72 ਸਾਲਾ ਔਰਤ ਨੇ ਜਿਮ ਜੁਆਇਨ ਕਰ ਕੇ ਪਾਈਆਂ ਧੁੰਮਾਂ, ਦੇਖੋ ਵੀਡੀਓ
Monday, Feb 04, 2019 - 05:08 PM (IST)

ਵਾਸ਼ਿੰਗਟਨ (ਬਿਊਰੋ)— ਅਕਸਰ ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਨੌਜਵਾਨ ਉਮਰ ਵਰਗ ਦੇ ਲੋਕ ਹੀ ਜਿਮ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ, ਜਿਸ ਨੇ ਜਿਮ ਜੁਆਇਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਔਰਤ 72 ਸਾਲਾ ਲੌਰੇਨ ਬਰੂਜ਼ੋਨ (Lauren Bruzzone) ਹੈ। ਉਸ ਦੇ ਕਸਰਤ ਕਰਨ ਦਾ ਵੀਡੀਓ ਫੇਸਬੁੱਕ ਪੇਜ 'ਤੇ 901 ਫਿਜ਼ੀਕਲ ਥੈਰੇਪੀ ਨੇ ਸ਼ੇਅਰ ਕੀਤਾ ਹੈ।
ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਉਨ੍ਹਾਂ ਦੇ ਵੀਡੀਓਜ਼ ਕਾਫੀ ਪਸੰਦ ਕੀਤੇ ਜਾ ਰਹੇ ਹਨ।
ਲੌਰੇਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਰਹਿਣ ਵਾਲੀ ਹੈ। ਜਿਹੜਾ ਕੋਈ ਵੀ ਲੌਰੇਨ ਨੂੰ ਜਿਮ ਵਿਚ ਕਸਰਤ ਕਰਦਾ ਦੇਖਦਾ ਉਹ ਹੈਰਾਨ ਰਹਿ ਜਾਂਦਾ ਹੈ।
3 ਹਫਤੇ ਪਹਿਲਾਂ ਸ਼ੇਅਰ ਕੀਤੇ ਗਏ ਵੀਡੀਓਜ਼ ਨੂੰ 70 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
8 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। 90 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤੇ ਜਾ ਚੁੱਕੇ ਹਨ।