ਵਿਅਤਨਾਮ ਨੇ ਕੋਰੋਨਾਵਾਇਰਸ ਕਾਰਨ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ

Saturday, Feb 01, 2020 - 06:52 PM (IST)

ਵਿਅਤਨਾਮ ਨੇ ਕੋਰੋਨਾਵਾਇਰਸ ਕਾਰਨ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ

ਹਨੋਈ- ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਵਿਅਤਨਾਮ ਨੇ ਅਹਤਿਆਤ ਦੇ ਤੌਰ 'ਤੇ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਅਤਨਾਮ ਦੇ ਐਵੀਏਸ਼ਨ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਸ਼ਨੀਵਾਰ ਨੂੰ ਲਾਗੂ ਹੋਇਆ ਇਹ ਹੁਕਮ ਵਿਅਤਨਾਮ ਤੋਂ ਹਾਂਗਕਾਂਗ, ਮਕਾਓ ਤੇ ਤਾਇਵਾਨ ਸਣੇ ਚੀਨ ਦੇ ਵਿਚਾਲੇ ਸੰਚਾਲਿਤ ਹੋਣ ਵਾਲੀਆਂ ਸਾਰੀਆਂ ਏਅਰਲਾਈਨਾਂ 'ਤੇ ਲਾਗੂ ਹੁੰਦਾ ਹੈ।

ਕੋਰੋਨਾਵਾਇਰਸ ਦੇ ਖਤਰੇ ਕਾਰਨ ਯਾਤਰਾ ਪਾਬੰਦੀ ਲਾਉਣ ਵਾਲੇ ਦਰਜਨ ਭਰ ਦੇਸ਼ਾਂ ਵਿਚ ਹੁਣ ਵਿਅਤਨਾਮ ਵੀ ਸ਼ਾਮਲ ਹੋ ਗਿਆ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਦੇ ਕਾਰਨ ਚੀਨ ਵਿਚ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਨੇ ਪਿਛਲੇ ਦੋ ਹਫਤਿਆਂ ਵਿਚ ਚੀਨ ਜਾਣ ਵਾਲੇ ਲੋਕਾਂ ਦੇ ਅਮਰੀਕਾ ਆਉਣ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਆਸਟਰੇਲੀਆ ਨੇ ਵੀ ਚੀਨ ਤੋਂ ਆਉਣ ਵਾਲੇ ਬਾਹਰੀ ਲੋਕਾਂ 'ਤੇ ਪੂਰਨ ਪਾਬੰਦੀ ਲਗਾਈ ਹੈ। ਇਟਲੀ, ਸਿੰਗਾਪੁਰ ਤੇ ਮੰਗੋਲੀਆ ਨੇ ਵੀ ਅਜਿਹੇ ਹੀ ਕਦਮ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੰਸੀ ਐਲਾਨ ਕੀਤਾ ਹੈ ਪਰ ਅੰਤਰਰਾਸ਼ਟਰੀ ਯਾਤਰਾ 'ਤੇ ਰੋਕ ਲਾਉਣ ਦੀ ਕੋਈ ਸਲਾਹ ਨਹੀਂ ਦਿੱਤੀ ਗਈ ਹੈ। ਦੇਸ਼ ਵਿਚ ਕੋਰੋਨਾਵਾਇਰਸ ਦਾ 6ਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਅਤਨਾਮ ਨੇ ਇਹ ਐਲਾਨ ਕੀਤਾ ਹੈ। ਦੇਸ਼ ਵਿਚ 6 ਇੰਫੈਕਟਡ ਲੋਕਾਂ ਵਿਚੋਂ ਤਿੰਨ ਵੁਹਾਨ ਦੀ ਯਾਤਰਾ ਕਰਕੇ ਪਰਤੇ ਸਨ। ਵਿਅਤਨਾਮ, ਥਾਈਲੈਂਡ, ਚੀਨ, ਜਰਮਨੀ, ਜਾਪਾਨ, ਸਾਊਥ ਕੋਰੀਆ, ਫਰਾਂਸ ਤੇ ਅਮਰੀਕਾ ਦੇ ਨਾਗਰਿਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। 


author

Baljit Singh

Content Editor

Related News