ਭੂਤ ਭਜਾਉਣ ਲਈ ਮਾਂ ਨੇ ਤਸੀਹੇ ਦੇ ਕੇ ਕੀਤਾ ਧੀ ਦਾ ਕਤਲ, ਮਿਲੀ 25 ਸਾਲ ਦੀ ਸਜ਼ਾ

Thursday, Jul 25, 2019 - 10:51 AM (IST)

ਭੂਤ ਭਜਾਉਣ ਲਈ ਮਾਂ ਨੇ ਤਸੀਹੇ ਦੇ ਕੇ ਕੀਤਾ ਧੀ ਦਾ ਕਤਲ, ਮਿਲੀ 25 ਸਾਲ ਦੀ ਸਜ਼ਾ

ਲਾਸ ਏਂਜਲਸ— ਕੈਲੀਫੋਰਨੀਆ ਦੀ ਇਕ ਅਦਾਲਤ ਨੇ ਇਕ ਔਰਤ ਨੂੰ ਆਪਣੀ ਹੀ 3 ਸਾਲਾ ਧੀ ਦਾ ਕਤਲ ਕਰਨ ਦੇ ਦੋਸ਼ 'ਚ 25 ਸਾਲ ਦੀ ਸਜ਼ਾ ਸੁਣਾਈ ਹੈ। ਔਰਤ ਨੇ ਭੂਤ-ਪ੍ਰੇਤ ਭਜਾਉਣ ਲਈ ਆਪਣੀ ਧੀ ਨੂੰ ਤਕਰੀਬਨ 10 ਘੰਟਿਆਂ ਤਕ ਗਰਮ ਕਾਰ 'ਚ ਰੱਖਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੈਕ੍ਰਾਮੈਂਟੋ 'ਚ ਜ਼ਿਲਾ ਅਟਾਰਨੀ ਦਫਤਰ ਨੇ ਦੱਸਿਆ ਕਿ ਜੂਨ ਮਹੀਨੇ ਏਂਜੇਲਾ ਫਾਕਿਨ ਨਾਂ ਦੀ ਔਰਤ ਨੂੰ 3 ਸਾਲਾ ਬੱਚੀ ਮਾਇਆ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। 

ਫਾਕਿਨ ਦੇ ਮੰਗੇਤਰ 'ਤੇ ਵੀ ਇਸ ਮਾਮਲੇ 'ਚ ਦੋਸ਼ ਲੱਗੇ ਹਨ ਤੇ ਮੁਕੱਦਮਾ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਕਿਨ ਅਤੇ ਉਸ ਦਾ ਮੰਗੇਤਰ ਫਰਵਰੀ 2016 'ਚ ਕੈਲੀਫੋਰਨੀਆ ਆਏ ਸਨ। ਉਨ੍ਹਾਂ ਦੱਸਿਆ ਕਿ ਜੂਨ 2017 'ਚ ਦੋਹਾਂ ਨੇ ਮਾਇਆ ਨੂੰ ਕਹਿਰ ਦੀ ਗਰਮੀ 'ਚ ਰੱਖਿਆ।
ਵਕੀਲਾਂ ਨੇ ਦੱਸਿਆ ਕਿ ਇਕ ਵਾਰ ਤਾਂ ਉਸ ਨੂੰ ਤਕਰੀਬਨ ਸਾਢੇ 4 ਘੰਟਿਆਂ ਤਕ ਕਾਰ 'ਚ ਛੱਡ ਦਿੱਤਾ ਗਿਆ ਅਤੇ ਅਗਲੇ ਦਿਨ ਤਕਰੀਬਨ ਸਾਢੇ 9 ਘੰਟਿਆਂ ਤਕ ਰੱਖਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਾਕਿਨ ਨੇ ਵਕੀਲਾਂ ਨੂੰ ਦੱਸਿਆ ਕਿ ਉਹ ਅਤੇ ਸਮਿੱਥ ਮਾਇਆ ਨੂੰ ਭੂਤਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।


Related News