ਖਤਰੇ ਦੀ ਘੰਟੀ, ਟੁੱਟ ਰਿਹੈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਰਫ ਦਾ ਪਹਾੜ

Monday, Apr 27, 2020 - 01:23 PM (IST)

ਖਤਰੇ ਦੀ ਘੰਟੀ, ਟੁੱਟ ਰਿਹੈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਰਫ ਦਾ ਪਹਾੜ

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬਰਫ ਦੇ ਪਹਾੜ ਮਤਲਬ ਆਈਸਬਰਗ ਦੇ ਟੁੱਟਣ ਨਾਲ ਵਿਗਿਆਨੀ ਚਿੰਤਾ ਵਿਚ ਹਨ। ਆਈਸਬਰਗ ਟੁੱਟ ਕੇ ਖੁੱਲ੍ਹੇ ਸਮੁੰਦਰ ਵਿਚ ਤੈਰ ਰਿਹਾ ਹੈ। ਹੁਣ ਵਿਸ ਵਿਚ ਦਰਾੜਾਂ ਪੈਣ ਲੱਗ ਪਈਆਂ ਹਨ ਜਿਸ ਨਾਲ ਆਈਸਬਰਗ ਖੁੱਲ੍ਹੇ ਸਮੁੰਦਰ ਵਿਚ ਘੁੰਮ ਰਹੇ ਜਹਾਜ਼ਾਂ ਲਈ ਖਤਰਾ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਸਮੁੰਦਰੀ ਪਾਣੀ ਦੇ ਪੱਧਰ ਵਿਚ ਵੀ ਵਾਧਾ ਕਰ ਸਕਦਾ ਹੈ।ਜੇਕਰ ਇਹ ਕਿਸੇ ਤਟੀ ਸ਼ਹਿਰ ਦੇ ਕਰੀਬ ਤੇਜ਼ੀ ਨਾਲ ਟੁੱਟਦਾ ਹੈ ਤਾਂ ਸੁਨਾਮੀ ਜਿਹੀਆਂ ਵੱਡੀਆਂ ਲਹਿਰਾਂ ਉਠ ਸਕਦੀਆਂ ਹਨ।

PunjabKesari

23 ਅਪ੍ਰੈਲ ਨੂੰ ਯੂਰਪੀਅਨ ਸਪੇਸ ਏਜੰਸੀ ਦੇ ਸੈਟੇਲਾਈਟ ਸੈਂਟੀਨਲ-1 ਨੇ ਇਸ ਦੀ ਨਵੀਂ ਤਸਵੀਰ ਲਈ। ਇਹ ਪੂਰਾ ਆਈਸਬਰਗ ਜਿਸ ਨੂੰ A-68A ਕਹਿੰਦੇ ਹਨ ਉਹ ਤੇਜ਼ੀ ਨਾਲ ਖੁੱਲ੍ਹੇ ਸਮੁੰਦਰ ਵਿਚ ਘੁੰਮ ਰਿਹਾ ਹੈ। ਗਰਮ ਸਮੁੰਦਰ ਵੱਲ਼ ਵੱਧ ਰਿਹਾਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ A-68 ਆਈਸਬਰਗ ਜਦੋਂ ਅੰਟਾਰਟਿਕਾ ਤੋਂ ਵੱਖ ਹੋਇਆ ਸੀ ਉਦੋ ਇਹ 6000 ਵਰਗ ਕਿਲੋਮੀਟਰ ਖੇਤਰਫਲ ਦਾ ਸੀ। ਹੌਲੀ-ਹੌਲੀ ਘੱਟ ਕੇ ਹੁਣ ਇਹ 5100 ਵਰਗ ਕਿਲੋਮੀਟਰ ਬਚਿਆ ਹੈ। ਇਹ ਇੰਨਾ ਵੱਡਾ ਹੈ ਕਿ ਇਸ 'ਤੇ 5 ਵਾਰੀ ਨਿਊਯਾਰਕ ਸ਼ਹਿਰ ਨੂੰ ਵਸਾਇਆ ਜਾ ਸਕਦਾ ਹੈ। ਪਿਛਲੇ 3 ਸਾਲਾਂ ਵਿਚ ਇਹ ਵੈਡੇਲ ਸਾਗਰ ਵਿਚ ਘੁੰਮ ਰਿਹਾ ਹੈ। ਇਸੇ ਵਿਚੋਂ ਇਕ ਵੱਡਾ ਟੁਕੜਾ ਵੱਖ ਹੋ ਕੇ ਬਾਹਰ ਨਿਕਲਿਆ ਹੈ ਜਿਸ ਨੂੰ A-68A ਨਾਮ ਦਿੱਤਾ ਗਿਆ ਹੈ। ਹੁਣ A-68A ਤੋਂ ਵੀ ਇਕ ਵੱਡਾ ਟੁੱਕੜਾ ਵੱਖਰਾ ਹੋਇਆ ਹੈ ਜਿਸ ਦਾ ਨਾਮ A-68C ਹੈ।

 

A-68A ਆਈਸਬਰਗ 175 ਵਰਗ ਕਿਲੋਮੀਟਰ ਖੇਤਰਫਲ ਦਾ ਹੈ। A-68 ਆਈਸਬਰਗ ਜੁਲਾਈ 2017 ਵਿਚ ਅੰਟਾਰਟਿਕਾ ਦੇ ਲਾਰਸੇਨ ਸੀ ਨਾਲੋਂ ਟੁੱਟ ਕੇ ਵੱਖਰਾ ਹੋਇਆ ਸੀ। ਉਦੋਂ ਤੋਂ ਇਹ ਲਗਾਤਾਰ ਖੁੱਲ੍ਹੇ ਅਤੇ ਗਰਮ ਸਮੁੰਦਰ ਵੱਲ ਅੱਗੇ ਵੱਧ ਰਿਹਾ ਹੈ।ਇਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਇਹ ਦੱਸਣਾ ਵਿਗਿਆਨੀਆਂ ਲਈ ਆਸਾਨ ਨਹੀਂ ਪਰ ਫਿਲਹਾਲ ਇਸ ਦੀ ਦਿਸ਼ਾ ਦੇਖ ਕੇ ਅਜਿਹਾ ਲੱਗਦਾ ਹੈ ਕਿ ਹਾਲੇ ਇਹ ਦੱਖਣੀ ਅਮੇਰਿਕਾ ਦੇ ਹੇਠਾਂ ਵੱਲ ਸਥਿਤ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਚਵਿਚ ਆਈਲੈਂਡ ਵੱਲ ਜਾ ਰਿਹਾ ਹੈ। ਇਸ ਆਈਸਬਰਗ ਦਾ ਅਧਿਐਨ ਕਰਨ ਵਾਲੇ ਭੂ-ਵਿਗਿਆਨੀ ਐਡ੍ਰੀਯਨ ਲਿਊਕਮੈਨ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਟੁੱਟਣ ਦੇ ਬਾਅਦ ਵੀ ਸਾਡੇ ਨਾਲ ਕਈ ਸਾਲਾਂ ਤੱਕ ਰਹੇ ਕਿਉਂਕਿ ਇਹ ਜਿੰਨਾ ਵੱਡਾ ਹੈ ਉਸ ਨੂੰ ਖਤਮ ਹੋਣ ਵਿਚ ਕਾਫੀ ਸਮਾਂ ਲੱਗੇਗਾ।

PunjabKesari

ਐਡ੍ਰੀਯਨ ਸਵਾਨਸੀ ਯੂਨੀਵਰਸਿਟੀ ਵਿਚ ਭੂ-ਵਿਗਿਆਨ ਦੇ ਪ੍ਰੋਫੈਸਰ ਹਨ। ਨਾਲ ਹੀ 3 ਸਾਲਾਂ ਤੋਂ ਇਸ ਆਈਸਬਰਗ 'ਤੇ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਇਸ ਆਈਸਬਰਗ ਤੋਂ ਵੱਖ ਹੁੰਦੇ ਹੋਏ ਇਕ ਵੱਡੇ ਬਰਫ ਦੇ ਟੁੱਕੜੇ ਨੂੰ ਦੇਖਿਆ ਸੀ ਜਿਸ ਦਾ ਨਾਮ A-68C ਹੈ,ਇਹ 19 ਕਿਲੋਮੀਟਰ ਲੰਬਾ ਹੈ। ਐਡ੍ਰੀਯਨ ਕਹਿੰਦੇ ਹਨ ਕਿ A-68 ਤੋਂ ਵੱਖਰੇ ਹੋਏ ਟੁੱਕੜੇ ਦਾ ਆਕਾਰ ਕਰੀਬ 175 ਵਰਗ ਕਿਲੋਮੀਟਰ ਹੈ ਪਰ ਇਹ ਆਈਸਬਰਗ ਬਹੁਤ ਪਤਲਾ ਹੈ। ਮੈਂ ਹੈਰਾਨ ਹਾਂ ਕਿ ਇੰਨਾ ਪਤਲਾ ਆਈਸਬਰਗ ਇੰਨੇ ਸਾਲਾਂ ਤੋਂ ਪਿਘਲਿਆ ਕਿਉਂ ਨਹੀਂ।

PunjabKesari

A-68 ਨੂੰ 9 ਦਸੰਬਰ ਨੂੰ ਕਰੂਜ਼ ਸ਼ਿਪ ਐੱਮ.ਐੱਸ. ਐਕਸੀਪਡੀਸ਼ਨ ਨੇ ਦੇਖਿਆ ਸੀ। 6 ਫਰਵਰੀ 2020 ਨੂੰ ਇਹ ਖੁੱਲ੍ਹੇ ਸਮੁੰਦਰ ਵਿਚ ਤੈਰਨ ਲੱਗਾ। 10 ਮਾਰਚ 2020 ਨੂੰ ਐੱਮ.ਵੀ. ਵਰਲਡ ਐਕਸਪਲੋਰਰ ਨੇ ਇਸ ਨੂੰ ਦੱਖਣੀ ਅਮਰੀਕੀ ਦੇ ਹੇਠਾਂ ਸਮੁੰਦਰ ਵਿਚ ਤੈਰਦੇ ਦੇਖਿਆ ਸੀ। ਦੁਨੀਆ ਦਾ ਸਭ ਤੋਂ ਵੱਡਾ ਆਈਸਬਰਗ B-15 ਹੈ ਜੋ ਅੰਟਾਰਟਿਕਾ ਤੋਂ ਸਾਲ 2000 ਵਿਚ ਟੁੱਟ ਕੇ ਵੱਖਰਾ ਹੋਇਆ ਸੀ। ਇਸ ਦਾ ਖੇਤਰਫਲ 11 ਹਜ਼ਾਰ ਵਰਗ ਕਿਲੋਮੀਟਰ ਹੈ।


author

Vandana

Content Editor

Related News