ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਬਾਹਰ ਕੱਢਿਆ

Wednesday, May 29, 2019 - 02:45 PM (IST)

ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਬਾਹਰ ਕੱਢਿਆ

ਵਾਸ਼ਿੰਗਟਨ — ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਮੰਗਲਵਾਰ ਨੂੰ ਬਾਹਰ ਕੱਢ ਦਿੱਤਾ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਪ੍ਰਮੁੱਖ ਵਪਾਰ ਹਿੱਸੇਦਾਰਾਂ ਦੀ ਵਿਦੇਸ਼ੀ ਮੁਦਰਾ ਵਟਾਂਦਰਾ ਪਾਲਿਸੀਆਂ ਅਕੇ ਵਿਸ਼ਾਲ ਆਰਥਿਕ ਤੱਥਾਂ 'ਤੇ ਕਾਂਗਰਸ ਨੂੰ ਭੇਜੀ ਅੱਧ-ਸਾਲਾਨਾ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਇਸ ਫੈਸਲੇ ਦੇ ਪਿੱਛੇ ਭਾਰਤ ਦੁਆਰਾ ਚੁੱਕੇ ਗਏ ਕੁਝ ਮਹੱਤਵਪੂਰਣ ਕਦਮਾਂ ਦਾ ਜ਼ਿਕਰ ਕੀਤਾ ਹੈ। ਉਸਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਮੁਦਰਾ ਨੀਤੀ ਨੂੰ ਲੈ ਕੇ ਉਸਦੇ ਸ਼ੱਕ ਦੂਰ ਹੋਏ ਹਨ। ਭਾਰਤ ਤੋਂ ਇਲਾਵਾ ਸਵਿੱਟਜ਼ਰਲੈਂਡ ਦੂਜਾ ਅਜਿਹਾ ਦੇਸ਼ ਹੈ ਜਿਸਨੂੰ ਅਮਰੀਕਾ ਨੇ ਸੂਚੀ 'ਚੋਂ ਬਾਹਰ ਕੀਤਾ ਹੈ। 
ਅਮਰੀਕਾ ਦੀ ਇਸ ਸੂਚੀ ਵਿਚ ਹੁਣ ਚੀਨ, ਜਾਪਾਨ, ਦੱਖਣੀ ਕੋਰੀਆ, ਜਰਮਨੀ, ਇਟਲੀ, ਆਇਰਲੈਂਡ, ਸਿੰਗਾਪੁਰ, ਮਲੇਸ਼ੀਆ ਅਤੇ ਵਿਯਤਨਾਮ ਸ਼ਾਮਲ ਹਨ। ਮੰਤਰਾਲੇ ਨੇ ਕਿਹਾ, 'ਇਸ ਰਿਪੋਰਟ ਵਿਚ ਭਾਰਤ ਨੂੰ ਨਿਗਰਾਨੀ ਦੀ ਸੂਚੀ ਵਿਚੋਂ ਬਾਹਰ ਕੀਤਾ ਜਾਂਦਾ ਹੈ। ਭਾਰਤ ਨੂੰ ਲਗਾਤਾਰ ਦੋ ਰਿਪੋਰਟ ਵਿਚ ਸਿਰਫ ਇਕ ਕਾਰਕ ਅਮਰੀਕਾ ਦੇ ਨਾਲ ਦੁਵੱਲੇ ਸਰਪਲੱਸ 'ਤੇ ਪ੍ਰਤੀਕੂਲ ਪਾਇਆ ਗਿਆ ਹੈ। 

ਰਿਪੋਰਟ ਵਿਚ ਕਿਹਾ ਗਿਆ, ' ਨਾ ਤਾਂ ਭਾਰਤ ਅਤੇ ਨਾ ਹੀ ਸਵਿੱਟਜ਼ਰਲੈਂਡ ਨੂੰ, ਅਕਤੂਬਰ 2018 ਦੀ ਰਿਪੋਰਟ ਦੇ ਨਾਲ ਹੀ ਇਸ ਰਿਪੋਰਟ 'ਚ ਵੀ ਇਕਪਾਸੜ ਦਖਲ ਦੇਣ ਦਾ ਜ਼ਿੰਮੇਦਾਰ ਪਾਇਆ ਗਿਆ ਹੈ। ਇਸ ਕਾਰਨ ਭਾਰਤ ਅਤੇ ਸਵਿੱਟਜ਼ਰਲੈਂਡ ਦੋਵਾਂ ਨੂੰ ਮੁਦਰਾ ਦੀ ਨਿਗਰਾਨੀ ਸੂਚੀ ਤੋਂ ਬਾਹਰ ਕੀਤਾ ਜਾਂਦਾ ਹੈ। ਭਾਰਤ ਨੂੰ ਅਮਰੀਕਾ ਨੇ ਪਹਿਲੀ ਵਾਰ ਮਈ 2018 'ਚ ਇਸ ਸੂਚੀ ਵਿਚ ਪਾਇਆ ਸੀ। ਭਾਰਤ ਦੇ ਨਾਲ 5 ਹੋਰ ਦੇਸ਼ ਚੀਨ, ਜਰਮਨੀ, ਜਾਪਾਨ, ਦੱਖਣੀ ਕੋਰਿਆ ਅਤੇ ਸਵਿੱਟਜ਼ਰਲੈਂਡ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ, ' ਭਾਰਤ ਦੀ ਸਥਿਤੀ ਜ਼ਿਕਰਯੋਗ ਤਰੀਕੇ ਨਾਲ ਬਿਹਤਰ ਹੋਈ ਹੈ। ਸਾਲ 2018 ਦੇ ਪਹਿਲੇ 6 ਮਹੀਨੇ 'ਚ ਰਿਜ਼ਰਵ ਬੈਂਕ ਵਲੋਂ ਕੀਤੀ ਗਈ ਸ਼ੁੱਧ ਵਿਕਰੀ ਤੋਂ ਜੂਨ 2018 ਤੱਕ ਦੀਆਂ ਚਾਰ ਤਿਮਾਹੀਆਂ 'ਚ ਵਿਦੇਸ਼ੀ ਮੁਦਰਾ ਦੀ ਸ਼ੁੱਧ ਖਰੀਦ ਘੱਟ ਹੋ ਕੇ 4 ਅਰਬ ਡਾਲਰ ਯਾਨੀ ਕੁੱਲ ਘਰੇਲੂ ਉਤਪਾਦ ਦੇ ਸਿਰਫ 0.2 ਫੀਸਦੀ ਤੱਕ ਪਹੁੰਚ ਗਈ। 'ਹਾਲਾਂਕਿ ਅਮਰੀਕਾ ਨੇ ਚੀਨ ਨੂੰ ਇਸ ਵਾਰ ਵੀ ਸੂਚੀ 'ਚ ਬਣਾਏ ਰੱਖਿਆ ਹੈ, ਪਰ ਉਸਨੂੰ ਮੁਦਰਾ ਦੇ ਨਾਲ ਛੇੜਛਾੜ ਕਰਨ ਵਾਲਾ ਦੇਸ਼ ਘੋਸ਼ਿਤ ਕਰਨ ਤੋਂ ਇਸ ਵਾਰ ਵੀ ਇਨਕਾਰ ਕੀਤਾ ਹੈ। ਮੰਤਰਾਲੇ ਨੇ ਇਸ ਰਿਪੋਰਟ 'ਚ ਕਿਹਾ ਕਿ ਕੋਈ ਵੀ ਦੇਸ਼ ਮੁਦਰਾ ਨਾਲ ਛੇੜਛਾੜ ਦੀ ਸ਼ਰਤ 'ਤੇ ਗਲਤ ਨਹੀਂ ਪਾਇਆ ਗਿਆ ਹੈ।


Related News