ਅਮਰੀਕਾ : ਭਾਰਤ ਦੇ ਪੇਂਡੂ ਇਲਾਕਿਆਂ 'ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ 'ਪ੍ਰਾਜੈਕਟ ਮਦਦ' ਦੀ ਸ਼ੁਰੂਆਤ
Sunday, May 23, 2021 - 01:55 PM (IST)

ਨਿਊਯਾਰਕ (ਭਾਸ਼ਾ): ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਭਾਰਤ ਦੇ ਪੇਂਡੂ ਇਲਾਕਿਆਂ ਦੇ ਪ੍ਰਭਾਵਿਤ ਹੋਣ ਕਾਰਨ ਅਮਰੀਕਾ ਵਿਚ ਪ੍ਰਵਾਸੀ ਭਾਰਤੀ ਡਾਕਟਰਾਂ ਤੇ ਪੇਸ਼ੇਵਰਾਂ ਅਤੇ ਭਾਰਤ ਵਿਚ ਮੈਡੀਕਲ ਭਾਈਚਾਰੇ ਦੇ ਲੋਕਾਂ ਨੇ ਵਿਲੱਖਣ ਪਹਿਲ ਕੀਤੀ ਹੈ। ਇਸ ਵਿਚ ਡਿਜੀਟਲ ਮਾਧਿਅਮ ਤੋਂ ਪੇਂਡੂ ਇਲਾਕੇ ਦੇ ਸਿਹਤ ਕਰਮੀਆਂ ਨੂੰ ਕੋਵਿਡ-19 ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਾਸਤਵਿਕ ਸਮੇਂ ਵਿਚ ਹਸਪਤਾਲਾਂ ਵਿਚ ਬੈੱਡਾਂ ਦੀ ਸਥਿਤੀ ਤੋਂ ਜਾਣੂ ਕਰਾਇਆ ਜਾਵੇਗਾ। ਨਾਲ ਹੀ ਟੀਕੇ ਨੂੰ ਲੈਕੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
'ਪ੍ਰਾਜੈਕਟ ਮਦਦ' ਪਹਿਲ ਦਾ ਉਦੇਸ਼ ਸਥਾਨਕ ਸਿਹਤ ਕਰਮੀਆਂ ਅਤੇ ਰਜਿਸਟਰਡ ਡਾਕਟਰਾਂ ਨੂੰ ਉਚਿਤ ਸਿੱਖਿਆ ਅਤੇ ਸਿਖਲਾਈ ਦੇਣੀ ਹੈ ਜੋ ਪੇਂਡੂ ਭਾਰਤ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਹੈ। ਪ੍ਰਾਜੈਕਟ ਮਦਦ ਦੀ ਟੀਮ ਸ਼ੁਰੂਆਤ ਵਿਚ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਵਿਚ ਕੰਮ ਕ ਰਰਹੇ ਰਜਿਸਟਰਡ ਡਾਕਟਰਾਂ ਨਾਲ ਕੰਮ ਕਰ ਰਹੀ ਹੈ ਅਤੇ ਆਸ ਹੈ ਕਿ ਇਸ ਦਾ ਵਿਸਥਾਰ ਹੋਰ ਇਲਾਕਿਆਂ ਵਿਚ ਪੇਂਡੂ ਸਿਹਤ ਕਰਮੀਆਂ ਨੂੰ ਕੋਵਿਡ-19 ਦੇ ਲੱਛਣਾਂ ਦੀ ਪਛਾਣ, ਹਲਕੇ ਲੱਛਣ ਵਾਲਿਆਂ ਦਾ ਘਰ ਵਿਚ ਹੀ ਇਲਾਜ ਕਰਨ ਅਤੇ ਟੀਕਾਕਰਨ ਦੀ ਸਲਾਹ, ਜ਼ਿਆਦਾ ਦਵਾਈਆਂ ਖਾਣ ਦੇ ਖਤਰੇ ਹੋਰ ਬਿਹਤਰੀਨ ਉਪਾਵਾਂ ਲਈ ਸਿਖਲਾਈ ਕਰਨ ਵਿਚ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ
ਪ੍ਰਾਜੈਕਟ ਮਦਦ ਦੀ ਅਗਵਾਈ ਕਰ ਰਹੇ ਰਾਜਾ ਕਾਰਤੀਕੇਯ ਨੇ ਪੀ.ਟੀ.ਆਈ.-ਭਾਸ਼ਾ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਜਦੋਂ ਕੋਵਿ਼ਡ-19 ਸੰਕਟ ਦੀ ਸ਼ੁਰੂਆਤ ਹੋਈ ਤਾਂ ਅਸੀਂ ਪਾਇਆ ਕਿ ਪੇਂਡੂ ਭਾਰਤ 'ਤੇ ਸਾਡਾ ਧਿਆਨ ਬਿਲਕੁੱਲ ਨਹੀਂ ਗਿਆ। ਨਿਊਯਾਰਕ ਵਸਨੀਕ ਕਾਰਤੀਕੇਯ ਨੇ ਉਦਾਹਰਨ ਦਿੱਤਾ ਸੀ ਕਿ ਤੇਲੰਗਾਨਾ ਦੇ ਕਰੀਮਨਗਰ ਵਿਚ 70 ਤੋਂ 80 ਫੀਸਦੀ ਪੀੜਤ ਪੇਂਡੂ ਇਲਾਕੇ ਹਨ ਅਤੇ ਇਹ ਚਲਨ ਹੋਰ ਥਾਵਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮਿਨਿਯਾਪੋਲਿਸ ਵਿਚ ਰਹੇ ਮਸ਼ਹੂਰ ਰੇਡੀਓਲੌਜ਼ੀ ਮਾਹਰ ਡਾਕਟਰ ਸੁੱਬਾਰਾਵ ਇਨਾਮਪੁਡੀ ਨੇ ਕਿਹਾ,''ਸਾਡਾ ਉਦੇਸ਼ ਭਾਰਤ ਦੀ ਜ਼ਿਆਦਾਤਰ ਪੇਂਡੂ ਆਬਾਦੀ 'ਤੇ ਧਿਆਨ ਕੇਂਦਰਿਤ ਕਰਨਾ ਹੈ। ਅਸੀਂ ਪਿੰਡਾਂ ਵਿਚ ਰਜਿਸਟਰਡ ਡਾਕਟਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ 80 ਫੀਸਦੀ ਪੀੜਤ ਆਸਾਨੀ ਨਾਲ ਠੀਕ ਹੋ ਜਾਣਗੇ। ਅਸੀਂ ਅਸਲ ਵਿਚ ਡਰ ਨੂੰ ਦੂਰ ਕਰਨਾ ਹੈ ਅਤੇ ਉਹਨਾਂ ਦੇ ਡਰ ਨੂੰ ਸਾਵਧਾਨੀ ਵਿਚ ਬਦਲਣਾ ਹੈ।'' ਉਹਨਾਂ ਨੇ ਕਿਹਾ ਕਿ ਟੀਮ ਦਾ ਮੁੱਖ ਜ਼ੋਰ ਪੇਂਡੂ ਡਾਕਟਰਾਂ ਨੂੰ ਕੋਵਿਡ-19 ਦੇ ਹਲਕੇ ਲੱਛਣ ਵਾਲੇ ਮਾਮਲਿਆਂ ਨੂੰ ਮਾਧਿਅਮ ਜਾਂ ਗੰਭੀਰ ਬਣਨ ਤੋਂ ਰੋਕਣ ਲਈ ਸਿੱਖਿਅਤ ਕਰਨਾ ਹੈ ਅਤੇ ਉਹਨਾਂ ਨੂੰ ਦੱਸਣਾ ਹੈ ਕਿ ਅਜਿਹਾ ਸਥਿਤੀ ਹੋਣ 'ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ।