ਆਸਟ੍ਰੇਲੀਆ ''ਚ ਵਿਕਟੋਰੀਆ ਸਰਕਾਰ ਹਿੰਦੂ ਮੰਦਰਾਂ ਲਈ ਦੇਵੇਗੀ ਧਨ

02/16/2018 5:09:03 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਵਿਚ ਹਿੰਦੂ ਧਰਮ ਸਭ ਤੋਂ ਵੱਧ ਤੇਜ਼ੀ ਨਾਲ ਉੱਭਰਦੇ ਧਰਮਾਂ ਵਿਚੋਂ ਇਕ ਹੈ। ਇਸ ਲਈ ਸ਼ੁੱਕਰਵਾਰ ਨੂੰ ਇੱਥੋਂ ਦੀ ਵਿਕਟੋਰੀਆ ਸਰਕਾਰ ਨੇ ਇੱਥੇ ਸਥਿਤ ਸ਼੍ਰੀ ਵਿਸ਼ਨੂੰ ਮੰਦਰ ਨੂੰ ਅਪਗ੍ਰੇਡ ਕਰਨ ਲਈ 160,000 ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸੱਭਿਆਚਾਰ ਅਤੇ ਵਿਰਾਸਤ ਕੇਂਦਰ (culture and heritage center) ਨੂੰ ਸ਼੍ਰੀ ਵਿਸ਼ਨੂੰ ਮੰਦਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਾਲ 1994 ਵਿਚ ਮੰਦਰ ਦਾ ਦਰਜਾ ਦਿੱਤਾ ਗਿਆ ਸੀ। ਇਸ ਨੂੰ ਦੱਖਣੀ ਅਰਧ ਗੋਲੇ ਵਿਚ ਸਭ ਤੋਂ ਵੱਡਾ ਹਿੰਦੂ ਮੰਦਰ ਵੀ ਮੰਨਿਆ ਜਾਂਦਾ ਹੈ। 
ਵਿਕਟੋਰੀਆ ਵਿਚ ਬਹੁ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਰੋਬਿਨ ਸਕੌਟ ਨੇ ਸ਼ੁੱਕਰਵਾਰ ਨੂੰ ਮੰਦਰ ਦੀ ਯਾਤਰਾ ਕਰਦੇ ਹੋਏ ਕਿਹਾ ਕਿ ਸਰਕਾਰ ਹਿੰਦੂ ਸੋਸਾਇਟੀ ਆਫ ਵਿਕਟੋਰੀਆ ਨੂੰ 160,000 ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਸੱਭਿਆਚਾਰ ਅਤੇ ਵਿਰਾਸਤ ਕੇਂਦਰ ਨੂੰ ਅਪਗ੍ਰੇਡ ਕਰਨ ਲਈ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੂਰੇ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਬੇਤਾਬ ਹੈ, ਜਿੱਥੇ ਵਿਕਟੋਰੀਆ ਦਾ ਹਰ ਨਾਗਰਿਕ ਆਪਣੀ ਵਿਰਾਸਤ ਦੇ ਦਾਇਰੇ ਵਿਚ ਰਹਿ ਕੇ ਆਪਣੇ ਸੱਭਿਆਚਾਰ ਅਤੇ ਪਰੰਪਰਾ ਨੂੰ ਸਾਂਭ ਸਕੇ ਅਤੇ ਉਸ ਨੂੰ ਸਾਂਝਾ ਕਰ ਸਕੇ। ਲੇਬਰ ਪਾਰਟੀ ਦੀ ਸਰਕਾਰ ਵੱਲੋਂ ਦਿੱਤੇ ਗਏ ਫੰਡ ਵਿਚੋਂ ਕੇਂਦਰ ਦੇ ਵਾਹਨ ਮਾਰਗ ਅਤੇ ਪ੍ਰਵੇਸ਼ ਦਰਵਾਜੇ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸਾਲ 2016 ਦੀ ਜਨਗਣਨਾ ਮੁਤਾਬਕ ਆਸਟ੍ਰੇਲੀਆ ਵਿਚ 440,000 ਹਿੰਦੂ ਰਹਿੰਦੇ ਹਨ ਅਤੇ ਸਾਲ 2006 ਤੋਂ ਹਿੰਦੂ ਆਬਾਦੀ ਵਿਚ 1.9 ਫੀਸਦੀ ਵਾਧਾ ਹੋਇਆ ਹੈ।


Related News