ਭੀੜ ''ਚ ਦਾਖਲ ਹੋਈ ਕਾਰ, ਪ੍ਰਦਰਸ਼ਨਾਰੀ ਨੂੰ ਲੱਗੀ ਗੋਲੀ
Sunday, Jul 26, 2020 - 01:02 PM (IST)

ਓਰੋਰਾ- ਅਮਰੀਕਾ ਵਿਚ ਨਸਲੀ ਹਿੰਸਾ ਖਿਲਾਫ ਪ੍ਰਦਰਸ਼ਨਾਂ ਦੌਰਾਨ ਓਰੋਰਾ ਦੇ ਦੇਨਵੇਰ ਉਪਨਗਰ ਵਿਚ ਇਕ ਕਾਰ ਲੋਕਾਂ ਦੀ ਭੀੜ 'ਚ ਦਾਖਲ ਹੋ ਗਈ ਅਤੇ ਇਕ ਪ੍ਰਦਰਸ਼ਨਕਾਰੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਓਰੋਰਾ ਪੁਲਸ ਵਿਭਾਗ ਨੇ ਟਵੀਟ ਕੀਤਾ ਕਿ ਇੰਟਰਸਟੇਟ 225 'ਤੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਇਕ ਕਾਰ ਦਾਖਲ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਵਿਚਕਾਰ ਇਕ ਪ੍ਰਦਰਸ਼ਨਕਾਰੀ ਨੇ ਗੋਲੀ ਚਲਾਈ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਨੂੰ ਖਿੱਚ ਕੇ ਲਿਆਂਦਾ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਅਦਾਲਤ ਕੰਪਲੈਕਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਇਕ ਦਫਤਰ ਵਿਚ ਅੱਗ ਲਗਾ ਦਿੱਤੀ। ਦੱਸ ਦਈਏ ਕਿ ਅਮਰੀਕਾ ਵਿਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।