ਵੈਨਕੂਵਰ ਵਿਚ ਸਜੇਗਾ ਨਗਰ ਕੀਰਤਨ, ਟਰੂਡੋ ਹੋ ਸਕਦੇ ਹਨ ਸ਼ਾਮਲ
Friday, Apr 12, 2019 - 09:01 PM (IST)

ਵੈਨਕੂਵਰ, : ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਨਗਰ ਕੀਰਤਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਸ ਤੌਰ ਉਤੇ ਸ਼ਾਮਲ ਹੋ ਸਕਦੇ ਹਨ।
ਇਹ ਨਗਰ ਕੀਰਤਨ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ ਤੋਂ 13 ਅਪ੍ਰੈਲ ਨੂੰ ਸਵੇਰੇ 10 .45 ਵਜੇ ਅਰਦਾਸ ਮਗਰੋਂ ਨਗਰ ਕੀਰਤਨ ਮਰੀਨ ਡਰਾਈਵ ਵੱਲ ਰਵਾਨਾ ਹੋਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਨੂੰ ਆਸ ਹੈ ਕਿ ਟਰੂਡੋ ਇਸ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਣਗੇ। 13 ਅਪ੍ਰੈਲ ਨੂੰ ਸਵੇਰੇ ਗੁਰੂਦੁਆਰਾ ਸਾਹਿਬ ਵਿਚ 7 ਵਜੇ ਤੋਂ 9 ਵਜੇ ਤੱਕ ਗੁਰਬਾਣੀ ਕੀਰਤਨ ਹੋਵੇਗਾ ਅਤੇ ਇਸ ਮਗਰੋਂ ਉਘੀਆਂ ਸ਼ਖਸੀਅਤ ਵਲੋਂ ਤਕਰੀਰਾਂ ਕੀਤੀਆਂ ਜਾਣਗੀਆਂ। ਇਸ ਉਪੰਰਤ ਅਰਦਾਸ ਹੋਵੇਗੀ, ਜਿਸ ਦੇ ਨਾਲ ਹੀ ਨਗਰ ਕੀਰਤਨ ਆਰੰਭ ਹੋ ਜਾਵੇਗਾ।