ਚੀਨ ਦੇ ਵਿਸਥਾਰ ਦੇ ਦਾਅਵਿਆਂ ਖਿਲਾਫ ਕੌਮਾਂਤਰੀ ਆਰਬਿਟਰੇਸ਼ਨ ਕੇਸ ਦਾਇਰ ਕਰੇਗਾ ਵੀਅਤਨਾਮ

05/09/2020 6:34:44 PM

ਹਨੋਈ, 9 ਮਈ (ਏਜੰਸੀਆਂ)- ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵਿਸਥਾਰ ਦੇ ਦਾਅਵਿਆਂ ਖਿਲਾਫ ਵੀਅਤਨਾਮ ਕੌਮਾਂਤਰੀ ਆਰਬਿਟਰੇਸ਼ਨ ਦਾ ਕੇਸ ਦਾਇਰ ਕਰਨ ਜਾ ਰਿਹਾ ਹੈ। ਇਹ ਕੇਸ ਵੱਧਦੇ ਜਲਮਾਰਗ, ਚੀਨੀ ਧਮਕੀ ਅਤੇ ਤੰਗ ਪ੍ਰੇਸ਼ਾਨ ਦੀ ਸੰਭਾਵਿਤ ਕਾਨੂੰਨੀ ਪ੍ਰਤੀਕਿਰਿਆ ਹੋਵੇਗਾ। ਸਥਿਤੀ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਵੀਅਤਨਾਮ ਅਜਿਹੀ ਪਟੀਸ਼ਨ ਦਾਇਰ ਕਰ ਸਕਦਾ ਹੈ, ਜੋ ਲਗਭਗ ਫਿਲਪੀਨਜ਼ ਵਲੋਂ ਚੀਨ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਵਾਂਗ ਹੋਵੇਗੀ। ਫਿਲਪੀਨਜ਼ ਨੂੰ ਜੁਲਾਈ 2016 ਵਿਚ ਹੇਗ ਦੇ ਸਥਾਈ ਅਦਾਲਤ ਦੇ ਆਰਬਿਟਰੇਸ਼ਨ ਫੈਸਲੇ 'ਚ ਚੀਨ ਵਿਰੁੱਧ ਜਿੱਤ ਮਿਲੀ ਸੀ।

ਉਸ ਫੈਸਲੇ 'ਚ ਕਿਹਾ ਗਿਆ ਸੀ ਕਿ ਚੀਨ ਕੋਲ ਨਾਈਨ-ਡੈਸ਼ ਲਾਈਨ ਦੇ ਤਹਿਤ ਕੋਈ ਇਤਿਹਾਸਕ ਅਧਿਕਾਰ ਨਹੀਂ ਹੈ, ਜਿਸ ਦੀ ਵਰਤੋਂ ਉਹ ਸਮੁੰਦਰ ਦੇ ਲੱਗਭਗ 90 ਫੀਸਦੀ ਖੇਤਰ ਦੀ ਮਾਲਕੀਅਤ ਦਾ ਦਾਅਵਾ ਕਰਨ ਲਈ ਕਰਦਾ ਹੈ। ਚੀਨ ਨੇ ਕਾਰਵਾਈ ਵਿਚ ਹਿੱਸਾ ਲੈਣ ਤੋਂ ਮਨਾਂ ਕਰ ਦਿੱਤਾ ਅਤੇ ਆਖਿਆ ਸੀ ਕਿ ਇਹ ਫੈਸਲੇ ਦੀ ਅਣਦੇਖੀ ਕਰੇਗਾ ਅਤੇ ਇਸ ਵਿਚ ਲਾਗੂ ਕਰਨ ਦੇ ਢੰਗ ਦੀ ਕਮੀ ਸੀ। ਇਕ ਸੁਤੰਤਰ ਵਿਸ਼ਲੇਸ਼ਕ ਅਲੈਕਜ਼ੈਂਡਰ ਵੁਵਿੰਗ, ਹਵਾਈ ਦੇ ਹੋਨੋਲੁਲੂ ਵਿਚ ਡੈਨੀਅਲ ਦੇ ਇਨੌਏ ਏਸ਼ੀਆ ਪੇਸੀਫਿਕ ਸੈਂਟਰ ਫਾਰ ਸਕਿਓਰਿਟੀ ਸਟੱਡੀਜ਼ ਦੇ ਪ੍ਰੋਫੈਸਰ ਨੇ ਕਿਹਾ ਕਿ ਇਸ ਸਮੇਂ ਵੀਅਤਨਾਮ ਵਿਚ ਸੱਤਾਧਾਰੀ ਅਭਿਜਾਤ ਵਰਗ ਅੰਦਰ ਚੀਨ ਨੂੰ ਅਦਾਲਤ ਵਿਚ ਲਿਆਉਣ ਲਈ ਕਾਫੀ ਜ਼ਿਆਦਾ ਆਵਾਜ਼ਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀਅਤਨਾਮ ਦੀ ਡਿਪਲੋਮੈਟਿਕ ਅਕਾਦਮੀ ਨੇ ਦੱਖਣੀ ਚੀਨ ਸਾਗਰ 'ਤੇ ਇਕ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਵੀਅਤਨਾਮ ਦੇ ਉਪ ਵਿਦੇਸ਼ ਮੰਤਰੀ ਨੇ ਲਗਭਗ 5 ਸਾਲ ਵਿਚ ਪਹਿਲੀ ਵਾਰ ਇਕ ਕੌਮਾਂਤਰੀ ਮਾਮਲੇ ਦਾ ਮੁੱਦਾ ਚੁੱਕਿਆ ਸੀ।


Sunny Mehra

Content Editor

Related News