ਅਮਰੀਕਾ ''ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਬੱਚੀ ਸਣੇ ਕਾਰ ਕੀਤੀ ਚੋਰੀ

Thursday, Oct 29, 2020 - 08:35 AM (IST)

ਅਮਰੀਕਾ ''ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਬੱਚੀ ਸਣੇ ਕਾਰ ਕੀਤੀ ਚੋਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੇ ਕਾਰ ਦੀ ਚੋਰੀ ਕਰਕੇ ਭਾਈਚਾਰੇ ਨੂੰ ਸ਼ਰਮਿੰਦਾ ਕੀਤਾ ਹੈ। ਹਰਦੇਵ ਸਿੰਘ ਨਾਮ ਦੇ ਇਸ ਵਿਅਕਤੀ ਨੇ ਸੋਮਵਾਰ ਨੂੰ ਮਰਸੀਡ ਵਿਚ ਇਕ ਕਾਰ ਨੂੰ ਰਸਤੇ ਵਿਚੋਂ ਬੱਚੀ ਸਣੇ ਚੋਰੀ ਕਰ ਲਿਆ। ਉਸ ਨੂੰ ਹਿਰਾਸਤ ਵਿਚ ਲੈਣ ਲਈਚੌਅਚਿਲਾ ਅਤੇ ਮਰਸੀਡ ਦੀ ਪੁਲਸ ਨੇ ਮਿਲ ਕੇ ਕੰਮ ਕੀਤਾ।

ਮਰਸੀਡ ਪੁਲਸ ਵਿਭਾਗ ਦੇ ਕੈਪਟਨ ਜੇ ਸਟਰੂਬਲ ਅਨੁਸਾਰ ਬੱਚੀ ਦੀ ਮਾਂ ਨੇ ਕਾਰ ਨੂੰ ਰੋਕਣ ਲਈ ਪਿੱਛਾ ਵੀ ਕੀਤਾ ਪਰ ਅਸਫਲ ਰਹੀ। ਅਲਰਟ ਜਾਰੀ ਕਰਨ ਤੋਂ ਤੁਰੰਤ ਬਾਅਦ ਦੋਸ਼ੀ ਜੈਸੀ ਸਨਚੇਜ਼ ਨਾਂ ਦੀ ਬੱਚੀ ਨੂੰ ਕਾਰ ਸਣੇ ਇਕ ਗੈਸ ਸਟੇਸ਼ਨ 'ਤੇ ਛੱਡ ਗਿਆ। ਉਸ ਸਮੇਂ ਬੱਚੀ ਇਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਕਾਰ ਵਿਚ ਇਕੱਲੀ ਰਹੀ ਪਰ ਫਿਰ ਉਹ ਸਹੀ ਸਲਾਮਤ ਘਰ ਪਹੁੰਚ ਗਈ। 

ਇਹ ਵੀ ਪੜ੍ਹੋ- ਮੈਲਬੌਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਗਲੇ ਦਿਨ ਹਰਦੇਵ ਸਿੰਘ ਨੂੰ ਗੈਸ ਸ਼ਟੇਸ਼ਨ ਦੇ ਨੇੜਿਓਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਹ ਹੁਣ ਮਰਸੀਡ ਕਾਉਂਟੀ ਜੇਲ੍ਹ ਵਿਚ ਹੈ। ਪੁਲਸ ਵਲੋਂ ਪੁੱਛ-ਪੜਤਾਲ ਕਰਨ 'ਤੇ ਉਸ ਨੇ ਸਾਰੀ ਘਟਨਾ ਦਾ ਇਕਬਾਲ ਕਰਦਿਆਂ ਦੱਸਿਆ ਕਿ ਉਹ ਰਿਚਮੰਡ ਤੋਂ ਫਰਿਜ਼ਨੋ ਜਾ ਰਿਹਾ ਸੀ ਅਤੇ ਉਸ ਦੇ ਡਰਾਈਵਰ ਨਾਲ ਲੜਾਈ ਹੋਣ ਤੋਂ ਬਾਅਦ ਯਾਤਰਾ ਨੂੰ ਪੂਰਾ ਕਰਨ ਲਈ ਉਸ ਨੇ ਇਕ ਕਾਰ ਚੋਰੀ ਕਰਨ ਦਾ ਫੈਸਲਾ ਕੀਤਾ। ਅਧਿਕਾਰੀਆਂ ਅਨੁਸਾਰ ਉਸ ਦਾ ਬੱਚੀ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।


author

Lalita Mam

Content Editor

Related News