ਕੀ ਹੁਣ ਵਿਦੇਸ਼ ਘੁੰਮਣ ਲਈ ਜ਼ਰੂਰੀ ਹੋਵੇਗਾ ‘ਵੈਕਸੀਨ ਪਾਸਪੋਰਟ’,ਜਾਣਨ ਲਈ ਪੜ੍ਹੋ ਪੂਰੀ ਖ਼ਬਰ

Saturday, Jan 23, 2021 - 04:46 PM (IST)

ਕੀ ਹੁਣ ਵਿਦੇਸ਼ ਘੁੰਮਣ ਲਈ ਜ਼ਰੂਰੀ ਹੋਵੇਗਾ ‘ਵੈਕਸੀਨ ਪਾਸਪੋਰਟ’,ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਮੈਡਰਿਡ : ਕੋਰੋਨਾ ਵਾਇਰਸ ਨੇ ਟੂਰਿਜ਼ਮ ਸੈਕਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਕੋਰੋਨਾ ਵੈਕਸੀਨ ਆਉਣ ਦੇ ਬਾਅਦ ਇਕ ਵਾਰ ਫਿਰ ਤੋਂ ਲੋਕ ਕੰਮਕਾਜ ਜਾਂ ਸੈਰ ਸਪਾਟੇ ਲਈ ਇਕ ਦੇਸ਼ ਤੋਂ ਦੂਜੇ ਦੇਸ਼ ਆਉਣਾ-ਜਾਣ ਚਾਹੁੰਦੇ ਹਨ ਪਰ ਕਿਸੇ ਦੂਜੇ ਦੇਸ਼ ਵਿਚ ਜਾਣ ਲਈ ਤੁਹਾਨੂੰ ਹੁਣ ਕੋਰੋਨਾ ‘ਵੈਕਸੀਨ ਪਾਸਪੋਰਟ’ ਦੀ ਜ਼ਰੂਰਤ ਪੈ ਸਕਦੀ ਹੈ। ਦਰਅਸਲ ਟੂਰਿਜ਼ਮ ਸੈਕਟਰ ਨੂੰ ਮਜ਼ਬੂਤੀ ਦੇਣ ਲਈ ਅੰਤਰਾਸ਼ਟਰੀ ਟੂਰਿਜ਼ਮ ਸੰਸਥਾ ਨੇ ਸਿਹਤ ਸੰਗਠਨਾਂ ਨੂੰ ‘ਵੈਕਸੀਨ ਪਾਸਪੋਰਟ’ ਦੇਣ ਦੀ ਮੰਗ ਕੀਤੀ ਹੈ। ਅੰਤਰਰਾਸ਼ਟਰੀ ਟੂਰਿਜ਼ਮ ਸੰਸਥਾ ਗਲੋਬਲ ਟੂਰਿਜ਼ਮ ਕ੍ਰਾਈਸਿਸ ਕਮੇਟੀ ਨੇ ਸਪੇਨ ਦੇ ਸ਼ਹਿਰ ਮੈਡਰਿਡ ਵਿਚ ਹੋਈ ਬੈਠਕ ਵਿਚ ਫ਼ੈਸਲਾ ਕੀਤਾ ਹੈ ਕਿ ਟੂਰਿਜ਼ਮ ਕਾਰੋਬਾਰ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਲਈ ‘ਵੈਕਸੀਨ ਪਾਸਪੋਰਟ’ ਨੂੰ ਜ਼ਰੂਰੀ ਟਰੈਵਲ ਦਸਤਾਵੇਜ਼ ਵਿਚ ਸ਼ਾਮਲ ਕਰਾਇਆ ਜਾਵੇ।

ਇਹ ਵੀ ਪੜ੍ਹੋ: ਬਿਟਕੁਆਇਨ ’ਚ ਗਿਰਾਵਟ ਜਾਰੀ, 30000 ਡਾਲਰ ਤੋਂ ਹੇਠਾਂ ਡਿੱਗਿਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਸਿੱਕਾ’

ਇਸ ਬੈਠਕ ਦੌਰਾਨ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਸੁਰੱਖਿਅਤ ਤਰੀਕੇ ਨਾਲ ਸ਼ੁਰੂ ਕਰਣ ਲਈ ਅਪਣਾਏ ਜਾਣ ਵਾਲੇ ਉਪਾਵਾਂ ’ਤੇ ਚਰਚਾ ਕੀਤੀ ਗਈ। ਵਿਸ਼ਵ ਟੂਰਿਜ਼ਮ ਸੰਗਠਨ ਮੁਤਾਬਕ, ‘ਟੂਰਿਜ਼ਮ ਸ਼ੁਰੂ ਕਰਣਾ ਜ਼ਰੂਰੀ ਹੈ। ਇਸ ਲਈ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਵੈਕਸੀਨ ਦੇ ਨਾਲ ਸਰਟੀਫਿਕੇਟ ਅਤੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਨੀਆ ਦੇ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣ ਦੀ ਗਾਰੰਟੀ ਵੀ ਹੋਣੀ ਚਾਹੀਦੀ ਹੈ।’

ਇਹ ਵੀ ਪੜ੍ਹੋ: ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਤਾਇਨਾਤ ਨੈਸ਼ਨਲ ਗਾਰਡ ਦੇ 100 ਤੋਂ ਵੱਧ ਜਵਾਨ ਕੋਰੋਨਾ ਪਾਜ਼ੇਟਿਵ

ਦੂਜੇ ਪਾਸੇ ਅਮਰੀਕਾ ਨੇ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਨਿਊਯਾਰਕ ਦੀ ਹੈਲਥ ਐਂਡ ਟੈਕਨੀਕਲ ਟੀਮ ਡਿਜੀਟਲ  ਵੈਕਸੀਨੇਸ਼ਲ ਪਾਸਪੋਰਟ ਬਣਾਉਣ ਲਈ ਮਿਲ ਕੇ ਕੰਮ ਕਰ ਰਹੀ ਹੈ। ਇਸ ਦੇ ਪਿੱਛੇ ਇਹ ਪਤਾ ਕਰਣ ਦਾ ਇਰਾਦਾ ਹੈ ਕਿ ਯਾਤਰਾ ਕਰ ਰਹੇ ਵਿਅਕਤੀ ਨੂੰ ਕੋਵਿਡ-19 ਟੀਕਾ ਲੱਗਾ ਹੈ ਜਾਂ ਨਹੀਂ? ਵੈਕਸੀਨੇਸ਼ਨ ਦਾ ਇਹ ਡਿਜੀਟਲ ਪਰੂਫ ਅੰਤਰਰਾਸ਼ਟਰੀ ਪੱਧਰ ’ਤੇ ਸਵੀਕਾਰ ਹੋਵੇਗਾ। ਇਸ ਜ਼ਰੀਏ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਯਾਤਰੀ ਕੋਰੋਨਾ ਨੈਗੇਟਿਵ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ, ਸਿਰਾਜ ਨੇ ਘਰ ਦੇ ਬਾਹਰ ਲਿਆ ਖੜ੍ਹੀ ਕੀਤੀ BMW ਕਾਰ

ਕੀ ਹੈ ਕੋਰੋਨਾ ਵੈਕਸੀਨ ਪਾਸਪੋਰਟ?
ਵੈਕਸੀਨ ਪਾਸਪੋਰਟ ਇਕ ਅਜਿਹਾ ਦਸਤਾਵੇਜ਼ ਹੋਵੇਗਾ, ਜਿਸ ਜ਼ਰੀਏ ਇਹ ਪੁਸ਼ਟੀ ਹੋ ਸਕੇਗੀ ਕਿ ਯਾਤਰਾ ਕਰ ਰਹੇ ਵਿਅਕਤੀ ਨੂੰ ਵੈਕਸੀਨ ਲੱਗ ਚੁੱਕੀ ਹੈ ਯਾਨੀ ਯਾਤਰਾ ਦੌਰਾਨ ਕੋਰੋਨਾ ਵੈਕਸੀਨੇਸ਼ਨ ਦਾ ਇਹ ਪਰੂਫ ਹੋਵੇਗਾ। ਕਈ ਦੇਸ਼ਾਂ ਵਿਚ ਇਸ ਦੇ ਸਥਾਨ ’ਤੇ ਯੈਲੋ ਫੀਵਰ ਸਰਟੀਫਿਕੇਟ ਜਾਰੀ ਕੀਤੇ ਹਨ। ਬ੍ਰਿਟੇਨ ਵਿਚ ਲੋਕਾਂ ਨੂੰ ਵੈਕਸੀਨ ਲੱਗਣ ਦੇ ਬਾਅਦ ਇਕ ਪੇਪਰ ਦਿੱਤਾ ਜਾ ਰਿਹਾ ਹੈ ਪਰ ਇਹ ਸਥਾਈ ਪ੍ਰਮਾਣ ਪੱਤਰ ਨਹੀਂ ਹੈ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News