ਰੂਸ ’ਚ ਹੁਣ ਤੱਕ 10 ਲੱਖ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

Thursday, Jan 07, 2021 - 12:08 AM (IST)

ਰੂਸ ’ਚ ਹੁਣ ਤੱਕ 10 ਲੱਖ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਮਾਸਕੋ-ਰੂਸ ’ਚ ਹੁਣ ਤੱਕ ‘ਸਪੁਤਨਿਕ ਵੀ’ ਨਾਲ 10 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ। ਰੂਸ ਨੇ ਦਸੰਬਰ ਦੀ ਸ਼ੁਰੂਆਤ ’ਚ ਸਵਦੇਸ਼ੀ ਸਪੁਤਨਿਕ-ਵੀ ਵੈਕਸੀਨ ਨਾਲ ਸਵੈਇੱਛੁਕ ਟੀਕਾਕਰਣ ਪ੍ਰੋਗਰਾਮ ਸ਼ੁਰੂ ਕੀਤਾ ਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਐਲਾਨ ਕੀਤਾ ਸੀ ਕਿ ਉਹ ਵੀ ਕੋਵਿਡ-19 ਵਿਰੁੱਧ ਸਪੁਤਨਿਕ-5 ਦਾ ਟੀਕਾ ਲਵਾਉਣਗੇ। ਰੂਸ ਦਸੰਬਰ ’ਚ ਕੋਵਿਡ-19 ਵੈਕਸੀਨ ਸਪੁਤਨਿਕ-5 ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਹਾਲਾਂਕਿ ਰੂਸ ’ਚ ਕੋਰੋਨਾ ਦੇ ਨਵੇਂ ਮਾਮਲੇ ਮਿਲਣ ਅਤੇ ਮੌਤਾਂ ਦੀ ਗਿਣਤੀ ’ਚ ਕੋਈ ਕਮੀ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ

ਦੁਨੀਆ ਦੇ 10 ਦੇਸ਼ਾਂ ’ਚ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਚੁੱਕੀ ਹੈ। ਇਹ ਦੇਸ਼ ਹਨ-ਅਮਰੀਕਾ, ਬਿ੍ਰਟੇਨ, ਚੀਨ, ਰੂਸ, ਕੈਨੇਡਾ, ਚਿਲੀ, ਬਹਿਰੀਨ, ਕੋਸਟਾਰਿਕਾ, ਮੈਕਸੀਕੋ ਅਤੇ ਇਜ਼ਰਾਇਲ। ਉਥੇ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਅਜੇ ਵੀ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। 68 ਸਾਲ ਦੇ ਪੁਤਿਨ ਨੇ ਰੂਸ ਦੀ ਵੈਕਸੀਨ ਸਪੁਤਨਿਕ 5 ਦੇ ਬਾਰੇ ’ਚ ਕਿਹਾ ਸੀ ਕਿ ਰੂਸੀ ਵੈਕਸੀਨ ਅਸਰਦਾਰ ਅਤੇ ਸੁਰੱਖਿਅਤ ਵੀ ਹੈ।

ਮੈਨੂੰ ਅਜਿਹਾ ਕੋਈ ਕਾਰਣ ਦਿਖਾਈ ਨਹੀਂ ਦਿੰਦਾ ਕਿ ਉਨ੍ਹਾਂ ਨੂੰ ਇਹ ਕੋਰੋਨਾ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਜਦੋਂ ਤੋਂ ਰੂਸ ’ਚ ਕੋਰੋਨਾ ਵਾਇਰਸ ਦਾ ਅਸਰ ਪਿਆ ਹੈ ਉਦੋਂ ਤੋਂ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਲੋਕਾਂ ਤੋਂ ਦੂਰੀ ਬਣਾਏ ਹੋਏ ਹਨ। ਇਸ ਦੌਰਾਨ ਪੁਤਿਨ ਨੇ ਵੀਡੀਓ ਰਾਹੀਂ ਮੀਟਿੰਗ ਕੀਤੀ ਹੈ ਅਤੇ ਘੱਟ ਹੀ ਥਾਵਾਂ ’ਤੇ ਯਾਤਰਾ ਕੀਤੀ ਹੈ। ਪੁਤਿਨ ਨੇ ਕਿਹਾ ਕਿ ਅਗਸਤ ਮਹੀਨੇ ’ਚ ਉਨ੍ਹਾਂ ਦੀ ਬੇਟੀ ਨੇ ਕੋਰੋਨਾ ਵੈਕਸੀਨ ਕਲੀਨਿਕਲ ਟ੍ਰਾਇਲ ’ਚ ਹਿੱਸਾ ਲਿਆ ਸੀ ਅਤੇ ਉਸ ਤੋਂ ਬਾਅਦ ਬੇਟੀ ਨੂੰ ਚੰਗਾ ਮਹਿਸੂਸ ਹੋਇਆ।

ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News