ਬ੍ਰਿਜੇਸ਼ ਮਿਸ਼ਰਾ ਨੂੰ ਘੱਟ ਸਜ਼ਾ ਸੁਣਾਏ ਜਾਣ 'ਤੇ ਪੀੜਤ ਭਾਰਤੀ ਵਿਦਿਆਰਥੀ ਨਿਰਾਸ਼
Saturday, Jun 01, 2024 - 12:42 PM (IST)
ਟੋਰਾਂਟੋ: ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਕੁਝ ਸਾਬਕਾ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਅਤੇ ਲੰਬੇ ਸਮੇਂ ਦੇ ਵਰਕ ਪਰਮਿਟ ਮਿਲਣੇ ਸ਼ੁਰੂ ਹੋ ਗਏ ਹਨ ਪਰ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਉਨ੍ਹਾਂ ਨੂੰ ਮੁਸੀਬਤ ਵਿੱਚ ਪਾਉਣ ਵਾਲੇ ਇਮੀਗ੍ਰੇਸ਼ਨ ਸਲਾਹਕਾਰ ਨੂੰ ਤਿੰਨ ਦੋਸ਼ਾਂ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਨਰਮ ਸਜ਼ਾ ਦਿੱਤੀ ਗਈ। ਜਲੰਧਰ ਦੇ ਇਮੀਗ੍ਰੇਸ਼ਨ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਨੇ ਵਿਦਿਆਰਥੀਆਂ ਨੂੰ ਕੈਨੇਡੀਅਨ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਦਿਵਾਉਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਸਨ, ਜਿਸ ਕਾਰਨ ਉਨ੍ਹਾਂ ਵਿੱਚੋਂ ਕਈਆਂ ਨੂੰ ਪਿਛਲੇ ਸਾਲ ਸੰਭਾਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਸੀ।
ਮਿਸ਼ਰਾ ਬੁੱਧਵਾਰ ਨੂੰ ਵੈਨਕੂਵਰ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਇੱਕ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸਨੂੰ ਗ਼ਲਤ ਬਿਆਨੀ ਸਮੇਤ ਤਿੰਨ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ, ਜਦਕਿ ਦੋ ਹੋਰ ਮਾਮਲਿਆਂ 'ਤੇ ਰੋਕ ਲਗਾ ਦਿੱਤੀ ਗਈ। ਦੇਸ਼ ਨਿਕਾਲੇ ਦੀ ਕਾਰਵਾਈ ਖ਼ਿਲਾਫ਼ ਪਿਛਲੇ ਸਾਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਇਕ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਮਿਸ਼ਰਾ ਆਖਰਕਾਰ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਪਰ ਸਜ਼ਾ ਦੀ ਮਿਆਦ ਕਾਫ਼ੀ ਨਹੀਂ ਹੈ। ਉਸਨੇ ਮੇਰੀ ਜ਼ਿੰਦਗੀ ਦੇ ਕਈ ਸਾਲ ਬਰਬਾਦ ਕੀਤੇ ਅਤੇ ਮੈਨੂੰ ਨਿਰਾਸ਼ਾ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।”
ਪੜ੍ਹੋ ਇਹ ਅਹਿਮ ਖ਼ਬਰ-'ਸਪੈਲਿੰਗ ਬੀ' ਦੇ ਫਾਈਨਲ 'ਚ ਥਾਂ ਬਣਾਉਣ ਵਾਲੇ ਮੁਕਾਬਲੇਬਾਜ਼ ਪਹੁੰਚੇ ਵ੍ਹਾਈਟ ਹਾਊਸ
ਟੋਰਾਂਟੋ ਸਥਿਤ ਇਮੀਗ੍ਰੇਸ਼ਨ ਵਕੀਲ ਸੁਮਿਤ ਸੇਨ, ਜਿਸ ਨੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ ਦੀ ਨੁਮਾਇੰਦਗੀ ਕੀਤੀ ਅਤੇ ਦੂਜਿਆਂ ਨੂੰ ਸਲਾਹ ਦਿੱਤੀ, ਉਸਨੇ ਕਿਹਾ, "ਸਜ਼ਾ ਜ਼ਿਆਦਾ ਹੋਣੀ ਚਾਹੀਦੀ ਸੀ, ਇਹ ਨੌਂ ਸਾਲ ਹੋਣੀ ਚਾਹੀਦੀ ਸੀ।" ਸੇਨ ਨੇ ਮਹਿਸੂਸ ਕੀਤਾ ਕਿ ਫ਼ੈਸਲੇ ਨੇ ਮਿਸ਼ਰਾ ਦੇ ਪਛਤਾਵੇ ਨੂੰ ਧਿਆਨ ਵਿੱਚ ਰੱਖਿਆ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਇਕ ਵਿਦਿਆਰਥੀ ਜੋ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਵਿੱਚ ਰਹਿੰਦਾ ਹੈ, ਨੇ ਕਿਹਾ, “ਇਸ ਦਰਦ ਨੂੰ ਸਹਾਰਦੇ ਢਾਈ ਸਾਲ ਹੋ ਗਏ ਹਨ। ਹੁਣ ਮੈਂ ਅਤੇ ਮੇਰਾ ਪਰਿਵਾਰ ਖੁਸ਼ ਹਾਂ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।