ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਜਾਰੀ, ਹੁਣ ਸ਼੍ਰੀ ਭਗਵਦ ਗੀਤਾ ਪਾਰਕ ’ਚ ਭੰਨਤੋੜ

Monday, Jul 17, 2023 - 12:53 PM (IST)

ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਜਾਰੀ, ਹੁਣ ਸ਼੍ਰੀ ਭਗਵਦ ਗੀਤਾ ਪਾਰਕ ’ਚ ਭੰਨਤੋੜ

ਜਲੰਧਰ (ਇੰਟ.)- ਭਾਰਤ ਦੀ ਚਿਤਾਵਨੀ ਦੇ ਬਾਵਜੂਦ ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਗ੍ਰੇਟਰ ਟੋਰਾਂਟੋ ਇਲਾਕੇ ਦੇ ਬਰੈਂਪਟਨ ਸ਼ਹਿਰ ’ਚ ਸ਼੍ਰੀ ਭਗਵਦ ਗੀਤਾ ਪਾਰਕ ’ਤੇ ਹਮਲਾ ਹੋਇਆ ਹੈ ਅਤੇ ਉੱਥੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨਤੋੜ ਕੀਤੀ ਗਈ ਹੈ। ਹਮਲਾਵਰਾਂ ਨੇ ਪਾਰਕ ਦੇ ਸਾਈਨ ਬੋਰਡ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਖਿਲਾਫ ਨਾਅਰੇ ਲਿਖੇ ਸਨ, ਜਿਨ੍ਹਾਂ ਨੂੰ ਬਾਅਦ ’ਚ ਮਿਟਾ ਦਿੱਤਾ ਗਿਆ।

ਇਹ ਵੀ ਪੜ੍ਹੋ: ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ’ਤੇ ਹੈ ਭੂਤ ਸਵਾਰ, ਹੁਣ ਕੈਰੇਬੀਆ ਦੇਸ਼ ’ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ

ਪਹਿਲਾਂ ਹੋਏ ਹਮਲਿਆਂ ਦੀ ਵੀ ਨਹੀਂ ਹੋਈ ਜਾਂਚ

ਹਾਲ ਹੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਕੈਨੇਡਾ ’ਚ ਖਾਲਿਸਤਾਨੀਆਂ ਦੇ ਪ੍ਰਦਰਸ਼ਨਾਂ ’ਚ ਜਿੱਥੇ ਭਾਰਤ ਦੇ ਕੌਮੀ ਝੰਡੇ ਨੂੰ ਪੈਰਾਂ ਹੇਠਾਂ ਰੋਲਿਆ ਗਿਆ ਸੀ, ਉੱਥੇ ਹੀ ਹੁਣ ਹਿੰਦੂ ਮੰਦਰਾਂ ’ਤੇ ਇਕ ਵਾਰ ਫਿਰ ਤੋਂ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਹੋਏ ਹਮਲਿਆਂ ਨੂੰ ਲੈ ਕੇ ਵੀ ਕੈਨੇਡਿਆਈ ਪੁਲਸ ਦੀ ਜਾਂਚ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ ਹੈ।

ਇਹ ਵੀ ਪੜ੍ਹੋ: ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ

ਬਰੈਂਪਟਨ ’ਚ ਭਾਰਤੀਆਂ ’ਚ ਰੋਸ

ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ 3.7 ਏਕੜ ’ਚ ਫੈਲੇ ਟ੍ਰਾਇਰਜ਼ ਪਾਰਕ ਨੂੰ ਪਿਛਲੇ ਸਾਲ ਸਤੰਬਰ ’ਚ ਸ਼੍ਰੀ ਭਗਵਦ ਗੀਤਾ ਪਾਰਕ ਦੇ ਰੂਪ ’ਚ ਤਬਦੀਲ ਕੀਤਾ ਗਿਆ ਸੀ। ਇਸ ਪਾਰਕ ਨੂੰ ਗੀਤਾ ਦੇ ਸੰਦੇਸ਼ਾਂ ਨਾਲ ਜੋੜ ਕੇ ਸੰਵਾਰਨ ਦੀ ਤਿਆਰੀ ਹੋ ਰਹੀ ਹੈ। ਇਸਦੇ ਤਹਿਤ ਪਾਰਕ ’ਚ ਮੂਰਤੀਆਂ ਬਣਾਉਣ ਦੀ ਯੋਜਨਾ ਹੈ, ਜਿਸ ਵਿਚ ਰਥ ’ਤੇ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦੀ ਮੂਰਤੀ ਵੀ ਸ਼ਾਮਲ ਹੈ। ਇਸ ਪਾਰਕ ’ਤੇ ਹਮਲਾ ਕਰਕੇ ਕਾਫੀ ਸੰਕੇਤ ਚਿੰਨ੍ਹ ਨੂੰ ਤੋੜ ਦਿੱਤਾ ਗਿਆ। ਸਵੇਰੇ ਸਫਾਈ ਕਰਮਚਾਰੀਆਂ ਨੇ ਇਸ ਨੂੰ ਦੇਖਿਆ ਤਾਂ ਨਾਅਰੇ ਮਿਟਾ ਕੇ ਸੰਕੇਤ ਚਿੰਨ੍ਹ ਨੂੰ ਮੂਲ ਸਥਿਤੀ ’ਚ ਲਾ ਦਿੱਤਾ ਗਿਆ। ਇਸ ਨੂੰ ਲੈ ਕੇ ਬਰੈਂਪਟਨ ’ਚ ਰਹਿ ਰਹੇ ਭਾਰਤੀਆਂ ’ਚ ਰੋਸ ਦੇਖਿਆ ਗਿਆ। ਭਾਰਤੀ-ਕੈਨੇਡਿਆਈ ਲੋਕਾਂ ਨੇ ਇਸ ਘਟੀਆ ਕੰਮ ’ਤੇ ਗੁੱਸਾ ਜ਼ਾਹਿਰ ਕੀਤਾ ਹੈ। ਇਕ ਮੀਡੀਆ ਰਿਪੋਰਟ ’ਚ ਬਰੈਂਪਟਨ ਨਿਵਾਸੀ ਵਿਜੇ ਜੈਨ ਨੇ ਇਸ ਨੂੰ ਪੂਰੀ ਤਰ੍ਹਾਂ ਹਿੰਦੂ ਫੋਬੀਆ ਤੋਂ ਪੀੜਤ ਮਾਮਲਾ ਦੱਸਿਆ। ਹਿਰੇਨ ਪਟੇਲ ਨੇ ਕੱਟੜਪੰਥੀ ਅਨਸਰਾਂ ਖਿਲਾਫ ਤੁਰੰਤ ਅਕੇ ਫੈਸਲਾਕੁੰਨ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਫਿਰੌਤੀ ਲਈ ਉਦਯੋਗਪਤੀ ਨੂੰ ਅਗਵਾ ਕਰਨ ਦੇ ਦੋਸ਼ 'ਚ 3 ਭਾਰਤੀਆਂ ਨੂੰ ਹੋਈ ਜੇਲ੍ਹ

ਮੇਅਰ ਬੋਲੇ-ਇਹ ਧਾਰਿਮਕ ਭਾਈਚਾਰੇ ’ਤੇ ਹਮਲਾ ਹੈ

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਉਹ ਇਸ ਘਟੀਆ ਕਾਰੇ ਤੋਂ ਨਾਰਾਜ਼ ਹਨ ਅਤੇ ਸ਼ਹਿਰ ’ਚ ਕਿਸੇ ਵੀ ਧਾਰਮਿਕ ਭਾਈਚਾਰੇ ਨੂੰ ਡਰਾਉਣ-ਧਮਕਾਉਣ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਲਾਗੂ। ਬਰੈਂਪਟਨ ਸ਼ਹਿਰ ਦੇ ਟਵਿੱਟਰ ਹੈਂਡਲ ਤੋਂ ਵੀ ਟਵੀਟ ਕੀਤਾ ਗਿਆ ਕਿ ਪਾਰਕ ਦੇ ਸਾਈਨ ਬੋਰਡ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਸ ਘਟੀਆ ਕਾਰਵਾਈ ਬਾਰੇ ਜਾਣ ਕੇ ਬਹੁਤ ਨਿਰਾਸ਼ਾ ਹੋਈ, ਇਹ ਇਕ ਧਾਰਮਿਕ ਭਾਈਚਾਰੇ ’ਤੇ ਹਮਲਾ ਹੈ। ਟਵੀਟ ’ਚ ਕਿਹਾ ਗਿਆ ਕਿ ਮਾਮਲਾ ਪੀਲ ਇਲਾਕੇ ਦੀ ਪੁਲਸ ਕੋਲ ਭੇਜਿਆ ਗਿਆ ਹੈ। ਮਾੜੀ ਕਿਸਮਤ ਕਿ ਇਸ ਇਲਾਕੇ ਅਜਿਹੀਆਂ ਕਈ ਘਟਨਾਵਾਂ ਅਜੇ ਵੀ ਹੱਲ ਨਹੀਂ ਹੋਈਆਂ ਹਨ ਅਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਟਵੀਟ ’ਚ ਕਿਹਾ ਗਿਆ ਹੈ ਕਿ ਬਰੈਂਪਟਨ ਸ਼ਹਿਰ ’ਚ ਅਸੀਂ ਅਜਿਹੇ ਭੇਦਭਾਵ ਵਾਲੇ ਘਟੀਆ ਕਾਰਿਆਂ ਖਿਲਾਫ ਇਕਜੁੱਟ ਹਾਂ। ਅਸੀਂ ਵਖਰੇਵੇਂ ਅਤੇ ਸਾਰਿਆਂ ਪ੍ਰਤੀ ਆਪਣੇ ਸਨਮਾਨ ਦੀਆਂ ਕਦਰਾਂ-ਕੀਮਤਾਂ ਨੂੰ ਮਾਣ ਨਾਲ ਕਾਇਮ ਰੱਖਦੇ ਹਾਂ ਅਤੇ ਨਫਰਤ ਫੈਲਾਉਣ ਵਾਲੇ ਅਜਿਹੇ ਘਟੀਆ ਕਾਰਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪਾਕਿ ਦੇ ਪੰਜਾਬ ਸੂਬੇ 'ਚ ਨਾਬਾਲਗ ਮੁੰਡੇ ਵੀ ਅਸੁਰੱਖਿਅਤ, ਕੁੜੀਆਂ ਨਾਲੋਂ ਵੱਧ ਹੋਏ ਜਿਨਸੀ ਸ਼ੋਸ਼ਣ ਦਾ ਸ਼ਿਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News