ਫਿਲੀਪੀਨਜ਼ 'ਚ ਵੀਅਤਜੈੱਟ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਕਰਾਈ ਗਈ ਐਮਰਜੈਂਸੀ ਲੈਂਡਿੰਗ
Wednesday, Jun 28, 2023 - 09:59 AM (IST)
ਮਨੀਲਾ (ਏਪੀ): 'ਵੀਅਤਜੈੱਟ' ਦੇ ਇਕ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਬੁੱਧਵਾਰ ਸਵੇਰੇ ਉੱਤਰੀ ਫਿਲੀਪੀਨਜ਼ 'ਚ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ 214 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਫਿਲੀਪੀਨਜ਼ ਦੀ ਸਿਵਲ ਐਵੀਏਸ਼ਨ ਅਥਾਰਟੀ ਅਨੁਸਾਰ ਏਅਰਬੱਸ ਏ-321 ਦੱਖਣੀ ਕੋਰੀਆ ਦੇ ਸ਼ਹਿਰ ਇੰਚੀਓਨ ਤੋਂ ਵੀਅਤਨਾਮ ਜਾ ਰਿਹਾ ਸੀ ਜਦੋਂ ਇਸ ਵਿੱਚ ਤਕਨੀਕੀ ਖਰਾਬੀ ਪੈਦਾ ਹੋ ਗਈ ਅਤੇ ਇਸਨੂੰ ਇਲੋਕੋਸ ਨੌਰਟੇ ਸੂਬੇ ਦੇ ਲਾਓਗ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਨਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਆਰਤੀ ਹੋਲਾ ਨੇ ਹਾਸਲ ਕੀਤੀ ਵੱਡੀ ਉਪਲਬਧੀ, ਬਣੀ ਬਾਹਰੀ ਪੁਲਾੜ ਦਫਤਰ ਦੀ ਮੁਖੀ
ਜਹਾਜ਼ ਦੇ ਕਿਸੇ ਇੰਜਣ 'ਚ ਕੋਈ ਖਰਾਬੀ ਨਹੀਂ
ਸ਼ਹਿਰੀ ਹਵਾਬਾਜ਼ੀ ਏਜੰਸੀ ਦੇ ਬੁਲਾਰੇ ਐਰਿਕ ਅਪੋਲੋਨੀਓ ਨੇ 'ਦਿ ਐਸੋਸੀਏਟਡ ਪ੍ਰੈਸ' (ਏਪੀ) ਨੂੰ ਦੱਸਿਆ ਕਿ "ਪਾਇਲਟ ਨੇ ਕਿਸੇ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ‘ਟਾਵਰ’ ਨੂੰ ਤਕਨੀਕੀ ਖਰਾਬੀ ਬਾਰੇ ਜਾਣੂ ਕਰਵਾਇਆ। ਹਾਲਾਂਕਿ ਕਿਸੇ ਵੀ ਇੰਜਣ ਦੇ ਖਰਾਬ ਹੋਣ ਦੀ ਸੂਚਨਾ ਨਹੀਂ ਹੈ। ਅਪੋਲੋਨੀਓ ਨੇ ਕਿਹਾ ਕਿ ਯਾਤਰੀਆਂ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਬੁੱਧਵਾਰ ਨੂੰ ਆਉਣ ਦੀ ਉਮੀਦ ਹੈ। ਉਦੋਂ ਤੱਕ ਯਾਤਰੀਆਂ ਨੂੰ ਏਅਰਪੋਰਟ ਲਾਉਂਜ ਵਿੱਚ ਇੰਤਜ਼ਾਰ ਕਰਨ ਲਈ ਨਹੀਂ ਕਿਹਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।