ਅਮਰੀਕਾ : ਜਾਨਸਨ ਐਂਡ ਜਾਨਸਨ ਟੀਕਿਆਂ ਦੀ ਖੇਪ ਦੇ ਬਕਸਿਆਂ 'ਤੇ ਇਹ ਸੰਦੇਸ਼ ਲਿਖ ਕੇ ਕੀਤੀ ਡਿਲਿਵਰੀ

Tuesday, Mar 09, 2021 - 11:10 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਉਹਨਾਂ ਦੇ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਦੌਰਾਨ 100 ਮਿਲੀਅਨ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਉਣ ਦੇ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ, ਟੀਕਾਕਰਨ ਮੁਹਿੰਮ ਵਿੱਚ ਜਾਨਸਨ ਐਂਡ ਜਾਨਸਨ  ਕੰਪਨੀ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਕੰਪਨੀ ਦੇ ਟੀਕੇ ਦੀ ਵੰਡ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਹੀ ਮਹੱਤਵਪੂਰਨ ਪਲ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਤਾਇਨਾਤ ਚੀਨੀ ਡਿਪਲੋਮੈਟ ਦੇ ਟਵੀਟ 'ਤੇ ਬਵਾਲ, ਕਿਹਾ- ਆਪਣਾ ਹਿਜਾਬ ਚੁੱਕੋ 

ਇਸ ਸੰਬੰਧੀ ਮੈਕਕੇਸਨ ਵਿਖੇ, ਜਿੱਥੋਂ ਕਿ ਸੋਮਵਾਰ ਨੂੰ ਜਾਨਸਨ ਐਂਡ ਜਾਨਸਨ ਕੰਪਨੀ ਦੇ ਟੀਕੇ ਦੀ ਪਹਿਲੀ ਖੇਪ ਭੇਜੀ ਗਈ ਹੈ, ਦੇ ਬਕਸਿਆਂ 'ਤੇ ਕਰਮਚਾਰੀਆਂ ਵੱਲੋਂ "ਸਿਹਤਮੰਦ ਬਣੋ" ਆਦਿ ਸੰਦੇਸ਼ ਲਿਖੇ ਗਏ ਹਨ। ਇਹਨਾਂ ਟੀਕਿਆਂ ਦੀ ਕੈਂਟਕੀ ਸਹੂਲਤ ਦੇ ਸੁਪਰਵਾਈਜ਼ਰ ਕੈਮਰੇਨ ਬ੍ਰਾਊਨ ਅਨੁਸਾਰ ਇਸ ਅਭਿਆਨ ਦੇ ਸ਼ੁਰੂ ਹੋਣ ਨਾਲ ਕਈ ਕਰਮਚਾਰੀਆਂ ਨੇ ਬਕਸਿਆਂ 'ਤੇ ਆਪਣੇ ਸੁਨੇਹਿਆਂ ਦੇ ਨਾਲ ਦਸਤਖ਼ਤ ਕੀਤੇ ਹਨ। ਇੱਕ ਖੁਰਾਕ ਵਾਲਾ ਇਸ ਕੰਪਨੀ ਦਾ ਟੀਕਾ ਨਿਯਮਤ ਰੈਫ੍ਰਿਜਰੇਸ਼ਨ ਦੇ ਨਾਲ ਕਮਿਊਨਿਟੀ ਸਿਹਤ ਕੇਂਦਰਾਂ ਅਤੇ ਪੇਂਡੂ ਅਮਰੀਕਾ ਵਿੱਚ ਆਸਾਨੀ ਨਾਲ ਪਹੁੰਚ ਸਕਦਾ ਹੈ। ਇਸ ਲਈ ਬ੍ਰਾਊਨ ਅਨੁਸਾਰ ਇਹਨਾਂ ਦੀ ਵੰਡ ਕੋਈ ਕੰਮ ਨਹੀਂ ਸਗੋਂ ਇੱਕ ਮਿਸ਼ਨ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News