ਅਮਰੀਕਾ 'ਚ ਪ੍ਰਦਰਸ਼ਨਾਂ ਦੌਰਾਨ ਨੈਸ਼ਨਲ ਗਾਰਡ ਦੀ ਤਾਇਨਾਤੀ

05/30/2020 5:04:04 PM

ਵਾਸ਼ਿੰਗਟਨ (ਭਾਸ਼ਾ): ਜਾਰਜੀਆ ਦੇ ਗਵਰਨਰ ਨੇ ਮਿਨੇਸੋਟਾ ਦੇ ਜੌਰਜ ਫਲਾਈਡ ਦੀ ਹੱਤਿਆ ਨੂੰ ਲੈਕੇ ਅਟਲਾਂਟਾ ਅਤੇ ਦਰਜਨਾਂ ਸ਼ਹਿਰਾਂ ਵਿਚ ਹਿੰਸਾ ਭੜਕਨ ਦੇ ਬਾਅਦ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਲਈ ਸ਼ਨੀਵਾਰ ਨੂੰ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ। ਮਿਲੀਪੋਲਿਸ ਅਤੇ ਨੇੜਲੇ ਸ਼ਹਿਰਾਂ ਵਿਚ ਨੈਸ਼ਨਲ ਗਾਰਡ ਦੇ 500 ਵਧੀਕ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 

ਮਿਨੀਪੋਲਿਸ ਦੇ ਉਸ ਗੋਰੇ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਜਿਸ ਨੇ ਆਪਣੇ ਗੋਡਿਆਂ ਨਾਲ ਗੈਰ ਗੋਰੇ ਜੌਰਜ ਫਲਾਈਡ ਦੇ ਗਲੇ ਨੂੰ ਦਬਾਇਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਾਰਡ ਨੂੰ ਡਿਸਟ੍ਰਿਕਟ ਆਫ ਕੋਲੰਬੀਆ ਵਿਚ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਜਿੱਥੇ ਵੱਡੀ ਗਿਣਤੀ ਵਿਚ ਲੋਕ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। 

ਪੜ੍ਹੋ ਇਹ ਅਹਿਮ ਖਬਰ-  ਅਮਰੀਕੀ ਵਿਗਿਆਨੀ ਦਾ ਦਾਅਵਾ, 'ਚਿਕਨ' ਨਾਲ ਫੈਲ ਸਕਦਾ ਹੈ ਅਗਲਾ ਖਤਰਨਾਕ ਵਾਇਰਸ

ਇਸ ਵਿਚ ਡੈਟ੍ਰਾਇਟ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਇਕ ਐੱਸ.ਯੂ.ਵੀ. ਵਿਚ ਬੈਠੇ ਕਿਸੇ ਸ਼ਖਸ ਨੇ ਗੋਲੀਆਂ ਚਲਾਈਆਂ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਗਵਰਨਰ ਬ੍ਰਾਯਨ ਕੇਮਪ ਨੇ ਟਵੀਟ ਕੀਤਾ ਕਿ ਗਾਰਡ ਦੇ 500 ਮੈਂਬਰਾਂ ਨੂੰ ਅਟਲਾਂਟਾ ਵਿਚ ਜਾਨ ਅਤੇ ਮਾਲ ਦੀ ਰੱਖਿਆ ਕਰਨ ਲਈ ਤੁਰੰਤ ਤਾਇਨਾਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਉਹ ਅਟਲਾਂਟਾ ਦੇ ਮੇਅਰ ਦੀ ਅਪੀਲ 'ਤੇ ਇਹ ਕਦਮ ਚੁੱਕ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਮੇਜ਼ਬਾਨੀ 'ਚ ਪ੍ਰਸਤਾਵਿਤ ਜੀ-7 ਬੈਠਕ 'ਚ ਹਿੱਸਾ ਨਹੀਂ ਲਵੇਗੀ ਮਰਕੇਲ


Vandana

Content Editor

Related News