ਪਾਕਿ ’ਚ ਹਿੰਦੂ ਤਿਉਹਾਰ ਦੀ ਵੀਡੀਓ ਹੋ ਰਹੀ ਵਾਇਰਲ, ਜਗਨਨਾਥ ਰੱਥ ਯਾਤਰਾ ਲਈ ਇਕੱਠੇ ਹੋਏ ਸੈਂਕੜੇ ਲੋਕ
Saturday, Aug 03, 2024 - 01:38 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਬੀਤੇ ਦਿਨ ਮੁਸਲਿਮ ਬਹੁਲਤਾ ਵਾਲੇ ਪਾਕਿਸਤਾਨ ਵਿਚ ਜਗਨਨਾਥ ਰੱਥ ਯਾਤਰਾ ਮਨਾਉਣ ਲਈ ਸੈਂਕੜੇ ਹਿੰਦੂ ਇਕੱਠੇ ਹੋਏ ਸਨ ਅਤੇ ਇਸ ਇਕੱਠ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ ਕਿਉਂਕਿ ਪਾਕਿਸਤਾਨ ਦੇ ਕਿਸੇ ਵੀ ਅਖਬਾਰ, ਚੈਨਲ, ਯੂਟਿਊਬਰ ਨੇ ਇਸ ਪ੍ਰੋਗਰਾਮ ਨੂੰ ਕਵਰ ਨਹੀਂ ਕੀਤਾ। ਸਰਹੱਦ ਪਾਰਲੇ ਸੂਤਰਾਂ ਦੇ ਅਨੁਸਾਰ ਜਗਨਨਾਥ ਰੱਥ ਯਾਤਰਾ ਇਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ ਜੋ ਮੁੱਖ ਤੌਰ ’ਤੇ ਭਾਰਤ ਦੇ ਓਡਿਸ਼ਾ ਵਿਚ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆ ਖਪਤਕਾਰ ਇਹ ਜਾਣ ਕੇ ਹੈਰਾਨ ਹੋਏ ਕਿ ਪਾਕਿਸਤਾਨੀ ਹਿੰਦੂ ਵੀ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿਚ ਰੱਥ ਯਾਤਰਾ ਕੱਢਦੇ ਹਨ।
ਇਹ ਵੀ ਪੜ੍ਹੋ- ਤਿੰਨ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਜਾਮ, ਜਿਊਂਦੀ ਸਾੜ ਦਿੱਤੀ ਨਵ-ਵਿਆਹੁਤਾ
ਪਾਕਿਸਤਾਨ ਦੇ ਰਹਿਣ ਵਾਲੇ ਵਿਕਾਸ ਨਾਂ ਦੇ ਇਕ ਇੰਸਟਾਗ੍ਰਾਮ ਯੂਜ਼ਰ ਨੇ ਯਾਤਰਾ ਦੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਵਿਚ ਸ਼ਰਧਾਲੂ ਭਜਨ ਗਾਉਂਦੇ ਅਤੇ ਫੁੱਲਾਂ ਨਾਲ ਸਜੇ ਰੱਥ ਨੂੰ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਸਿੰਧ ਦੀ ਰਾਜਧਾਨੀ ਅਤੇ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ’ਚ ਰੱਥ ਯਾਤਰਾ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਦਰਅਸਲ, ਪਾਕਿਸਤਾਨ ਵਿੱਚ ਇਸਲਾਮ ਤੋਂ ਬਾਅਦ ਹਿੰਦੂ ਧਰਮ ਦੂਜਾ ਸਭ ਤੋਂ ਵੱਡਾ ਧਰਮ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8