ਵਿਕਟੋਰੀਆ ''ਚ ਕੋਰੋਨਾ ਦੇ 3 ਨਵੇਂ ਮਾਮਲੇ, ਵਧਾਈ ਗਈ ਟੈਸਟਿੰਗ ਦੀ ਗਿਣਤੀ

Monday, Jan 04, 2021 - 11:00 AM (IST)

ਮੈਲਬੌਰਨ (ਬਿਊਰੋ): ਵਿਕਟੋਰੀਆ ਵਿਚ ਬੀਤੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਕੋਰੋਨਾ ਦੇ 3 ਮਾਮਲਿਆਂ ਨਾਲ ਹੁਣ ਰਾਜ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 36 ਹੋ ਗਈ ਹੈ। ਇਨ੍ਹਾਂ ਵਿਚ 24 ਮਾਮਲੇ ਤਾਂ ਸਥਾਨਕ ਕਮਿਊਨਿਟੀ ਦੇ ਹਨ ਅਤੇ ਬਾਕੀ ਦੇ 14 ਮਾਮਲੇ ਹੋਟਲ ਕੁਆਰੰਟੀਨ ਨਾਲ ਸਬੰਧਤ ਹਨ।ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਮੁਤਾਬਕ, ਨਵੇਂ 3 ਮਾਮਲੇ ਬਲੈਕ ਰਾਕ ਕਲਸਟਰ ਨਾਲ ਸਬੰਧਤ ਪਾਏ ਗਏ ਹਨ। 

 

ਰਾਜ ਵਿਚ ਮੁੜ ਤੋਂ ਕੋਰੋਨਾ ਟੈਸਟਿੰਗ ਸੈਂਟਰਾਂ ਅੱਗੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਲੋਕ ਇਸ ਪ੍ਰਤੀ ਜਾਗਰੂਕ ਹਨ। ਉਹ ਆਪਣੀ ਸਿਹਤ ਅਤੇ ਸਮਾਜਿਕ ਸਿਹਤ ਦੀ ਭਲਾਈ ਚਾਹੁੰਦੇ ਹਨ ਅਤੇ ਆਪਣੇ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਬਲੈਕ ਰਾਕ ਵਾਲੇ ਕਲਸਟਰ ਦਾ ਸਿੱਧਾ ਸਬੰਧ ਨਿਊ ਸਾਊਥ ਵੇਲਜ਼ ਦੇ ਉਤਰੀ ਬੀਚਾਂ ਨਾਲ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਤੋਂ ਬਾਰਡਰਾਂ 'ਤੇ ਨਵੀਆਂ ਪਾਬੰਦੀਆਂ ਦੇ ਐਲਾਨ ਹੋਏ ਹਨ ਉਦੋਂ ਤੋਂ 60,000 ਤੋਂ ਵੀ ਜ਼ਿਆਦਾ ਵਿਕਟੋਰੀਆਈ ਲੋਕ ਨਿਊ ਸਾਊਥ ਵੇਲਜ਼ ਦੇ ਹੌਟ ਸਪੌਟਾਂ ਤੋਂ ਪਰਤੇ ਹਨ। ਇਹਨਾਂ ਸਾਰਿਆਂ ਦੀ ਹੀ ਪੜਤਾਲ ਕਰਕੇ ਕੋਰੋਨਾ ਦੀ ਟੈਸਟਿੰਗ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੰਸਦ 'ਚ ਪਾਕਿ ਦਾ ਇਕ ਹੋਰ ਦਰਜਾ ਖਤਮ ਕਰਨ ਸੰਬੰਧੀ ਬਿੱਲ ਪੇਸ਼

ਬੀਤੇ ਐਤਵਾਰ ਨੂੰ ਤਾਂ 190 ਟੈਸਟਿੰਗ ਕੇਂਦਰਾਂ ਵਿਚ ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਇਹ ਵਾਧਾ ਅੱਜ, ਸੋਮਵਾਰ ਵੀ ਜਾਰੀ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 28,499 ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 909 ਹੈ।


Vandana

Content Editor

Related News