ਆਸਟ੍ਰੇਲੀਆ ''ਚ ਜਲਦ ਹੋਵੇਗੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ : ਪੀ. ਐੱਮ. ਮੌਰੀਸਨ

Thursday, Jan 07, 2021 - 04:45 PM (IST)

ਆਸਟ੍ਰੇਲੀਆ ''ਚ ਜਲਦ ਹੋਵੇਗੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ : ਪੀ. ਐੱਮ. ਮੌਰੀਸਨ

ਸਿਡਨੀ, (ਸਨੀ ਚਾਂਦਪੁਰੀ)- ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਟੀਕਾ ਲਗਵਾਉਣਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਵੀਰਵਾਰ ਨੂੰ ਕੈਨਬਰਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਟੀਕਾ ਲਗਵਾਉਣ ਦੀ ਯੋਜਨਾ 'ਤੇ ਚੰਗੀ ਤਰ੍ਹਾਂ ਕੰਮ ਚੱਲ ਰਿਹਾ ਹੈ ਅਤੇ ਉੱਚ-ਤਰਜੀਹ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਟੀਕੇ ਲੱਗਣਗੇ।

ਟੀਕੇ ਲਈ ਪਹਿਲਾਂ ਥੈਰੇਪੀਟਿਕ ਗਡਸ ਪ੍ਰਸ਼ਾਸਨ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਮੌਰੀਸਨ ਨੇ ਕਿਹਾ ਕਿ ਅਸੀਂ ਇਸ ਉੱਤੇ ਆਪਣਾ ਸਮਾਂ-ਸਾਰਣੀ ਤਿਆਰ ਕਰਾਂਗੇ ਅਤੇ ਟੀਕਾ ਲਿਆਉਣ ਵਿਚ ਕੋਈ ਦੇਰੀ ਨਹੀਂ ਹੋਈ। ਮੌਰੀਸਨ ਨੇ ਕਿਹਾ ਕਿ ਟੀਕਾਕਰਨ ਪੰਜ ਪੜਾਵਾਂ ਵਿਚ ਹੋਵੇਗਾ। ਹਰ ਹਫ਼ਤੇ ਤਕਰੀਬਨ 80,000 ਲੋਕ ਟੀਕਾ ਲਗਵਾਉਣਗੇ। ਮਾਰਚ ਦੇ ਅੰਤ ਤੱਕ 40 ਲੱਖ ਖੁਰਾਕਾਂ ਜਾਰੀ ਕੀਤੀਆਂ ਜਾਣਗੀਆਂ। ਸਿਹਤ ਵਿਭਾਗ ਦੇ ਸਕੱਤਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਮਨਜ਼ੂਰੀ ਮਿਲਣ ਵਾਲਾ ਪਹਿਲਾ ਟੀਕਾ ਫਾਈਜ਼ਰ ਹੈ, ਜਿਸ ਤੋਂ ਬਾਅਦ ਐਸਟਰਾਜ਼ੇਨੇਕਾ ਦਾ ਟੀਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਟੀਕਾ ਲਗਾਉਣ ਵਾਲੇ ਪਹਿਲੇ ਸਮੂਹ ਵਿਚ ਅਲੱਗ-ਅਲੱਗ ਸਰਹੱਦੀ ਅਧਿਕਾਰੀ, ਫਰੰਟ ਲਾਈਨ ਸਿਹਤ ਕਰਮਚਾਰੀ, ਬਜ਼ੁਰਗ ਅਤੇ ਅਪਾਹਜ ਦੇਖਭਾਲ ਦੇ ਵਸਨੀਕ ਸ਼ਾਮਲ ਹੋਣਗੇ। ਇਸ ਤੋਂ ਬਾਅਦ 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆਸਟ੍ਰੇਲੀਆਈ ਅਤੇ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੂੰ ਸ਼ਾਮਲ ਕੀਤਾ ਜਾਏਗਾ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਬੱਚਿਆਂ ਨੂੰ ਅਖੀਰ ਵਿਚ ਟੀਕਾ ਲੱਗੇਗਾ। ਲੇਬਰ ਪਾਰਟੀ ਦੇ ਲੀਡਰ ਐਂਥਨੀ ਅਲਬਾਨੀਜ਼ ਨੇ ਪਹਿਲਾਂ ਇਸ ਟੀਕੇ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਮੰਗ ਕੀਤੀ ਸੀ। 
 


author

Lalita Mam

Content Editor

Related News