਹੀ ਇਸ 'ਤੇ ਬੁਲਡੋਜ਼ਰ ਚੱਲਣ ਵਾਲਾ ਹੈ। ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਰਕਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਲੈਣ ਦੀ ਤਰਤੀਬ ਕੱਢੀ।

ਹੁਣ ਪਿੰਡ ਵਾਲਿਆਂ ਨੇ ਆਪਸੀ ਸਲਾਹ ਤੋਂ ਬਾਅਦ ਪੈਸੇ ਖਰਚ ਕਰਕੇ ਸੜਕ 'ਤੇ ਜ਼ਰੂਰਤ ਤੋਂ ਜ਼ਿਆਦਾ ਸਟ੍ਰੀਟ ਲਾਈਟਾਂ ਲੱਗਵਾ ਦਿੱਤੀਆਂ। ਅਜਿਹਾ ਇਸ ਲਈ ਕਿ ਜਦੋਂ ਬੁਲਡੋਜ਼ਰ ਚਲਾਇਆ ਜਾਵੇਗਾ ਤਾਂ ਇਸ ਨਾਲ ਸਟ੍ਰੀਟ ਲਾਈਟਾਂ ਵੀ ਹਟਾਈਆਂ ਜਾਣਗੀਆਂ ਤੇ ਇਸ ਦੇ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਮਿਲੇਗਾ। ਫਿਲਹਾਲ ਆਈਡੀਆ ਤਾਂ ਚੰਗਾ ਹੈ ਪਰ ਚੀਨ ਦੀ ਸਰਕਾਰ ਇਸ 'ਤੇ ਕੀ ਫੈਸਲਾ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।


author

Baljit Singh

Content Editor

Related News