ਇਰਾਕ ਯੁੱਧ ਦੇ ਹੀਰੋ ਐਲਵਿਨ ਕੈਸ਼ ''ਮੈਡਲ ਆਫ਼ ਆਨਰ'' ਦੇ ਹੱਕਦਾਰ ਹੋਣ ਦੇ ਨੇੜੇ

Monday, Dec 07, 2020 - 05:59 PM (IST)

ਇਰਾਕ ਯੁੱਧ ਦੇ ਹੀਰੋ ਐਲਵਿਨ ਕੈਸ਼ ''ਮੈਡਲ ਆਫ਼ ਆਨਰ'' ਦੇ ਹੱਕਦਾਰ ਹੋਣ ਦੇ ਨੇੜੇ

ਫਰਿਜ਼ਨੋ,(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਫ਼ੌਜ ਦੇ ਇਕ ਬਹਾਦਰ ਸਾਰਜੈਂਟ ਜੋ ਕਿ ਇਰਾਕ ਵਿਚ ਲੜਾਈ ਦੌਰਾਨ ਆਪਣੀ ਜਾਨ ਗੁਆ ਬੈਠੇ ਸਨ, ਆਪਣੀਆਂ ਕਾਰਵਾਈਆਂ ਕਾਰਨ  'ਮੈਡਲ ਆਫ ਆਨਰ' ਪ੍ਰਾਪਤ ਕਰਨ ਦੇ ਨਜ਼ਦੀਕ ਹਨ। ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਬਲੈਕ ਸਰਵਿਸ ਮੈਂਬਰ ਹੋਣਗੇ। 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ ਜੋ ਸਾਰਜੈਂਟ ਐਲਵਿਨ ਕੈਸ਼ ਨੂੰ ਲੜਾਈ ਵਿੱਚ ਬਹਾਦਰੀ ਲਈ ਫ਼ੌਜ ਦੇ ਸਰਵਉੱਚ ਤਮਗੇ ਨਾਲ ਸਨਮਾਨਤ ਕਰਨ ਲਈ ਪੰਜ ਸਾਲ ਦੀ ਸੀਮਾ ਮੁਆਫ ਕਰਦੇ ਹਨ।

ਇਹ ਬਹਾਦਰ 35 ਸਾਲਾ ਕੈਸ਼ ਇਰਾਕ ਦੇ ਸਮਾਰਾ ਵਿਖੇ 17 ਅਕਤੂਬਰ, 2005 ਨੂੰ ਗਸ਼ਤ ਕਰ ਰਿਹਾ ਸੀ, ਉਸ ਦੌਰਾਨ ਉਨ੍ਹਾਂ ਦੇ ਵਾਹਨ ਦੇ ਨਜ਼ਦੀਕ ਬੰਬ ਧਮਾਕਾ ਹੋਇਆ ਜਿਸ ਨਾਲ ਵਾਹਨ ਨੂੰ ਅੱਗ ਲੱਗ ਗਈ ਅਤੇ ਥੋੜ੍ਹਾ ਜ਼ਖਮੀ ਹੋਇਆ। ਕੈਸ਼ ਗੰਨਰ ਦੇ ਬਾਹਰ ਨਿਕਲਿਆ ਜਦਕਿ ਛੇ ਸਿਪਾਹੀ ਅੱਗ ਦੀਆਂ ਲਪਟਾਂ ਨਾਲ ਗੱਡੀ ਅੰਦਰ ਫਸ ਗਏ ਸਨ। ਇਸ ਦੌਰਾਨ ਤੇਲ ਨਾਲ ਭਿੱਜੀ ਹੋਈ ਵਰਦੀ ਨਾਲ ਕੈਸ਼ ਨੇ ਫ਼ੌਜੀਆਂ ਨੂੰ ਵਾਹਨ ਤੋਂ ਬਾਹਰ ਕੱਢਿਆ ਜਦਕਿ ਉਹ ਖੁਦ 70% ਤੋਂ ਵੱਧ ਅੱਗ ਨਾਲ
ਝੁਲਸ ਗਿਆ ਸੀ । ਫਲੋਰੀਡਾ ਵਾਸੀ ਸਾਰਜੈਂਟ ਕੈਸ਼ ਦੀ 8 ਨਵੰਬਰ, 2005 ਨੂੰ ਸਾਨ ਐਂਟੋਨੀਓ, ਟੈਕਸਸ ਦੇ ਇਕ ਮਿਲਟਰੀ ਹਸਪਤਾਲ ਵਿਚ ਮੌਤ ਹੋ ਗਈ ਸੀ। ਕੈਸ਼ ਨੂੰ ਉਸ ਦੀ ਬਹਾਦਰੀ ਲਈ ਸਿਲਵਰ ਸਟਾਰ ਦਿੱਤਾ ਗਿਆ ਸੀ ਪਰ ਉਸ ਦੇ ਪਰਿਵਾਰ ਅਤੇ ਕੁਝ ਸਾਬਕਾ ਕਮਾਂਡਰਾਂ ਨੇ ਉਸ ਨੂੰ 'ਮੈਡਲ ਆਫ਼ ਆਨਰ' ਨਾਲ ਮਾਨਤਾ ਦੇਣ ਲਈ ਸਾਲਾਂ ਤੋਂ ਮੁਹਿੰਮ ਚਲਾਈ ਗਈ ਸੀ ਅਤੇ ਲਗਭਗ 15 ਸਾਲ ਬਾਅਦ ਹੁਣ ਉਹ ਪਲ ਆਇਆ ਹੈ, ਜਿਸ ਦਾ ਕੈਸ਼ ਦੇ ਪਰਿਵਾਰ ਨੇ ਇੰਤਜ਼ਾਰ ਕੀਤਾ ਹੈ। ਰਾਸ਼ਟਰਪਤੀ ਕੋਲ 'ਮੈਡਲ ਆਫ਼ ਆਨਰ' ਦੇਣ ਦਾ ਪੂਰਾ ਅਧਿਕਾਰ ਹੈ, ਪਰ ਇਸ ਕਦਮ ਨੂੰ ਪੈਂਟਾਗਨ ਦਾ ਸਮਰਥਨ ਵੀ ਪ੍ਰਾਪਤ ਹੋਇਆ ਹੈ।


author

Lalita Mam

Content Editor

Related News