ਕੋਰੋਨਾ ਨਾਲ ਜੰਗ ''ਚ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਨਾਲ ਹੈ ਭਾਰਤ : ਤਰਨਜੀਤ ਸਿੰਘ

Tuesday, Apr 28, 2020 - 06:19 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਮਹਾਮਾਰੀ ਨਾਲ ਜਾਰੀ ਜੰਗ ਵਿਚ ਭਾਰਤ ਦੇ ਫੈਸਲਿਆਂ ਦੀ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਸੰਧੂ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਦੇ ਕ੍ਰਮ ਵਿਚ ਅਮਰੀਕਾ ਅਤੇ ਇਜ਼ਰਾਈਲ ਸਮੇਤ ਭਾਰਤ ਹੋਰ ਦੇਸ਼ਾਂ ਦੇ ਨਾਲ ਖੜ੍ਹਾ ਹੈ। ਅਮਰੀਕੀ ਯਹੂਦੀ ਕਮਿਸ਼ਨ (AJC) ਨਾਲ ਗੱਲਬਾਤ ਵਿਚ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਦੋਸਤਾਂ ਨਾਲ ਸੰਪਰਕ ਵਿਚ ਹੈ ਅਤੇ ਮਦਦ ਲਈ ਤਿਆਰ ਹੈ। ਨਾਲ ਹੀ ਸੰਧੂ ਨੇ ਦੱਸਿਆ ਕਿ ਅਮਰੀਕਾ ਤੇ ਭਾਰਤ ਦੇ ਵਿਚ ਬਹੁਪੱਖੀ ਮਾਮਲਿਆਂ ਵਿਚ ਸੰਬੰਧ ਹਨ ਅਤੇ ਦੋਵੇਂ ਦੇਸ਼ ਗਲੋਬਲ ਰਣਨੀਤਕ ਹਿੱਸੇਦਾਰ ਵੀ ਹਨ। 

ਉਹਨਾਂ ਨੇ ਕਿਹਾ,''ਦਵਾਈਆਂ ਦੀ ਸਪਲਾਈ ਨੂੰ ਲੈ ਕੇ ਹੋਰ ਲੋੜਾਂ ਵਿਚ ਮਦਦ ਦੇ ਨਾਲ ਮਹਾਮਾਰੀ ਨਾਲ ਜੰਗ ਵਿਚ ਭਾਰਤ ਆਪਣੇ ਦੋਸਤਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ।'' ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਯੂਨੀਵਰਸਿਟੀਆਂ ਅਚਾਨਕ ਬੰਦ ਕੀਤੇ ਜਾਣ ਦੇ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ। ਇਸ ਦੇ ਨਾਲ ਹੀ ਉਹਨਾਂ ਨੂੰ ਮਦਦ ਦਾ ਭਰੋਸਾ ਵੀ ਦਿੱਤਾ ਸੀ। ਯਹੂਦੀ ਕਮਿਸ਼ਨ ਨਾਲ ਗੱਲਬਾਤ ਵਿਚ ਉਹਨਾਂ ਨੇ ਕਿਹਾ ਕਿ ਭਾਰਤ ਨੇ ਹੁਣ ਕਾਫੀ ਹਦ ਤੱਕ ਮਹਾਮਾਰੀ 'ਤੇ ਕੰਟਰੋਲ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਰੇ ਦੇਸ਼ ਵਿਚ ਲਾਕਡਾਊਨ ਲਾਗੂ ਕਰਨ ਲਈ ਸਖਤ ਨਿਯਮਾਂ ਦੀ ਪਾਲਣਾ ਕੀਤੀ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : 32 ਦਿਨਾਂ ਤੋਂ ਵੈਂਟੀਲੇਟਰ 'ਤੇ ਪਏ ਸ਼ਖਸ ਦੀ ਬਚੀ ਜਾਨ, ਡਾਕਟਰ ਵੀ ਹੈਰਾਨ

ਕਮਿਸ਼ਨ ਦੇ ਐਸੋਸੀਏਟ ਦੇ ਕਾਰਜਕਾਰੀ ਡਾਇਰੈਕਟਰ ਜੈਸਨ ਆਈਜੈਕਸਨ ਨੇ ਕਿਹਾ ਕਿ ਭਾਰਤ ਦੇ ਸਿਹਤ ਕਰਮੀਆਂ ਦਾ ਅਮਰੀਕਾ 'ਤੇ ਵੱਡਾ ਕਰਜ਼ ਹੈ। ਉਹਨਾਂ ਨੇ ਅੱਗੇ ਕਿਹਾ,''ਭਾਰਤੀ ਮੈਡੀਕਲ ਡਿਵਾਈਸ ਇੰਡਸਟਰੀ, ਫਾਰਮਾਸੂਟੀਕਲ ਇੰਡਸਟਰੀ ਨਾ ਸਿਰਫ ਭਾਰਤ ਵਿਚ ਸਗੋਂ ਪੂਰੀ ਦੁਨੀਆ ਦੇ ਲਈ ਮਦਦ ਉਪਲਬਧ ਕਰਾ ਰਹੀ ਹੈ। ਇਸ ਸੰਕਟ ਵਿਚ ਭਾਰਤ ਲੀਡਰਸ਼ਿਪ ਦੀ ਭੂਮਿਕਾ ਵਿਚ ਹੈ।'' ਗੌਰਤਲਬ ਹੈ ਕਿ ਇਸ ਜਾਨਲੇਵਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 2 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਇਸ ਸੂਚੀ ਵਿਚ ਅਮਰੀਕਾ ਸਿਖਰ 'ਤੇ ਹੈ। ਇੱਥੇ 56 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਪਹਿਲਾ ਮਾਮਲਾ ਸਾਹਮਣੇ ਆਉਂਦੇ ਹੀ ਸਾਵਧਾਨੀ ਦੇ ਤੌਰ 'ਤੇ ਸਖਤ ਕਦਮ ਚੁੱਕੇ ਗਏ ਜਿਸ ਨਾਲ ਇੱਥੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੋਰ ਦੇਸ਼ਾਂ ਦੀ ਤੁਲਨਾ ਵਿਚ ਘੱਟ ਹੈ। ਭਾਰਤ ਵਿਚ ਹੁਣ ਤੱਕ 93 4ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 29,435 ਲੋਕ ਇਨਫੈਕਟਿਡ ਹਨ।


Vandana

Content Editor

Related News