ਅਮਰੀਕਾ 'ਚ ਪ੍ਰਦਰਸ਼ਨਾਂ ਨਾਲ ਕੋਰੋਨਾਵਾਇਰਸ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਡਰ

05/31/2020 4:55:31 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਗੈਰ ਗੋਰੇ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਨਾਲ ਪ੍ਰਭਾਵਿਤ ਅਟਲਾਂਟਾ ਸ਼ਹਿਰ ਦੀ ਮੇਅਰ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਬੀਤੀ ਰਾਤ ਪ੍ਰਦਰਸ਼ਨ ਕਰ ਰਹੇ ਸੀ ਤਾਂ ਸ਼ਾਇਦ ਤੁਹਾਨੂੰ ਇਸ ਹਫਤੇ ਕੋਵਿਡ-19 ਜਾਂਚ ਕਰਾਉਣ ਦੀ ਲੋੜ ਹੈ। ਬਿਨਾਂ ਮਾਸਕ ਪਹਿਨੇ ਜਾਂ ਸਮਾਜਿਕ ਦੂਰੀ ਦਾ ਪਾਲਣ ਕੀਤੇ ਬਿਨਾਂ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਨੂੰ ਲੈਕੇ ਸਿਹਤ ਮਾਹਰਾਂ ਵਿਚ ਚਿੰਤਾ ਪੈਦਾ ਹੋ ਗਈ ਹੈ ਕਿ ਇਸ ਨਾਲ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਫਿਰ ਤੋਂ ਫੈਲ ਸਕਦੀ ਹੈ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਦੇਸ਼ ਭਰ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਮੀ ਆਈ ਹੈ ਅਤੇ ਅਰਥ ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। 

ਇਹ ਮੁੱਦਾ ਪੈਰਿਸ ਤੋਂ ਲੈ ਕੇ ਹਾਂਗਕਾਂਗ ਤੱਕ ਚਿੰਤਾ ਦਾ ਕਾਰਨ ਬਣ ਗਿਆ ਹੈ ਜਿੱਥੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਉਹਨਾਂ ਦੀਆਂ ਰੈਲੀਆਂ ਨੂੰ ਰੋਕਣ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਸਿਹਤ ਮਾਹਰਾਂ ਨੂੰ ਡਰ ਹੈ ਕਿ ਅਜਿਹੀਆਂ ਰੈਲੀਆਂ ਵਿਚ ਬਿਨਾਂ ਲੱਛਣ ਵਾਲੇ ਮਰੀਜ਼ ਦੂਜੇ ਲੋਕਾਂ ਵਿਚ ਇਨਫੈਕਸ਼ਨ ਫੈਲਾ ਸਕਦੇ ਹਨ। ਅਟਲਾਂਟਾ ਵਿਚ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਉਹਨਾਂ ਕੋਲ ਕੋਈ ਵਿਕਲਪ ਨਹੀਂ ਹੈ। ਗੈਰ ਗੋਰੀ ਮਹਿਲਾ ਸਪੇਂਸ ਇਨਯਾਸ ਨੇ ਕਿਹਾ,''ਇਹ ਠੀਕ ਨਹੀਂ ਹੈ ਕਿ ਮਹਾਮਾਰੀ ਦੇ ਵਿਚ ਸਾਨੂੰ ਆਪਣੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਂਦੇ ਹੋਏ ਬਾਹਰ ਨਿਕਲਣਾ ਪਿਆ ਪਰ ਮੈਨੂੰ ਆਪਣੀ ਜ਼ਿੰਦਗੀ ਦੇ ਲਈ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਆਪਣੀ ਜ਼ਿੰਦਗੀ ਲਈ ਲੜਨਾ ਹੋਵਗਾ।'' 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਟਰੰਪ ਨੇ ਕਹੀ ਖਾਸ ਗੱਲ

ਇਹ ਪ੍ਰਦਰਸ਼ਨ ਉਦੋਂ ਭੜਕ ਪਿਆ ਜਦੋਂ ਉਕ ਵੀਡੀਓ ਵਿਚ ਗੋਰੇ ਪੁਲਸ ਅਧਿਕਾਰੀ ਨੂੰ 8 ਮਿੰਟ ਤੋਂ ਵਧੇਰੇ ਸਮੇਂ ਤੱਕ ਗੋਡਿਆਂ ਨਾਲ ਫਲਾਈਡ ਦੀ ਗਰਦਨ ਦਬਾਉਂਦੇ ਹੋਏ ਦੇਖਿਆ ਗਿਆ। ਬਾਅਦ ਵਿਚ ਸੱਟਾਂ ਦੇ ਕਾਰਨ ਫਲਾਈਡ ਦੀ ਮੌਤ ਹੋ ਗਈ। ਅਟਲਾਂਟਾ ਦੀ ਮੇਅਰ ਕੀਸ਼ਾ ਲਾਂਸ ਬਾਟਮਸ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,''ਅਮਰੀਕਾ ਵਿਚ ਹੁਣ ਵੀ ਮਹਾਮਾਰੀ ਦਾ ਪ੍ਰਕੋਪ ਹੈ ਜੋ ਵੱਡੀ ਗਿਣਤੀ ਵਿਚ ਗੈਰ ਗੋਰਿਆਂ ਅਤੇ ਗੋਰੇ ਲੋਕਾਂ ਨੂੰ ਮਾਰ ਰਹੀ ਹੈ।'' ਉੱਥੇ ਮਿਨੀਪੋਲਿਸ ਵਿਚ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਕਈ ਪ੍ਰਦਰਸ਼ਨਕਾਰੀ ਆਪਣੀ ਪਛਾਣ ਲੁਕਾਉਣ ਲਈ ਮਾਸਕ ਪਹਿਨ ਰਹੇ ਹਨ ਅਤੇ ਭਰਮ ਪੈਦਾ ਕਰ ਰਹੇ ਹਨ ਅਤੇ ਇਸ ਸਥਿਤੀ ਦਾ ਫਾਇਦਾ ਚੁੱਕ ਰਹੇ ਹਨ।'' ਰਾਜ ਦੇ ਸਿਹਤ ਕਮਿਨਸ਼ਰ ਨੇ ਚਿਤਾਵਨੀ  ਦਿੱਤੀ ਕਿ ਪ੍ਰਦਰਸ਼ਨਾਂ ਨਾਲ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਮਿਨੇਸੋਟਾ ਵਿਚ ਵੀਰਵਾਰ ਨੂੰ ਇਕ ਦਿਨ ਵਿਚ ਕੋਰੋਨਾਵਾਇਰਸ ਨਾਲ 35 ਲੋਕਾਂ ਦੀ ਮੌਤ ਹੋਈ ਸੀ।

ਪੜ੍ਹੋ ਇਹ ਅਹਿਮ ਖਬਰ- ਨੇਪਾਲ ਦੀ ਸੰਸਦ 'ਚ ਸੋਧ ਬਿੱਲ ਪੇਸ਼, ਨਵੇਂ ਨਕਸ਼ੇ 'ਚ ਭਾਰਤ ਦੇ ਤਿੰਨ ਹਿੱਸੇ


Vandana

Content Editor

Related News