ਪੋਪ ਫ੍ਰਾਂਸਿਸ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੀਤੀ ਅਪੀਲ

09/14/2020 2:06:50 PM

ਵੈਟੀਕਨ ਸਿਟੀ (ਭਾਸ਼ਾ): ਬੇਲਾਰੂਸ ਵਿਚ ਰਾਸ਼ਟਰਪਤੀ ਦੇ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਬਾਰੇ ਵਿਚ ਪੋਪ ਫ੍ਰਾਂਸਿਸ ਨੇ ਰਾਜਨੀਤਕ ਨੇਤਾਵਾਂ ਨੂੰ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਸੁਣ ਕੇ ਸਮਾਜਿਕ ਅਤੇ ਰਾਜਨੀਤਕ ਤਬਦੀਲੀਆਂ ਕਰਨ ਦੀ ਅਪੀਲ ਕੀਤੀ। ਭਾਵੇਂਕਿ ਪੋਪ ਨੇ ਸ਼ਨੀਵਾਰ ਦੁਪਹਿਰ ਦੀ ਪ੍ਰਾਰਥਨਾ ਸਭਾ ਵਿਚ ਬੇਲਾਰੂਸ ਜਾਂ ਕਿਸੇ ਹੋਰ ਦੇਸ਼ ਦਾ ਨਾਮ ਨਹੀਂ ਲਿਆ ਪਰ ਉਹਨਾਂ ਵੱਲੋਂ ਇਹ ਟਿੱਪਣੀ ਵੈਟੀਕਨ ਦੇ ਵਿਦੇਸ਼ ਮੰਤਰੀ ਆਰਚਬਿਸ਼ਪ ਪੌਲ ਗੈਲਾਘਰ ਦੇ ਬੇਲਾਰੂਸ ਜਾ ਕੇ ਚਰਚ ਅਤੇ ਨਾਗਰਿਕ ਅਧਿਕਾਰੀਆਂ ਦੇ ਨਾਲ ਮਿਲਣ ਦੇ ਬਾਅਦ ਆਈ। 

ਪੜ੍ਹੋ ਇਹ ਅਹਿਮ ਖਬਰ- ਯੋਸ਼ਿਹਿਦੇ ਸੁਗਾ ਬਣਨਗੇ ਜਾਪਾਨ ਦੇ ਪੀ.ਐੱਮ., ਮਿਲਿਆ ਪਾਰਟੀ ਦਾ ਸਮਰਥਨ

ਫ੍ਰਾਂਸਿਸ ਨੇ ਕਿਹਾ,''ਮੈਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਮਲਾਵਰਤਾ ਅਤੇ ਹਿੰਸਾ ਦਾ ਸਹਾਰਾ ਲਏ ਬਿਨਾਂ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਰੱਖਣ। ਮੈਂ ਸਾਰੇ ਜਨਤਕ ਅਤੇ ਸਰਕਾਰੀ ਜ਼ਿੰਮੇਵਾਰੀ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਸਾਥੀ ਨਾਗਰਿਕਾਂ ਦੀ ਆਵਾਜ਼ ਸੁਣਨ ਅਤੇ ਮਨੁੱਖੀ ਅਧਿਕਾਰ ਅਤੇ ਨਾਗਰਿਕ ਆਜ਼ਾਦੀ ਦੇ ਲਈ ਪੂਰੇ ਸਨਮਾਨ ਦੇ ਨਾਲ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ।'' ਪੋਪ ਨੇ ਅਮਰੀਕਾ ਵਿਚ ਨਸਲਵਾਦ ਦੇ ਵਿਰੋਧ ਵਿਚ ਹੋਏ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਪਹਿਲਾਂ ਵੀ ਗੱਲ ਕੀਤੀ ਹੈ।


Vandana

Content Editor

Related News