ਚੀਨੀ ਵੈਕਸੀਨ ਦੇ ਸਹਾਰੇ ਪਾਕਿ, ਸ਼ੁਰੂ ਕੀਤਾ ਬਜ਼ੁਰਗਾਂ ਦਾ ਕੋਰੋਨਾ ਟੀਕਾਕਰਨ

Wednesday, Mar 10, 2021 - 08:29 PM (IST)

ਚੀਨੀ ਵੈਕਸੀਨ ਦੇ ਸਹਾਰੇ ਪਾਕਿ, ਸ਼ੁਰੂ ਕੀਤਾ ਬਜ਼ੁਰਗਾਂ ਦਾ ਕੋਰੋਨਾ ਟੀਕਾਕਰਨ

ਇਸਲਾਮਾਬਾਦ-ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਦੁਨੀਆ ਭਰ 'ਚ ਵੈਕਸੀਨੇਸ਼ਨ ਤੇਜ਼ ਰਫਤਾਰ ਨਾਲ ਜਾਰੀ ਹੈ। ਭਾਰਤ ਨੇ ਵੀ ਕਈ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਹੈ। ਜਿਥੇ ਇਕ ਪਾਸੇ ਭਾਰਤ ਕੋਲ ਮੇਡ ਇਨ ਇੰਡੀਆ ਵੈਕਸੀਨ ਹੈ ਤਾਂ ਦੂਜੇ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ਅਜੇ ਵੀ ਕੋਈ ਵੈਕਸੀਨ ਨਹੀਂ ਬਣਾ ਸਕਿਆ ਹੈ ਅਤੇ ਨਾ ਹੀ ਖਰੀਦਣ ਵਾਲਾ ਹੈ। ਦਰਅਸਲ ਪਾਕਿਸਤਾਨ ਚੀਨ ਦੀ ਵੈਕਸੀਨ ਅਤੇ ਹੋਰ ਦੇਸ਼ਾਂ ਤੋਂ ਮਿਲਣ ਵਾਲੀ ਵੈਕਸੀਨ ਦੇ ਭਰੋਸੇ ਹੀ ਬੈਠਾ ਹੋਇਆ ਹੈ। ਇਨ੍ਹਾਂ ਵੈਕਸੀਨਸ ਦੀ ਬਦੌਲਤ ਹੀ ਪਾਕਿਸਤਾਨ ਨੇ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ 'ਚ ਵੀ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। 

ਪਾਕਿਸਤਾਨ ਦੇ ਦੋਸਤ ਚੀਨ ਨੇ ਪਿਛਲੇ ਮਹੀਨੇ ਉਸ ਨੂੰ ਆਪਣੀ ਵੈਕਸੀਨ ਸਿਨੋਫਾਰਮ ਦੀ ਡੋਜ਼ ਦਿੱਤੀ ਸੀ। ਇਸ ਵੈਕਸੀਨ ਦੀ ਬਦੌਲਤ ਪਾਕਿਸਤਾਨ ਆਪਣੇ ਦੇਸ਼ ਦੇ ਨਾਗਰਿਕਾਂ ਦਾ ਟੀਕਾਕਰਨ ਕਰ ਰਿਹਾ ਹੈ। ਪਾਕਿਸਤਾਨ ਨੂੰ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਕੋਵੈਕਸ ਫੈਸਿਲਿਟੀ ਤਹਿਤ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਵੀ ਮਿਲਣ ਵਾਲੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਮਾਰਚ ਤੋਂ ਲੈ ਕੇ ਜੂਨ ਮਹੀਨੇ ਤੱਕ ਇਸ ਸਕੀਮ ਤਹਿਤ ਇਕ ਕਰੋੜ 70 ਲੱਖ ਵੈਕਸੀਨ ਦੀ ਡੋਜ਼ ਮਿਲੇਗੀ।

ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਹੁਣ ਭਲੇ ਹੀ ਪਾਕਿਸਤਾਨ ਚੀਨੀ ਟੀਕੇ ਦਾ ਇਸਤੇਮਾਲ ਬਜ਼ੁਰਗਾਂ ਲੋਕਾਂ 'ਤੇ ਕਰ ਰਿਹਾ ਹੈ ਪਰ ਕੁਝ ਸਮੇਂ ਪਹਿਲਾਂ ਉਹ ਹੀ ਇਨ੍ਹਾਂ ਟੀਕਿਆਂ ਨੂੰ ਖਰਾਬ ਦੱਸ ਚੁੱਕਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਹਾਲ ਹੀ 'ਚ ਕਿਹਾ ਸੀ ਕਿ ਪਾਕਿਸਤਾਨ ਦੀ ਮਾਹਰ ਕਮੇਟੀ ਨੇ ਡਾਟਾ ਦੇ ਸ਼ੁਰੂਆਤੀ ਵਿਸ਼ਲੇਸ਼ਣ 'ਤੇ ਵਿਚਾਰ ਕਰਨ ਤੋਂ ਬਾਅਦ ਸੁਝਾਅ ਦਿੱਤਾ ਗਿਆ ਕਿ ਟੀਕਾ ਸਿਰਫ 18 ਤੋਂ 60 ਸਾਲ ਤੱਕ ਦੀ ਉਮਰ ਸਮੂਹ ਦੇ ਲੋਕਾਂ ਨੂੰ ਲਾਇਆ ਜਾਵੇਗਾ।

ਇਸ ਸਾਲ ਵੀ ਵੈਕਸੀਨ ਨਹੀਂ ਖਰੀਦੇਗੀ ਇਮਰਾਨ ਸਰਕਾਰ
ਪਾਕਿਸਤਾਨ ਇਸ ਸਾਲ ਵੀ ਵੈਕਸੀਨ ਨਹੀਂ ਖਰੀਦਣ ਵਾਲਾ ਹੈ। ਦਰਅਸਲ, ਇਮਰਾਨ ਸਰਕਾਰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਹਰਡ ਇਮਊਨਿਟੀ ਅਤੇ ਸਾਥੀ ਦੇਸ਼ਾਂ ਤੋਂ ਮੁਫਤ ਮਿਲਣ ਵਾਲੀ ਕੋਰੋਨਾ ਵੈਕਸੀਨ 'ਤੇ ਨਿਰਭਰ ਰਹੇਗੀ। ਪਾਕਿਸਤਾਨ ਦੇ ਡਾਨ ਨਿਊਜ਼ ਮੁਤਾਬਕ ਨੈਸ਼ਨਲ ਹੈਲਥ ਸਰਵਿਸੇਜ਼ ਦੇ ਸੈਕ੍ਰਟਰੀ ਆਮਿਰ ਅਸ਼ਰਫ ਖਵਾਜ਼ਾ ਨੇ ਪਿਛਲੀਂ ਦਿਨੀਂ ਪਬਲਿਕ ਅਕਾਊਂਟਸ ਕਮੇਟੀ ਦੀ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਗਜ਼ੀਕਿਊਟੀਵ ਡਾਇਰੈਕਟਰ ਮੇਜਰ ਜਨਰਲ ਆਮਿਰ ਮੁਤਾਬਕ ਚੀਨ ਦੀ ਬਣਾਈ ਕੋਰੋਨਾ ਵੈਕਸੀਨ ਦੀ ਇਕ ਡੋਜ਼ ਦੀ ਕੀਮਤ 13 ਡਾਲਰ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਵੈਕਸੀਨ ਲਈ ਅੰਤਰਰਾਸ਼ਟਰੀ ਡੋਨਰਸ ਅਤੇ ਚੀਨ ਵਰਗੇ ਸਾਥੀ ਦੇਸ਼ਾਂ 'ਤੇ ਨਿਰਭਰ ਹੈ। ਪਾਕਿਸਤਾਨ ਦਾ ਟੀਚਾ ਇਸ ਸਾਲ ਦੇ ਆਖਿਰ ਤੱਕ 7 ਕਰੋੜ ਲੋਕਾਂ ਨੂੰ ਟੀਕਾ ਦੇਣ ਦਾ ਹੈ।

ਇਹ ਵੀ ਪੜ੍ਹੋ -2022 ਤੱਕ ਕੋਰੋਨਾ ਵੈਕਸੀਨ ਦੀਆਂ 300 ਕਰੋੜ ਖੁਰਾਕਾਂ ਦੇ ਉਤਪਾਦਨ ਦਾ ਟੀਚਾ : ਫਾਈਜ਼ਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News