USA: ਟਰੰਪ ਨੂੰ ਹਟਾਉਣ ਲਈ ਪੇਂਸ ਦਾ 25ਵੀਂ ਸੋਧ ਦੀ ਵਰਤੋਂ ਤੋਂ ਇਨਕਾਰ

01/13/2021 9:14:17 AM

ਵਾਸ਼ਿੰਗਟਨ- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਨਹੀਂ ਕਰਨਗੇ। ਪੇਂਸ ਨੇ ਹਾਊਸ ਆਫ਼ ਰੀਪ੍ਰੈਂਜ਼ਟੇਟਿਵ ਸਪੀਕਰ ਨੈਨਸੀ ਪੇਲੋਸੀ ਨੂੰ ਇਕ ਪੱਤਰ ਲਿਖ ਕੇ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਾਂਗਰਸ ਨੂੰ ਜੋਅ ਬਾਈਡੇਨ ਦੀ ਤਾਜਪੋਸ਼ੀ 'ਤੇ ਧਿਆਨ ਦੇਣ ਲਈ ਅਤੇ ਮਹਾਦੋਸ਼ ਤੋਂ ਬਚਣ ਦੀ ਅਪੀਲ ਕੀਤੀ ਹੈ। 

ਦੱਸ ਦਈਏ ਕਿ ਟਰੰਪ ਦਾ ਕਾਰਜਕਾਲ 20 ਜਨਵਰੀ, 2021 ਨੂੰ ਖ਼ਤਮ ਹੋਣ ਜਾ ਰਿਹੈ ਹੈ। ਬੀਤੇ ਦਿਨੀਂ ਸੰਸਦ 'ਤੇ ਟਰੰਪ ਸਮਰਥਕਾਂ ਨੇ ਹਿੰਸਕ ਹਮਲਾ ਕੀਤਾ ਸੀ, ਜਿਸ ਵਿਚ ਇਕ ਪੁਲਸ ਅਧਿਕਾਰੀ ਸਣੇ 5 ਲੋਕਾਂ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ- ਕੈਨੇਡਾ ਦੇ ਸੂਬੇ 'ਚ ਨਾਜ਼ੁਕ ਹਾਲਾਤ, ਕਈ ICU ਮਰੀਜ਼ਾਂ ਨੂੰ ਪੈ ਸਕਦੈ 'ਮਾਰਨਾ'

ਅਮਰੀਕਾ ਵਿਚ 25ਵੀਂ ਸੋਧ ਰਾਹੀਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਉਪ ਰਾਸ਼ਟਰਪਤੀ ਅਤੇ ਬਹੁਮਤ ਵਾਲੇ ਮੰਤਰੀ ਮੰਡਲ ਨੂੰ ਅਧਿਕਾਰ ਪ੍ਰਾਪਤ ਹਨ। ਅਮਰੀਕੀ ਪ੍ਰਤੀਨਿਧੀ ਸਭਾ ਦੀ ਮੁਖੀ ਨੈਨਸੀ ਪੇਲੋਸੀ ਨੇ ਐਤਵਾਰ ਕਿਹਾ ਸੀ ਕਿ ਸਦਨ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਕਰੇਗਾ। ਪੇਲੋਸੀ ਨੇ ਕਿਹਾ ਸੀ ਕਿ ਟਰੰਪ ਲੋਕਤੰਤਰ ਲਈ ਖ਼ਤਰਾ ਹਨ। 

►ਉਪ ਰਾਸ਼ਟਰਪਤੀ ਵਲੋਂ ਟਰੰਪ ਨੂੰ ਅਹੁਦੇ ਤੋਂ ਨਾ ਹਟਾਉਣ ਦੇ ਫ਼ੈਸਲੇ ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News