ਅਮਰੀਕਾ ਨੇ ਚੀਨ ''ਤੇ ਕੀਤਾ ਮੁਕੱਦਮਾ, ਕੋਰੋਨਾ ਸੰਬੰਧੀ ਦੇਰੀ ਨਾਲ ਕਾਰਵਾਈ ਦਾ ਲਗਾਇਆ ਦੋਸ਼

Wednesday, Apr 22, 2020 - 06:22 PM (IST)

ਅਮਰੀਕਾ ਨੇ ਚੀਨ ''ਤੇ ਕੀਤਾ ਮੁਕੱਦਮਾ, ਕੋਰੋਨਾ ਸੰਬੰਧੀ ਦੇਰੀ ਨਾਲ ਕਾਰਵਾਈ ਦਾ ਲਗਾਇਆ ਦੋਸ਼

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਵੱਡਾ ਕਦਮ ਚੁੱਕਦਿਆਂ ਚੀਨ 'ਤੇ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ ਕੋਰੋਨਾ 'ਤੇ ਦੋਰੀ ਨਾਲ ਹੋਈ ਕਾਰਵਾਈ ਕਰਨ ਦੇ ਤਹਿਤ ਕੀਤਾ ਗਿਆ। ਅਮਰੀਕਾ ਨੇ ਚੀਨ ਦੀ ਰਾਜਧਾਨੀ ਬੀਜਿੰਗ ਦਾ ਕੋਰੋਨਾਵਾਇਰਸ ਦੇ ਖਤਰਨਾਕ ਹੋਣ ਦਾ ਦਾਅਵਾ ਦੇਰੀ ਨਾਲ ਕਰਨ, ਮੁਖਬਿਰ ਨੂੰ ਗ੍ਰਿਫਤਾਰ ਕਰਾਉਣ ਅਤੇ ਸੂਚਨਾਵਾਂ ਦਾ ਦਮਨ ਕਰਨ ਜਿਹੇ ਦੋਸ਼ ਲਗਾਏ ਹਨ। ਅਮਰੀਕਾਦਾ ਕਹਿਣਾਹੈ ਕਿ ਕੋਰੋਨਾਵਾਇਰਸ 'ਤੇਚੀਨ ਦੇ ਇਸ ਰਵੱਈਏ ਨਾਲ ਲੱਗਭਗ ਸਾਰੇ ਦੇਸ਼ਾਂ ਨੂੰ ਗਲੋਬਲ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਵਾਇਰਸ ਨੇਦੁਨੀਆ ਵਿਚ ਇਕ ਲੱਖ 70 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। 

ਅਮਰੀਕਾ ਨੇ ਇਹ ਮੁਕੱਦਮਾ ਮਿਸੌਰੀ ਸ਼ਹਿਰ ਦੀ ਜ਼ਿਲਾ ਅਦਾਲਤ ਵਿਚ ਦਾਇਰ ਕੀਤਾ ਹੈ। ਮਿਸੌਰੀ ਦੇ ਅਟਾਰਨੀ ਜਨਰਲ ਐਰਿਕ ਸਕਮਿਟ ਨੇ ਚੀਨ ਦੀ ਸਰਕਾਰ, ਸੱਤਾ ਵਿਚ ਬੈਠੀ ਕਮਿਊਨਿਸਟ ਪਾਰਟੀ ਅਤੇ ਦੂਜੇ ਚੀਨ ਦੇ ਅਧਿਕਾਰੀਆਂ ਅਤੇ ਅਦਾਰਿਆਂ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਸ ਮਾਮਲੇ ਵਿਚ ਚੀਨ 'ਤੇ ਦੋਸ਼ ਹੈ ਕਿ ਉਸ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿਚ ਹੀ ਆਪਣੇ ਨਾਗਰਿਕਾਂ ਨੂੰ ਧੋਖੇ ਵਿਚ ਰੱਖਿਆ, ਮਹੱਤਵਪੂਰਣ ਸੂਚਨਾਵਾਂ ਨੂੰ ਲੁਕੋਇਆ, ਮੁਖਬਿਰ ਨੂੰ ਗ੍ਰਿਫਤਾਰ ਕੀਤਾ, ਸਬੂਤ ਹੋਣ ਦੇ ਬਾਅਦ ਵੀ ਇਨਸਾਨੀ ਇਨਫੈਕਸ਼ਨ ਦੀ ਗੱਲ ਲੁਕੋਈ, ਮੈਡੀਕਲ ਸ਼ੋਧ ਨੂੰ ਨਸ਼ਟ ਕੀਤਾ, ਲੱਖਾਂ ਲੋਕਾਂ ਨੂੰ ਵਾਇਰਸ ਦਾ ਸ਼ਿਕਾਰ ਹੋਣ ਦਿੱਤਾ ਅਤੇ ਜ਼ਰੂਰੀ ਪੀ.ਪੀ.ਈ. ਕਿੱਟ ਨੂੰ ਜਮਾਂ ਕਰ ਕੇ ਰੱਖਿਆ।

ਐਰਿਕ ਨੇ ਦੱਸਿਆ ਕਿ ਕੋਵਿਡ-19 ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ ਜਿਸ ਨਾਲ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਹੈ। ਕਈ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਹੈ।ਇਸ ਦੇ ਨਾਲ ਹੀ ਅਰਥਵਿਵਸਥਾ ਵੀ ਗੜਬੜਾ ਗਈ ਹੈ। ਛੋਟੇ ਵਪਾਰ ਬੰਦ ਹੋ ਗਏ ਹਨ। ਐਰਿਕ ਨੇ ਦੋਸ਼ ਲਗਾਇਆ ਕਿ ਚੀਨ ਦੀ ਸਰਕਾਰ ਨੇ ਦੁਨੀਆ ਨਾਲ ਝੂਠ ਬੋਲਿਆ, ਮੁਖਬਿਰ ਨੂੰ ਚੁੱਪ ਕਰਾਇਆ ਅਤੇ ਬੀਮਾਰੀ ਦੇ ਫੈਲਣ ਨੂੰ ਰੋਕਣ ਲਈ ਜ਼ਿਆਦਾ ਕੁਝ ਨਹੀਂ ਕੀਤਾ। ਉਹਨਾਂ ਨੇਕਿਹਾ ਕਿ ਚੀਨ ਨੂੰ ਉਸ ਦੀ ਕਾਰਵਾਈ ਲਈ ਜਵਾਬ ਦੇਣਾ ਹੋਵੇਗਾ। ਚੀਨ ਦੇ ਵਿਰੁੱਧ ਇਹ ਮੁਕੱਦਮਾ ਦਸੰਬਰ ਦੇ ਅਖੀਰ ਵਿਚ ਦਾਇਰ ਕੀਤਾਗਿਆ ਜਿਸ ਦੇ ਮੁਤਾਬਕ ਚੀ ਨ ਦੇ ਸਿਹਤ ਅਧਿਕਾਰੀਆਂ ਦੇ ਕੋਲ ਇਨਸਾਨੀ ਇਨਫੈਕਸ਼ਨ ਦੇ ਗੰਭੀਰ ਸਬੂਤ ਸਨ। ਇਸ ਦੇ ਇਲਾਵਾ ਚੀਨ ਦੀ ਸਿਹਤ ਅਧਿਕਾਰੀਆਂ ਨੇ 31 ਦਸੰਬਰ ਤੱਕ ਵਿਸ਼ਵ ਸਿਹਤਸੰਗਠਨ ਨੂੰ ਇਸ ਮਹਾਮਾਰੀ ਦੇ ਬਾਰੇ ਵਿਚ ਕੋਈ ਜਾਣਕਾਰੀ ਜਾਂ ਰਿਪੋਰਟ ਨਹੀਂ ਸੌਂਪੀ। ਜਦੋਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਸੌਂਪੀ ਉਦੋਂ ਸੰਗਟਨ ਨੇ ਇਨਸਾਨੀ ਇਨਫੈਕਸਨ ਹੋਣ ਦੀ ਗੱਲ ਨੂੰ ਖਾਰਿਜ ਕਰ ਦਿੱਤਾ।

ਨਿਊਯਾਰਕ ਟਾਈਮਜ਼ ਦੇ ਅੰਕੜਿਆਂ ਦੇ ਮੁਤਾਬਕ 1 ਜੂਨ ਨੂੰ  1,75,000 ਲੋਕਾਂ ਨੇ ਲੂਨਰ ਨਿਊ ਯੀਅਰ ਲਈ ਵੁਹਾਨ ਤੋਂ ਦੂਜੇ ਦੇਸ਼ਾਂ ਵਿਚ ਸਫਰ ਕੀਤਾ ਸੀ। ਇਨਫੈਕਸ਼ਨ ਦੇ ਚਰਮ ਨੂੰ ਦੇਖਦੇ ਹੋਏ ਵੀ ਚੀਨ ਨੇ ਨਵੇਂ ਸਾਲ ਨੂੰ ਧੂਮਧਾਮ ਨਾਲ ਮਨਾਇਆ। ਸੈਨੇਟ ਸਿਲੇਕਟ ਕਮੇਟੀ ਦੇ ਮੈਬਰ ਸੈਨੇਟਰ ਬੇਨੇ ਨੇ ਮੁਕੱਦਮੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਉਹੀ ਕੀਤਾ ਜੋ ਸੱਤਾਧਾਰੀ ਲੋਕ ਕਰਦੇ ਹਨ। ਚੀਨ ਨੇ ਖੁਦ ਨੂੰ ਬਚਾਉਣ ਲਈ ਦੁਨੀਆ ਤੋਂ ਸੱਚਾਈ ਲੁਕੋਈ। ਉਹਨਾਂ ਨੇ ਕਿਹਾ ਕਿ ਸ਼ੀ ਜਿਨਪਿੰਗ ਦੇ ਇਕ ਝੂਠ ਨਾਲ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਅਤੇ ਦੁਨੀਆ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਅਫਰੀਕਾ : ਦੱਖਣੀ ਸੂਡਾਨ 'ਚ 5 ਉਪ ਰਾਸ਼ਟਰਪਤੀ ਤੇ ਵੈਂਟੀਲੇਟਰ 4, 10 ਦੇਸ਼ਾਂ 'ਚ ਇਕ ਵੀ ਨਹੀਂ

ਸੈਨੇਟਰ ਬੇਨੇ ਨੇ ਕਿਹਾ ਕਿਚੀਨ ਦੀ ਸਰਕਾਰ ਨੇ ਵਿਗਿਆਨਕ ਡਾਟਾ ਲੁਕੋਇਆ,ਯੂਰਪ ਵਿਚ ਬੇਕਾਰ ਉਪਕਰਣ ਭੇਜੇ ਅਤੇ ਅਮਰੀਕਾ 'ਤੇ ਸਾਰੇ ਦੋਸ਼ ਲਗਾ ਦਿੱਤੇ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਅਮਰੀਕਾ ਇਸ ਵਾਇਰਸ 'ਤੇਕਾਬਪੂ ਪਾ ਲਵੇਗਾ ਉਂਝ ਹੀ ਚੀਨ ਦੀ ਭ੍ਰਿਸ਼ਟਾਚਾਰੀ ਸਰਕਾਰ ਤੋਂ  ਜਵਾਬਦੇਹੀ ਲਈ ਜਾਵੇਗੀ। ਪਿਛਲੇ ਹਫਤੇ ਕਾਂਗਰਸ ਦੇ ਨੇਤਾ ਕ੍ਰਿਸ ਸਮਿਥ  ਅਤੇ ਰੋਨ ਨਾਈਟ ਨੇ ਇਕ ਬਿੱਲ ਪਾਸ ਕੀਤਾ ਹੈ। ਬਿੱਲ ਦੇ ਤਹਿਤ ਜੇਕਰ ਚੀਨ ਜਾਂ ਦੂਜਾ ਦੇਸ਼ ਅੰਤਰਰਾਸ਼ਟਰੀ ਪੱਧਰ 'ਤੇ ਕੋਰੋਨਾ ਨੂੰ ਲੈਕੇ ਗਲਤ ਸੂਚਨਾ ਦੇ ਰਿਹਾ ਹੈ ਜਾਂ ਲੁਕੋ ਰਿਹਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਮਿਥ ਨੇ ਕਿਹਾ ਕਿ ਚੀਨ ਬਹੁਤ ਚੰਗੀਤਰ੍ਹਾਂ ਜਾਣਦਾ ਸੀ ਕਿ ਇਹ ਵਾਇਰਸ ਖਤਰਨਾਕ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਵਾਇਰਸ ਦੇਬਾਰੇ ਵਿਚ ਦੇਰੀ ਨਾਲ ਜਾਣਕਾਰੀ ਦਿੱਤੀ। ਚੀਨ ਹਮੇਸ਼ਾ ਕਹਿੰਦਾ ਰਿਹਾ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਚਿੰਤਾ ਦੀ ਕੋਈ ਲੋੜ ਨਹੀਂ ਜਦਕਿ ਅਜਿਹਾ ਕੁਝ ਨਹੀਂ ਸੀ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲੀਜੀਏਨ ਨੇ ਜਾਣਕਾਰੀ ਦਿੱਤੀ ਕਿ ਚੀਨ ਨੇ ਕੋਵਿਡ-19 ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੂੰ ਪਹਿਲਾਂ ਹੀ ਸਾਰੀ ਰਿਪੋਰਟ ਸੌਂਪ ਦਿੱਤੀ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾਵਾਇਰਸਦਾ ਜਨਮ ਸਥਾਨ ਵੁਹਾਨ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਅਮਰੀਕਾ ਵਿਚ ੁਹਣ ਤੱਕ 45 ਹਜ਼ਾਰ ਤੋਂ ਵਧੇਰੇ ਲੋਕ ਮਰ ਚੁੱਕੇ ਹਨ ਅਤੇ 8,24,000 ਤੋਂ ਵੱਧ ਇਨਫੈਕਟਿਡ ਹਨ। ਦੁਨੀਆ ਦੀ ਗੱਲ ਕਰੀਏ ਤਾਂ 1,77,245 ਲੋਕਾਂ ਦੀ ਮੌਤ ਹੋਚੁੱਕੀ ਹੈ ਅਤੇ 25 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ।


 


author

Vandana

Content Editor

Related News