ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਟਰੰਪ ਨੇ ਕਹੀ ਖਾਸ ਗੱਲ

05/31/2020 6:02:48 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸਪੇਸ ਏਜੰਸੀ ਨਾਸਾ ਨੇ 9 ਸਾਲ ਬਾਅਦ ਇਤਿਹਾਸ ਰਚਿਆ ਹੈ। ਖਰਾਬ ਮੌਸਮ ਵਿਚ 3 ਦਿਨ ਪਹਿਲਾਂ ਅਮਰੀਕਾ ਨੂੰ ਸਪੇਸ ਦੀ ਦੁਨੀਆ ਵਿਚ ਇਤਿਹਾਸ ਲਿਖਣ ਤੋਂ ਰੋਕ ਦਿੱਤਾ ਸੀ ਪਰ ਅੱਜ 31 ਮਈ ਨੂੰ ਅਮਰੀਕੀ ਸਪੇਸ ਝੇਜੰਸੀ ਨਾਸਾ ਨਿੱਜੀ ਕੰਪਨੀ ਸਪੇਸ ਐਕਸ ਦੇ ਡ੍ਰੈਗਨ ਸਪੇਸਕ੍ਰਾਫਟ ਨੇ 2 ਪੁਲਾੜ ਯਾਕਰੀਆਂ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ (International Space Station - ISS) ਦੇ ਲਈ ਸਫਲਤਾਪੂਰਵਕ ਉਡਾਣ ਭਰ ਲਈ। ਡ੍ਰੈਗਨ ਸਪੇਸਕ੍ਰਾਫਟ ਦੇ ਜ਼ਰੀਏ ਪੁਲਾੜ ਯਾਤਰੀ ਰੌਬਰਟ ਬੇਹੇਨਕੇਨ ਅਤੇ ਡਗਲਸ ਹਰਲੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਲਈ ਰਵਾਨਾ ਹੋ ਗਏ। ਅਮਰੀਕਾ ਨੇ ਪਹਿਲੀ ਵਾਰ ਆਪਣੀ ਧਰਤੀ ਤੋਂ ਸਪੇਸ ਵਿਚ ਪੁਲਾੜ ਯਾਤਰੀ ਭੇਜੇ ਹਨ। ਨਾਸਾ ਦੇ ਪ੍ਰਬੰਧਕ ਜਿਮ ਬ੍ਰਾਈਡੇਨਸਟੀਨ ਨੇ ਲਾਂਚ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

 

ਰਾਸ਼ਟਰਪਤੀ ਟਰੰਪ ਨੇ ਕਹੀ ਇਹ ਖਾਸ ਗੱਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਫਲ ਲਾਂਚਿੰਗ ਦੇ ਬਾਅਦ ਕਿਹਾ,''ਮੈਂ ਇਹ ਐਲਾਨ ਕਰਦਿਆਂ ਰੋਮਾਂਚਿਤ ਹਾਂ ਕਿ ਸਪੇਸ ਐਕਸ ਡ੍ਰੈਗਨ ਕੈਪਸੂਲ ਸਫਲਤਾਪੂਰਵਕ ਧਰਤੀ ਦੇ ਪੰਧ ਵਿਚ ਪਹੁੰਚ ਗਿਆ ਹੈ। ਸਾਡੇ ਪੁਲਾੜ ਯਾਤਰੀ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਲਾਂਚ ਦੇ ਨਾਲ, ਸਾਲਾਂ ਤੋਂ ਗਵਾਚੇ ਅਤੇ ਘੱਟ ਕਾਰਵਾਈ ਦਾ ਦੌਰ ਅਧਿਕਾਰਤ ਤੌਰ 'ਤੇ ਖਤਮ ਹੋ ਗਿਆ ਹੈ। ਇਹ ਅਮਰੀਕੀ ਇੱਛਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ।'' 

 

ਟਰੰਪ ਦੇ ਬਾਅਦ ਨਾਸਾ ਦੇ ਪ੍ਰਬੰਧਕ ਜਿਮ ਬ੍ਰਾਈਡੇਨਸਟੀਨ ਨੇ ਮਿਸ਼ਨ ਦੀ ਸਫਲਤਾ 'ਤੇ ਟਵੀਟ ਕੀਤਾ। ਉਹਨਾਂ ਨੇ ਟਵਿੱਟਰ 'ਤੇ ਲਿਖਿਆ ਹੈ,''9 ਸਾਲ ਵਿਚ ਪਹਿਲੀ ਵਾਰ ਹੁਣ ਅਸੀਂ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਰਾਕੇਟ ਦੇ ਜ਼ਰੀਏ ਅਮਰੀਕਾ ਦੀ ਧਰਤੀ ਤੋਂ ਭੇਜਿਆ ਹੈ। ਮੈਨੂੰ ਨਾਸਾ ਅਤੇ ਸਪੇਸ ਐਕਸ ਟੀਮ 'ਤੇ ਮਾਣ ਹੈ ਜਿਸ ਨੇ ਸਾਨੂੰ ਇਸ ਪਲ ਨੂੰ ਦੇਖਣ ਦਾ ਮੌਕਾ ਦਿੱਤਾ ਹੈ। ਇਹ ਇਕ ਬਹੁਤ ਵੱਖਰੇ ਤਰ੍ਹਾਂ ਦੀ ਫੀਲਿੰਗ ਹੈ ਜਦੋਂ ਤੁਸੀਂ ਆਪਣੀ ਟੀਮ ਨੂੰ ਇਸ ਰਾਕੇਟ (Falcon 9) 'ਤੇ ਦੇਖਦੇ ਹੋ। ਇਹ ਸਾਡੀ ਟੀਮ ਹੈ। ਇਹ Launch America ਹੈ।''

PunjabKesari

ਗੌਰਲਤਬ ਹੈ ਕਿ ਨਿੱਜੀ ਕੰਪਨੀ ਸਪੇਸ ਐਕਸ ਦਾ ਰਾਕੇਟ ਘੱਟੋ-ਘੱਟ 20 ਵਾਰ ਸਪੇਸ ਸਟੇਸ਼ਨ ਤੱਕ ਸਾਮਾਨ ਲਿਜਾ ਚੁੱਕਾ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਉਸ ਨੇ ਇਨਸਾਨਾਂ ਨੂੰ ਵੀ ਆਪਣੀ ਯਾਤਰਾ ਵਿਚ ਸ਼ਾਮਲ ਕੀਤਾ ਹੈ। ਮਨੁੱਖ ਨੂੰ ਸਪੇਸ ਵਿਚ ਭੇਜਣ ਵਾਲਾ ਕੈਪਸੂਲ ਵਿਕਸਿਤ ਕਰਨ ਲਈ, ਬਣਾਉਣ ਅਤੇ ਆਪਰੇਟ ਕਰਨ ਲਈ ਨਾਸਾ ਨੇ 3 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਸਪੇਸ ਐਕਸ ਨੂੰ ਦਿੱਤੀ ਹੈ।


Vandana

Content Editor

Related News