ਦੱਖਣੀ ਜਰਮਨੀ ''ਚ ਵਾਹਨ ਹਾਦਸਾਗ੍ਰਸਤ, 7 ਲੋਕਾਂ ਦੀ ਦਰਦਨਾਕ ਮੌਤ
Friday, Oct 13, 2023 - 06:08 PM (IST)
ਬਰਲਿਨ (ਪੋਸਟ ਬਿਊਰੋ)- ਦੱਖਣੀ ਜਰਮਨੀ ਵਿੱਚ ਪੁਲਸ ਨਾਕਾਬੰਦੀ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਗੱਡੀ ਵਿੱਚ ਲੋੜ ਤੋਂ ਵੱਧ ਲੋਕ ਸਵਾਰ ਸਨ, ਜੋ ਪ੍ਰਵਾਸੀ ਜਾਪਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਮਿਊਨਿਖ ਦੇ ਪੂਰਬ 'ਚ ਏ94 ਹਾਈਵੇਅ 'ਤੇ ਮੁਹਲਡੋਰਫ ਨੇੜੇ ਵਾਪਰਿਆ।
ਅਧਿਕਾਰੀਆਂ ਮੁਤਾਬਕ ਇਹ ਹਾਈਵੇਅ ਆਸਟ੍ਰੀਆ ਦੀ ਸਰਹੱਦ ਵੱਲ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਤੇਜ਼ ਰਫਤਾਰ ਕਾਰਨ ਟੱਕਰ ਤੋਂ ਬਾਅਦ ਗੱਡੀ ਸੜਕ 'ਤੇ ਪਲਟ ਗਈ। ਪੁਲਸ ਨੇ 'ਐਕਸ' 'ਤੇ ਕਿਹਾ, ''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇਕ ਸ਼ੱਕੀ ਤਸਕਰੀ ਵਾਲਾ ਵਾਹਨ ਸੀ, ਜਿਸ 'ਚ 20 ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ: ਕੈਨੇਡੀਅਨ ਸੈਨੇਟ ਦੀ ਸਪੀਕਰ 9ਵੇਂ P20 ਸੰਮੇਲਨ 'ਚ ਨਹੀਂ ਹੋਈ ਸ਼ਾਮਲ
ਜਰਮਨ ਨਿਊਜ਼ ਏਜੰਸੀ ਡੀਪੀਏ ਦੀ ਖਬਰ ਮੁਤਾਬਕ ਸਾਰੀਆਂ ਗੱਡੀ 'ਚ ਸਵਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਖਚਾਖਚ ਭਰੀ ਗੱਡੀ ਵਿੱਚ ਬੱਚੇ ਵੀ ਸ਼ਾਮਲ ਸਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿੱਥੋਂ ਆਏ ਸਨ। ਜਰਮਨੀ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਪ੍ਰਵਾਸੀਆਂ ਦੀ ਇੱਕ ਵੱਡੀ ਆਮਦ ਦਰਜ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।