ਵੈਨਜ਼ੁਏਲਾ ਪੁੱਜੀ ਰੂਸ ਦੇ ਕੋਰੋਨਾ ਟੀਕੇ ਦੀ ਪਹਿਲੀ ਖੇਪ
Saturday, Oct 03, 2020 - 10:03 AM (IST)

ਕਾਰਾਕਸ- ਰੂਸ ਦੀ ਸਪੂਤਨਿਕ ਵੀ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਵੈਨਜ਼ੁਏਲਾ ਪੁੱਜ ਗਈ ਹੈ ਤੇ ਉੱਥੋਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਦੇ ਡਾਇਗਨੋਸਟਿਕ ਪ੍ਰੀਖਣ ਦੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।
ਪਹਿਲੀ ਖੇਪ ਦੇ ਤੌਰ 'ਤੇ 2 ਹਜ਼ਾਰ ਸਪੂਤਨਿਕ ਵੀ ਕੋਵਿਡ-19 ਟੀਕਾ ਸ਼ੁੱਕਰਵਾਰ ਨੂੰ ਮੈਕਵੇਟਿਆ ਸ਼ਹਿਰ ਸਥਿਤ ਸਾਈਮਨ ਬੋਲੀਵਰ ਕੌਮਾਂਤਰੀ ਹਵਾਈ ਅੱਡਾ ਪੁੱਜੀ। ਵੈਨਜ਼ੁਏਲਾ ਦੀ ਉਪ ਰਾਸ਼ਟਰਪਤੀ ਡੇਲਸੀ ਰੋਡਰੀਗਰੁਏਜ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੱਛਮੀ ਗੋਲਾਰਧ ਵਿਚ ਸਥਿਤ ਵੈਨਜ਼ੁਏਲਾ ਇਸ ਵੈਕਸੀਨ ਦੇ ਪ੍ਰੀਖਣਾਂ ਦਾ ਤੀਜਾ ਪੜਾਅ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣੇਗਾ। ਉਨ੍ਹਾਂ ਕਿਹਾ ਕਿ ਇਸ ਮਹੀਨੇ ਅਸੀਂ ਲੋਕ ਦੇਸ਼ ਵਿਚ ਇਸ ਟੀਕੇ ਦਾ ਡਾਇਗਨੋਸਟਿਕ ਪ੍ਰੀਖਣ ਸ਼ੁਰੂ ਕਰ ਦੇਵਾਂਗੇ।