ਵੈਨੇਜ਼ੁਏਲਾ ਨੇ ਵਿਚਾਰ-ਵਟਾਂਦਰੇ ਲਈ ਸਪੇਨ ਤੋਂ ਆਪਣੇ ਰਾਜਦੂਤ ਨੂੰ ਸੱਦਿਆ ਵਾਪਸ
Friday, Sep 13, 2024 - 02:22 PM (IST)
ਕਰਾਕਸ - ਵੈਨੇਜ਼ੁਏਲਾ ਨੇ ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਵੱਲੋਂ ਕੀਤੀਆਂ ਟਿੱਪਣੀਆਂ ਦੇ ਜਵਾਬ ’ਚ ਸਲਾਹ-ਮਸ਼ਵਰੇ ਲਈ ਸਪੇਨ ’ਚ ਆਪਣੇ ਰਾਜਦੂਤ, ਗਲੈਡਿਸ ਗੁਟੇਰੇਜ਼ ਨੂੰ ਵਾਪਸ ਸੱਦ ਲਿਆ ਹੈ, ਇਹ ਗੱਲ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਇਵਾਨ ਗਿਲ ਨੇ ਕਹੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਗਿਲ ਨੇ ਟੈਲੀਗ੍ਰਾਮ 'ਤੇ ਸਾਂਝੇ ਕੀਤੇ ਇਕ ਬਿਆਨ ’ਚ ਰੋਬਲਜ਼ ਦੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ "ਬੇਰਹਿਮੀ, ਘੁਸਪੈਠ ਅਤੇ ਇਤਰਾਜ਼ਯੋਗ" ਕਿਹਾ। ਇਸ ਤੋਂ ਪਹਿਲਾਂ ਰੋਬਲਜ਼ ਨੇ ਵੈਨੇਜ਼ੁਏਲਾ ਸਰਕਾਰ ਨੂੰ ‘ਤਾਨਾਸ਼ਾਹੀ’ ਕਿਹਾ ਸੀ।
ਪੜ੍ਹੋ ਇਹ ਖ਼ਬਰ-ਵਲਾਦੀਮੀਰ ਪੁਤਿਨ ਦੀ ਯੂਕ੍ਰੇਨ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਿੱਧੀ ਚਿਤਾਵਨੀ
ਵੈਨੇਜ਼ੁਏਲਾ ਦੇ ਵਿਦੇਸ਼ ਮੰਤਰਾਲੇ ਨੇ ਕਾਰਾਕਸ ’ਚ ਸਪੇਨ ਦੇ ਰਾਜਦੂਤ ਰੈਮਨ ਸੈਂਟੋਸ ਮਾਰਟੀਨੇਜ਼ ਨੂੰ ਸ਼ੁੱਕਰਵਾਰ ਨੂੰ ਮੰਤਰਾਲੇ ’ਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਇਸ ਤੋਂ ਇਲਾਵਾ, ਵੈਨੇਜ਼ੁਏਲਾ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੋਰਜ ਰੋਡਰਿਗਜ਼ ਨੇ ਬੁੱਧਵਾਰ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਨੂੰ ਸਪੇਨ ਨਾਲ ਸਾਰੇ ਕੂਟਨੀਤਕ, ਵਪਾਰਕ ਅਤੇ ਕੌਂਸਲਰ ਸਬੰਧਾਂ ਨੂੰ ਖਤਮ ਕਰਨ ਲਈ ਕਾਰਜਕਾਰੀ ਸ਼ਾਖਾ ਨੂੰ ਅਪੀਲ ਕਰਨ ਲਈ ਸੱਦਿਆ। ਕੂਟਨੀਤਕ ਨਤੀਜਾ ਵੈਨੇਜ਼ੁਏਲਾ ਦੀ 28 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਵਿਵਾਦ ਵਿਚਾਲੇ ਆਇਆ ਹੈ, ਮੁੱਖ ਵਿਰੋਧੀ ਗਠਜੋੜ, ਸੰਯੁਕਤ ਰਾਜ, ਯੂਰਪੀਅਨ ਯੂਨੀਅਨ ਅਤੇ ਕਈ ਖੇਤਰੀ ਦੇਸ਼ਾਂ ਨੇ ਕਥਿਤ ਬੇਨਿਯਮੀਆਂ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਹਾਲਾਂਕਿ, ਵੈਨੇਜ਼ੁਏਲਾ ਸਰਕਾਰ ਨੇ ਕਿਹਾ ਕਿ ਇਲਜ਼ਾਮ ਚੋਣ ਨਤੀਜਿਆਂ ਨੂੰ ਕਮਜ਼ੋਰ ਕਰਨ ਦੀ ਅਮਰੀਕਾ-ਸਮਰਥਿਤ ਸਾਜ਼ਿਸ਼ ਦਾ ਹਿੱਸਾ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।