ਕੋਰੋਨਾ ਆਫ਼ਤ ਦਰਮਿਆਨ ਭਾਰਤ ਨੂੰ ਵੈਂਟੀਲੇਟਰ ਭੇਜੇਗੀ ਅਮਰੀਕੀ ਯੋਗ ਸੰਸਥਾ
Tuesday, Jun 22, 2021 - 04:20 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਗੈਰ-ਲਾਭਕਾਰੀ ਯੋਗ ਤੇ ਮੈਡੀਟੇਸ਼ਨ ਸੰਸਥਾ ਨੇ ਭਾਰਤ ਨੂੰ ਕੋ-ਵੈਂਟੀਲੇਟਰ ਭੇਜ ਕੇ ਕੋਰੋਨਾ ਮਹਾਮਾਰੀ ਦੌਰਾਨ ਮਦਦ ਕਰਨ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਹਾੜੇ ਮੌਕੇ ਅਮੇਰਿਕਨ ਅਕੈਡਮੀ ਫਾਰ ਯੋਗ ਐਂਡ ਮੈਡੀਟੇਸ਼ਨ (ਏ. ਏ. ਵਾਈ. ਐੱਮ.) ਨੇ ਇਹ ਐਲਾਨ ਕੀਤਾ। ਏ. ਏ. ਵੀ. ਐੱਮ. ਦੇ ਯੋਗ ਦਿਹਾੜੇ ’ਤੇ ਆਯੋਜਿਤ ਪ੍ਰੋਗਰਾਮ ’ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਧੀਧਰਨ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਸਾਕਾਰਾਤਮਕ ਬਣੇ ਰਹਿਣ ਲਈ ਧਿਆਨ ਤੇ ਯੋਗ ਦੀ ਲੋੜ ਹੈ। ਏ. ਏ. ਵਾਈ. ਐੱਮ. ਦੇ ਪ੍ਰਧਾਨ ਡਾ. ਇੰਦਰਨੀਲ ਬਸੁ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਅਜੇ ਖਤਮ ਨਹੀਂ ਹੋਈ ਹੈ ਤੇ ਅਜਿਹੇ ਸੰਕੇਤ ਹਨ ਕਿ ਭਾਰਤ ’ਚ ਤੀਸਰੀ ਲਹਿਰ ਆ ਸਕਦੀ ਹੈ। ਅਸੀਂ ਭਾਰਤ ’ਚ ਕੋ-ਵੈਂਟੀਲੇਟਰ ਭੇਜ ਰਹੇ ਹਨ। ਏ. ਏ. ਵਾਈ. ਐੱਮ. ਦੇ ਉਪ ਪ੍ਰਧਾਨ ਡਾ. ਅਮਿਤ ਚੱਕਰਵਰਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੀ ਭਿਆਨਕਤਾ ਨੂੰ ਦੇਖਦਿਆਂ ਸਾਡਾ ਅੰਦਾਜ਼ਾ ਹੈ ਕਿ ਆਕਸੀਜਨ ਕੰਸਨਟ੍ਰੇਟਰ ਤੋਂ ਕਿਤੇ ਜ਼ਿਆਦਾ ਲੋੜ ਵੈਂਟੀਲੇਟਰਜ਼ ਦੀ ਹੈ।