ਕੁੜੀ ਨੇ ਵਿਆਹ 'ਚ ਮਹਿਮਾਨਾਂ ਲਈ ਰੱਖੀ ਐਂਟਰੀ ਫੀਸ, ਲੋਕਾਂ ਨੇ ਕੀਤੀ ਖਿਚਾਈ

01/20/2020 12:46:12 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਕੁੜੀ ਨੇ ਆਪਣੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਅਜਿਹੀ ਸ਼ਰਤ ਰੱਖੀ ਕਿ ਹੁਣ ਉਹ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ। ਕੁੜੀ ਦੀ ਇਸ ਹਰਕਤ ਨੂੰ ਉਸ ਦੀ ਭੈਣ ਨੇ ਸ਼ੇਅਰ ਕੀਤਾ। ਆਮਤੌਰ 'ਤੇ ਲੋਕ ਵਿਆਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਕਾਰਡ ਨਾਲ ਲਿਆਉਣ ਲਈ ਕਹਿੰਦੇ ਹਨ ਪਰ ਇਸ ਤੋਂ ਇਕ ਕਦਮ ਅੱਗੇ ਇਸ ਕੁੜੀ ਨੇ ਮਹਿਮਾਨਾਂ ਲਈ ਐਂਟਰੀ ਫੀਸ ਰੱਖੀ। ਉਸ ਨੇ ਤਰਕ ਦਿੱਤਾ ਕਿ 50 ਡਾਲਰ ਦੀ ਫੀਸ 'ਐਕਸਕਲੁਸਿਵ ਗੈਸਟ ਲਿਸਟ' ਬਣਾਉਣ ਅਤੇ ਵਿਆਹ ਵਿਚ ਆਉਣ ਲਈ ਲਾਈਨ ਵਿਚ ਨਾ ਲੱਗਣਾ ਪਵੇ ਇਸ ਲਈ ਰੱਖੀ ਗਈ।ਇਸ ਦੇ ਇਲਾਵਾ ਉਹ ਵਿਆਹ ਵਿਚ ਹੋਏ ਖਰਚ ਨੂੰ ਵਾਪਸ ਕਰ ਸਕੇ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਹਨ। 

ਕੁੜੀ ਦੀ 19 ਸਾਲਾ ਕਜ਼ਨ ਡੈਨਟੀ ਸ਼ੀਪ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਸਾਈਟ ਰੈਡਿਟ (Reddit) 'ਤੇ ਸ਼ੇਅਰ ਕੀਤੀ। ਉਸ ਨੇ ਦੱਸਿਆ ਕਿ ਵਿਆਹ ਵਾਲੀ ਕੁੜੀ ਮੇਰੇ ਦੂਰ ਦੇ ਰਿਸ਼ਤੇ ਵਿਚ ਭੈਣ ਲੱਗਦੀ ਹੈ।ਉਸ ਦੀ ਉਮਰ 26 ਸਾਲ ਹੈ। ਉਸਨੇ ਇਸ ਹਫਤੇ ਐਲਾਨ ਕੀਤਾ ਕਿ ਐਤਵਾਰ ਨੂੰ ਹੋਣ ਵਾਲੇ ਉਸ ਦੇ ਵਿਆਹ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਫੀਸ ਦੇ ਤੌਰ 'ਤੇ 50 ਡਾਲਰ ਦੇਣੇ ਹੋਣਗੇ। ਉਸ ਨੇ ਇਹ ਵੀ ਕਿਹਾ ਸੀ ਕਿ ਮਹਿਮਾਨ ਪਹਿਲਾਂ ਪੈਸੇ ਦੇ ਸਕਦੇ ਹਨ ਤਾਂ ਜੋ ਉਹਨਾਂ ਨੂੰ ਕੋਈ ਸਮੱਸਿਆ ਨਾ ਹੋਵੇ। ਇਹਨਾਂ ਲੋਕਾਂ ਨੂੰ 'ਵਿਸ਼ੇਸ਼ ਮਹਿਮਾਨ ਸੂਚੀ' ਵਿਚ ਜਗ੍ਹਾ ਦਿੱਤੀ ਜਾਵੇਗੀ। ਡੈਨਟੀ ਸ਼ੀਪ ਨੇ ਦੱਸਿਆ ਕਿ ਅਸਲ ਵਿਚ ਉਹ ਆਪਣੇ ਵਿਸ਼ੇਸ਼ ਦਿਨ 'ਤੇ ਖਰਚ ਕੀਤੇ ਗਈ ਰਾਸ਼ੀ ਨੂੰ ਵਾਪਸ ਹਾਸਲ ਕਰਨਾ ਚਾਹੁੰਦੀ ਸੀ। 

ਡੈਨਟੀ ਸ਼ੀਪ ਨੇ ਉਸ ਨੂੰ ਕਿਹਾ,''ਮੈਂ ਨਹੀਂ ਆ ਸਕਾਂਗੀ ਕਿਉਂਕਿ ਇਹ ਠੀਕ ਨਹੀਂ।ਇਹ ਬੇਇੱਜ਼ਤੀ ਹੈ।'' ਡੈਨਟੀ ਨੇ ਅੱਗੇ ਕਿਹਾ,''ਮੈਂ ਉਸ ਨੂੰ ਵਿਆਹ ਲਈ ਸ਼ੁੱਭਕਾਮਨਵਾਂ ਦਿੰਦੀ ਹਾਂ। ਉਸ ਨੇ ਮੇਰੇ ਅੰਕਲ ਅਤੇ ਆਂਟੀ ਨਾਲ ਸੰਪਰਕ ਕੀਤਾ। ਉਹਨਾਂ ਨੇ ਮੈਨੂੰ ਕਠੋਰ ਕਿਹਾ। ਮੇਰੇ ਮਾਤਾ-ਪਿਤਾ ਨੇ ਮੇਰੀ ਐਂਟਰੀ ਲਈ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਪਰ ਮੈਂ ਇਨਕਾਰ ਕਰ ਦਿੱਤਾ।'' ਪੋਸਟ ਪੜ੍ਹ ਕੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਮਹਿਮਾਨਾਂ ਤੋਂ ਫੀਸ ਲੈਣ ਨੂੰ ਗਲਤ ਕਰਾਰ ਦਿੱਤਾ। ਉਸ ਮੁਤਾਬਕ,''ਵਿਆਹ ਪਰਿਵਾਰ ਅਤੇ ਕਰੀਬੀਆਂ ਲਈ ਖੁਸ਼ੀ ਦਾ ਪਲ ਹੁੰਦਾ ਹੈ। ਕੋਈ ਉਸ ਲਈ ਪੈਸੇ ਕਿਵੇਂ ਮੰਗ ਸਕਦਾ ਹੈ।'' 

ਇਕ ਹੋਰ ਯੂਜ਼ਰ ਨੇ ਲਿਖਿਆ,''ਜੇਕਰ ਤੁਸੀਂ ਵਿਆਹ ਦਾ ਖਰਚ ਨਹੀਂ ਚੁੱਕ ਸਕਦੇ ਤਾਂ ਤੁਹਾਨੂੰ ਵਿਆਹ ਕਰਨ ਦਾ ਕੋਈ ਹੱਕ ਨਹੀਂ ਹੈ।'' ਇਕ ਹੋਰ ਵਿਅਕਤੀ ਨੇ ਲਿਖਿਆ,''ਇਹ ਮਹਿਮਾਨਾਂ ਦੇਨਾਲ ਗੰਦਾ ਮਜ਼ਾਕ ਹੈ।'' ਇਕ ਮਹਿਲਾ ਯੂਜ਼ਰ ਨੇ ਕਿਹਾ,''ਵਿਆਹ ਵਿਚ ਲਾੜੇ ਅਤੇ ਲਾੜੀ ਨੂੰ ਤੋਹਫਾ ਦੇਣਾ ਦੁਨੀਆ ਦੇ ਕਈ ਹਿੱਸਿਆਂ ਵਿਚ ਪਰੰਪਰਾ ਹੈ। ਲੋਕ ਇਸ ਪਰੰਪਰਾ ਨੂੰ ਨਿਭਾਉਂਦੇ ਵੀ ਹਨ ਪਰ ਆਪਣੇ ਦੋਸਤਾਂ, ਪਰਿਵਾਰ ਵਾਲਿਆਂ ਅਤੇ ਕਰੀਬੀਆਂ ਤੋਂ ਐਂਟਰੀ ਫੀਸ ਲੈਣਾ ਸਹੀ ਨਹੀਂ।''


Vandana

Content Editor

Related News