ਮੁੜ ਸਾਹਮਣੇ ਆਇਆ ਪਾਕਿਸਤਾਨ ਦਾ ਅੱਤਵਾਦੀ ਚਿਹਰਾ

Wednesday, Jan 19, 2022 - 08:50 AM (IST)

ਮੁੜ ਸਾਹਮਣੇ ਆਇਆ ਪਾਕਿਸਤਾਨ ਦਾ ਅੱਤਵਾਦੀ ਚਿਹਰਾ

ਪਾਕਿਸਤਾਨ : ਟੈਕਸਾਸ ਸਿਨੇਗਾਗ ਬੰਦੀ ਮਾਮਲੇ 'ਚ ਮੁੜ ਤੋਂ ਪਾਕਿਸਤਾਨ ਦਾ ਅੱਤਵਾਦ ਨੂੰ ਹਮਾਇਤ ਦੇਣ ਤੇ ਸਪਾਂਸਰ ਕਰਨ ਵਾਲਾ ਚਿਹਰਾ ਸਾਹਮਣੇ ਆ ਗਿਆ ਹੈ। ਪਾਕਿਸਤਾਨ ਅਗਵਾਕਾਰ ਮਲਿਕ ਫੈਜ਼ਲ ਅਕਰਮ (44) ਨੇ ਅਮਰੀਕਾ 'ਚ 4 ਲੋਕਾਂ ਨੂੰ ਬੰਦੀ ਬਣਾ ਕੇ ਪਾਕਿਸਤਾਨੀ ਵਿਗਿਆਨੀ ਤੇ ਅੱਤਵਾਦੀ ਆਫੀਆ ਸਿੱਦੀਕੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਆਫੀਆ ਸਿੱਦੀਕੀ ਪਾਕਿਸਤਾਨੀ ਵਿਗਿਆਨੀ ਹੈ, ਜੋ ਅਮਰੀਕੀ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਹਿੱਟਮੈਨ ਨੇ ਪਾਕਿ ਮੂਲ ਦੇ ਕਾਰਕੁਨ ਨੂੰ ਮਾਰਨ ਲਈ ਪਾਕਿਸਤਾਨੀ ਬੈਂਕ ਰਾਹੀਂ ਕੀਤਾ ਭੁਗਤਾਨ

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੰਦੀ ਬਣਾਏ ਜਾਣ ਦੀ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਹਾਲਾਂਕਿ 12 ਘੰਟੇ ਦੀ ਕਵਾਇਦ ਤੋਂ ਬਾਅਦ ਮਲਿਕ ਫੈਜ਼ਲ ਅਕਰਮ ਨੂੰ ਮਾਰ ਦਿੱਤਾ ਗਿਆ। ਆਫੀਆ ਸਿੱਦੀਕੀ ਨੂੰ ਅਮਰੀਕੀ ਸ਼ਹਿਰਾਂ 'ਚ ਹਮਲਾ ਦੀ ਸਾਜ਼ਿਸ਼ ਰਚਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸਾਲ 2008 'ਚ ਪੂਰਬੀ ਅਫਗਾਨਿਸਤਾਨ ਦੇ ਗਜ਼ਨੀ ਸੂਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਆਦਾਤਰ ਅਮਰੀਕੀ ਸਿੱਦੀਕੀ ਦੇ ਮਾਮਲੇ ਤੋਂ ਵਾਕਿਫ ਨਹੀਂ ਹਨ। ਉਸ ਨੂੰ ਹੀ ਛੁਡਵਾਉਣ ਲਈ ਅਮਰੀਕਾ 'ਚ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜਸਟਿਸ ਉਮਰ ਅਤਾ ਬੰਦਿਆਲ ਹੋਣਗੇ ਪਾਕਿਸਤਾਨ ਦੇ ਅਗਲੇ ਚੀਫ਼ ਜਸਟਿਸ

ਅਲਜਜ਼ੀਰਾ ਦੀ ਰਿਪੋਰਟ ਮੁਤਾਬਕ, ਇਮਰਾਨ ਖ਼ਾਨ ਨੇ ਆਪਣੇ ਚੋਣ ਐਲਾਨ ਪੱਤਰ 'ਚ ਵੀ ਆਫੀਆ ਸਿੱਦੀਕੀ ਦੀ ਰਿਹਾਈ ਦਾ ਮੁੱਦਾ ਉਠਾਇਆ ਸੀ। ਇਸ ਤੋਂ ਇਲਾਵਾ ਵੀ ਉਹ ਕਈ ਮੌਕਿਆਂ 'ਤੇ ਉਸ ਦਾ ਨਾਂ ਲੈਂਦੇ ਰਹੇ ਹਨ। ਸੈਂਟਰ ਫਾਰ ਪਾਲੀਟਿਕਲ ਐਂਡ ਫਾਰੇਨ ਐਫੇਰਸ (ਸੀਪੀਐੱਫਏ) ਦੇ ਪ੍ਰਧਾਨ ਫਾਬੀਅਨ ਬੁਸਾਰਟ ਨੇ ਟਾਈਮਜ਼ ਆਫ ਇਜ਼ਰਾਈਲ 'ਚ ਲਿਖਿਆ ਕਿ ਆਮ ਤੌਰ 'ਤੇ ਕਿਸੇ ਦੇ ਨਿੱਜੀ ਭ੍ਰਿਸ਼ਟ ਆਚਰਣ ਲਈ ਸਰਕਾਰੀ ਸੰਸਥਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਪਰ ਪਾਕਿਸਤਾਨ ਦੇ ਮਾਮਲੇ 'ਚ ਉਸ ਨੂੰ ਉਸ ਦੀਆਂ ਅੱਤਵਾਦੀ ਸਰਗਰਮੀਆਂ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੀ ਜ਼ਰੂਰਤ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਕਾਲ ਦੀ ਇਮਾਰਤ ’ਚੋਂ ਮਿਲਿਆ ਹਥਿਆਰਾਂ ਦਾ ਜ਼ਖੀਰਾ

ਨੋਟ -  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News