ਅਮਰੀਕਾ ਨੇ ਯਾਤਰਾ ਲਈ ਪਾਕਿ ਦੀ ਰੇਟਿੰਗ ਸੁਧਾਰੀ, ਭਾਰਤ ਖਰਾਬ ਰੇਟਿੰਗ ''ਚ ਸ਼ਾਮਲ
Wednesday, Sep 09, 2020 - 06:31 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਯਾਤਰਾ ਦੇ ਲਈ ਪਾਕਿਸਤਾਨ ਨੂੰ ਭਾਰਤ ਨਾਲੋਂ ਬਿਹਤਰ ਦੱਸਿਆ ਹੈ। ਅਮਰੀਕਾ ਨੇ ਪਾਕਿਸਤਾਨ ਦੇ ਲਈ ਆਪਣੀ ਯਾਤਰਾ ਸਲਾਹ ਵਿਚ ਸੋਧ ਕੀਤੀ ਹੈ ਅਤੇ ਇਸ ਨੂੰ ਤੀਜੇ ਪੱਧਰ 'ਤੇ ਰੱਖਦੇ ਹੋਏ ਦੇਸ਼ਵਾਸੀਆਂ ਨੂੰ ਪਾਕਿਸਤਾਨ ਦੀ ਯਾਤਰਾ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਇੱਥੇ ਦੱਸ ਦਈਏ ਕਿ ਭਾਰਤ ਇਸ ਰੇਟਿੰਗ ਵਿਚ ਚੌਥੇ ਪੱਧਰ ਸੀਰੀਆ, ਯਮਨ, ਈਰਾਨ ਅਤੇ ਇਰਾਕ ਜਿਹੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੇ ਨਾਲ ਸ਼ਾਮਲ ਹੈ। ਪਹਿਲਾਂ ਪਾਕਿਸਤਾਨ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਸੀ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਸਲਾਹ ਦੇ ਮੁਤਾਬਕ, ਭਾਰਤ ਹਾਲੇ ਵੀ ਯਾਤਰਾ ਸਲਾਹ ਦੇ ਚੌਥੇ ਪੱਧਰ 'ਤੇ ਹੈ। ਅਮਰੀਕਾ ਨੇ ਭਾਰਤ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉੱਥੇ ਯਾਤਰਾ ਨਾ ਕਰਨ ਦੀ ਸਲਾਹ 6 ਅਗਸਤ ਨੂੰ ਜਾਰੀ ਕੀਤੀ ਸੀ। ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਸਲਾਹ ਵਿਚ ਕਿਹਾ,''ਕੋਵਿਡ-19 ਅਤੇ ਅੱਤਵਾਦ ਦੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਦੀ ਯੋਜਨਾ 'ਤੇ ਮੁੜ ਵਿਚਾਰ ਕਰੋ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਅਗਸਤ ਨੂੰ ਜਾਰੀ ਸਲਾਹ ਵਿਚ ਪਾਕਿਸਤਾਨ ਨੂੰ ਚੌਥੇ ਪੱਧਰ 'ਤੇ ਰੱਖਿਆ ਗਿਆ ਸੀ। ਮੰਤਰਾਲੇ ਦੇ ਮੁਤਾਬਕ, ਪਾਕਿਸਤਾਨ ਦੇ ਸੁਰੱਖਿਆ ਸੰਬੰਧੀ ਹਾਲਾਤਾਂ ਵਿਚ 2014 ਵਿਚ ਉਸ ਸਮੇਂ ਦੇ ਬਾਅਦ ਤੋਂ ਸੁਧਾਰ ਹੋਇਆ ਹੈ ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਤਵਾਦ ਵਿਰੋਧੀ ਠੋਸ ਮੁਹਿੰਮਾਂ ਚਲਾਈਆਂ ।
ਟਰੰਪ ਪ੍ਰਸ਼ਾਸਨ ਨੇ ਵੱਡਾ ਕਦਮ ਉਠਾਉਂਦੇ ਹੋਏ ਨਾਗਰਿਕਾਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ ਹੋਈ ਹੈ। ਅਮਰੀਕਾ ਨੇ ਇਸ ਐਡਵਾਇਜ਼ਰੀ ਦੇ ਲਈ ਸਪਸ਼ੱਟ ਕਾਰਨ ਨਹੀਂ ਦੱਸਿਆ ਹੈ। ਅਮਰੀਕਾ ਨੇ ਭਾਰਤ ਦੀ ਯਾਤਰਾ ਦੇ ਲਈ ਰੇਟਿੰਗ 4 ਨਿਰਧਾਰਿਤ ਕੀਤੀ ਹੈ ਜੋ ਸਭਤੋਂ ਖਰਾਬ ਮੰਨੀ ਜਾਂਦੀ ਹੈ। ਭਾਵੇਂਕਿ ਇੰਡੀਅਨ ਟੂਰਿਜ਼ਮ ਐਂਡ ਹੌਸਪਿਟੈਲਿਟੀ ਸੰਘ (FAITH) ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ 'ਤੇ ਟ੍ਰੈਵਲ ਐਡਵਾਇਡਜ਼ਰੀ ਨੂੰ ਬਦਲਣ ਲਈ ਦਬਾਅ ਪਾਉਣ।ਫੇਥ ਨੇ ਕਿਹਾ ਕਿ ਸਰਕਾਰ ਇਸ ਨੂੰ ਤਰਜੀਹ ਦੇ ਆਧਾਰ 'ਤੇ ਚੁੱਕੇ ਤਾਂ ਜੋ ਦੇਸ਼ ਦੇ ਬਾਰੇ ਵਿਚ ਬਣ ਰਹੇ ਨਕਰਾਤਮਕ ਅਕਸ ਨੂੰ ਰੋਕਿਆ ਜਾ ਸਕੇ। ਭਾਰਤ ਦੇ ਨਾਲ ਦੋਸਤੀ ਦਾ ਦਾਅਵਾ ਕਰਨ ਵਾਲੇ ਅਮਰੀਕਾ ਦੀ ਨਜ਼ਰ ਵਿਚ ਭਾਰਤ ਦੀ ਹਾਲਤ ਪਾਕਿਸਤਾਨ ਨਾਲੋਂ ਵੀ ਖਰਾਬ ਹੈ। ਇਸ ਲਈ ਉਸ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ।