ਜੁੜਵਾਂ ਭੈਣਾਂ ਨੇ ਜੁੜਵਾਂ ਭਰਾਵਾਂ ਨਾਲ ਰਚਾਇਆ ਵਿਆਹ, ਹੁਣ ਇਕੱਠੀਆਂ ਬਣਨਗੀਆਂ ਮਾਂਵਾਂ

08/17/2020 12:44:41 PM

ਵਾਸ਼ਿੰਗਟਨ (ਬਿਊਰੋ): ਜੁੜਵਾਂ ਭੈਣ-ਭਰਾਵਾਂ ਦੀਆਂ ਕਹਾਣੀਆਂ ਬਾਰੇ ਤੁਸੀਂ ਜ਼ਰੂਰ ਪੜ੍ਹਿਆ ਜਾਂ ਸੁਣਿਆ ਹੋਵੇਗਾ।ਇਹ ਦੁਨੀਆ ਅਜੀਬੋ-ਗਰੀਬ ਅਜੂਬਿਆਂ ਨਾਲ ਭਰੀ ਹੋਈ ਹੈ। ਕਈ ਵਿਲੱਖਣ ਕਹਾਣੀਆਂ ਅਕਸਰ ਸੁਣਨ ਅਤੇ ਦੇਖਣ ਨੂੰ ਮਿਲ ਹੀ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਨੋਖੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਮਰੀਕਾ ਵਿਚ ਜੁੜਵਾਂ ਭੈਣਾਂ ਨੇ ਇਕੱਠੇ ਹੀ ਜੁੜਵਾਂ ਭਰਾਵਾਂ ਨਾਲ ਵਿਆਹ ਰਚਾਇਆ ਸੀ। ਹੁਣ ਇਹ ਦੋਵੇਂ ਭੈਣਾਂ ਇਕੱਠੀਆਂ ਗਰਭਵਤੀ ਵੀ ਹੋ ਗਈਆਂ ਹਨ।

 

 
 
 
 
 
 
 
 
 
 
 
 
 
 

Guess what!!?? BOTH couples are pregnant! 🤰🤰 We are thrilled and grateful to experience overlapping pregnancies and to share this news with you all! ✨🍀✨🍀✨🍀✨🍀✨ Our children will not only be cousins, but full genetic siblings and quaternary multiples! Can't wait to meet them and for them to meet each other! ✨🍀✨🍀✨🍀✨🍀✨ #SalyersTwins #TwinsMarriedToTwins #expecting #thebump #pregnancyannouncement #pregnancyandbeyond #twinning #dubblebubble #baywatch #babywatch #pregnancyphoto #pregnant #bestpregnancyphotos #maternity #momstobe #dadstobe #twinsisters #twinbrothers #strangethings #identicaltwins #deanetwins #twincouples #twinmoms #twindads #miracle #ourtwinsanewedding #twinwedding #twinpregnancy #pregnancyphotoshoot #dreamcometrue

A post shared by Josh, Jeremy, Brittany, Briana (@salyerstwins) on Aug 13, 2020 at 1:02pm PDT

ਜੁੜਵਾਂ ਭੈਣਾਂ ਬ੍ਰਿਟਨੀ ਅਤੇ ਬ੍ਰੀਨਾ ਡੀਨ ਸਲਾਇਰਸ ਨੇ ਜੁੜਵਾਂ ਭਰਾਵਾਂ ਜੋਸ਼ ਅਤੇ ਜੇਰੇਮੀ ਸਲਾਇਰਸ ਨਾਲ ਵਿਆਹ ਕੀਤਾ। ਹੁਣ ਉਹ ਇਕੱਠੀਆਂ ਹੀ ਮਾਂ ਬਣਨ ਵਾਲੀਆਂ ਹਨ। ਬਿਟਨੀ ਅਤੇ ਬ੍ਰੀਨਾ ਨੇ ਇੰਸਟਾਗ੍ਰਾਮ 'ਤੇ ਇਕੱਠੇ ਗਰਭਵਤੀ ਹੋਣ ਦੇ ਬਾਰੇ ਵਿਚ ਦੱਸਿਆ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਆਪਣੀ ਪ੍ਰੈਗਨੈਂਸੀ ਦੇ ਬਾਰੇ ਵਿਚ ਦੋਹਾਂ ਜੋੜਿਆਂ ਨੇ ਕਿਹਾ ਕਿ ਸਾਡੇ ਬੱਚੇ ਨਾ ਸਿਰਫ ਚਚੇਰੇ ਭੈਣ-ਭਰਾ ਹੋਣਗੇ ਸਗੋਂ ਉਹ ਕਾਫੀ ਦਿਲਚਸਪ ਕਹਾਣੀ ਦਾ ਹਿੱਸਾ ਵੀ ਹੋਣਗੇ। 

PunjabKesari

ਦੋਹਾਂ ਜੋੜਿਆਂ ਦਾ ਕਹਿਣਾ ਹੈ ਕਿ ਹੁਣ ਉਸ ਦਿਨ ਦਾ ਇੰਤਜ਼ਾਰ ਹੋ ਰਿਹਾ ਹੈ ਜਦੋਂ ਬੱਚੇ ਇਸ ਦੁਨੀਆ ਵਿਚ ਆਉਣਗੇ। ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਦੋਹਾਂ ਜੋੜਿਆਂ ਦੀ ਪ੍ਰੇਮ ਕਹਾਣੀ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕ ਇਕ ਦੇ ਬਾਅਦ ਇਕ ਜ਼ਬਰਦਸਤ ਪੋਸਟਾਂ ਲਿਖ ਰਹੇ ਹਨ ਅਤੇ ਮਾਤਾ-ਪਿਤਾ ਬਣਨ ਲਈ ਦੋਹਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ। ਕੁਝ ਨੇ ਆਉਣ ਵਾਲੇ ਬੱਚਿਆਂ ਦੇ ਨਾਮ ਤੱਕ ਲਿਖ ਦਿੱਤੇ ਹਨ। ਉੱਥੇ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਦੋਵੇਂ ਭੈਣਾਂ ਜਦੋਂ ਇਕੱਠੀਆਂ ਗਰਭਵਤੀ ਹੋਈਆਂ ਹਨ ਤਾਂ ਕਿਤੇ ਅਜਿਹਾ ਨਾ ਹੋਵੇ ਕਿ  ਇਹਨਾਂ ਦੇ ਬੱਚੇ ਵੀ ਜੁੜਵਾਂ ਹੀ ਪੈਦਾ ਹੋਣ। 


Vandana

Content Editor

Related News