ਵੈਨਕੂਵਰ ਕਬੱਡੀ ਕੱਪ ਤੇ ਸਾਂਝਾ ਟੀਵੀ ਟੀਮ ਕੈਨੇਡਾ ਵੱਲੋਂ "ਗ਼ਦਰੀ ਬਾਬੇ" ਦਾ ਪੋਸਟਰ ਕੀਤਾ ਗਿਆ ਰੀਲੀਜ਼

Monday, Aug 22, 2022 - 03:34 PM (IST)

ਨਿਊਯਾਰਕ/ਵੈਨਕੂਵਰ (ਰਾਜ ਗੋਗਨਾ)— ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ 75ਵੇਂ ਅਜ਼ਾਦੀ ਦਿਵਸ ਨੂੰ ਸਮਰਪਤ "ਗਦਰੀ ਬਾਬੇ" ਟਰੈਕ ਦਾ ਪੋਸਟਰ ਵੈਨਕੂਵਰ ਕੈਨੇਡਾ ਵਿਖੇ (BC kabaddi Cup) ਸਾਂਝਾ ਟੀਵੀ ਟੀਮ ਵੱਲੋਂ ਅਤੇ ਕਬੱਡੀ ਕੱਪ ਦੇ ਪ੍ਰੋਮੋਟਰਾਂ ਦੇ ਸਹਿਯੋਗ ਨਾਲ ਰੀਲੀਜ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਦੱਸਿਆ ਕਿ ਸਾਨੂੰ ਬੜੀ ਖੁਸ਼ੀ ਅਤੇ ਮਾਣ ਹਾਸਲ ਹੋਇਆ ਹੈ ਕਿ ਅਸੀਂ ਅਜਿਹੇ ਟ੍ਰੈਕ ਨੂੰ ਲੋਕਾਂ ਦੇ ਰੂ-ਬ-ਰੂ ਕੀਤਾ।

ਇਹ ਪ੍ਰੋਗਰਾਮ ਸਾਂਝਾ ਟੀਵੀ 'ਤੇ ਲਾਈਵ ਦਿਖਾਇਆ ਗਿਆ ਹੈ।  ਨਿਰਵੈਲ ਮਾਲੂਪੂਰੀ ਨੇ ਕਿਹਾ ਕਿ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਮੇਰੀ ਪੇਸ਼ਕਾਰੀ, ਗੀਤਕਾਰੀ ਅਤੇ ਸਾਂਝਾ ਟੀਵੀ ਦੇ ਬੈਨਰ ਹੇਠ ਇਹ ਟਰੈਕ ਸੋਸ਼ਲ ਮੀਡੀਆ 'ਤੇ ਰੀਲੀਜ਼ ਹੋਇਆ ਅਤੇ ਸਰੋਤਿਆਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਅਜਿਹੇ ਗੀਤਾਂ ਨੂੰ ਪ੍ਰਮੋਟ ਕਰਨ ਲਈ ਪ੍ਰੋਮੋਟਰਾਂ, ਪੰਜਾਬੀਆਂ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕੀਤਾ।

ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਇਸ ਟਰੈਕ ਦਾ ਵੀਡੀਓ ਕੈਮਰਾਮੈਨ ਗੁਰਜੀਤ ਖੋਖਰ ਅਤੇ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਬਹੁਤ ਹੀ ਸ਼ਲਾਘਾਯੋਗ ਤਿਆਰ ਕੀਤਾ ਹੈ, ਜਿਸਦੀ ਸ਼ੂਟਿੰਗ ਕੈਨੇਡਾ ਵਿੱਚ ਵੀ ਹੋਈ ਹੈ। ਮਾਡਲਿੰਗ ਦੀ ਭੂਮਿਕਾ ਨਿਭਾਉਣ ਵਾਲੇ ਨਿਰਵੈਲ ਮਾਲੂਪੂਰੀ, ਸਾਹਿਬ ਥਿੰਦ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਸੁਸਾਇਟੀ, ਬਲਦੇਵ ਸਿੰਘ ਦੂਲੇ, ਰਫ਼ਤਾਰ ਸਿੰਘ ਗਿੱਲ, ਸੁਖਰਾਜ ਸੁੱਖਾ ਜੀ ਹਨ। ਰੀਲੀਜ਼ ਮੌਕੇ ਗੀਤਕਾਰ ਨਿਰਵੈਲ ਮਾਲੂਪੂਰੀ ਤੋਂ ਇਲਾਵਾ, ਪ੍ਰੋਡਿਊਸਰ ਸ. ਸੁਖਵਿੰਦਰ ਬਿੱਲਾ ਸੰਧੂ, ਕਬੱਡੀ ਪ੍ਰੋਮਟਰ, ਖਿਡਾਰੀ ਅਤੇ ਰਫ਼ਤਾਰ ਸਿੰਘ ਗਿੱਲ ਟੀਵੀ ਹੋਸਟ ਆਦਿ ਮੌਜੂਦ ਸਨ।


cherry

Content Editor

Related News