ਅਮਰੀਕਾ ਵਲੋਂ ਗ੍ਰੀਨ ਕਾਰਡ ਫ੍ਰੀਜ਼ ਕਰਨ ਦੇ ਫੈਸਲੇ ਨਾਲ ਭਾਰਤੀਆਂ ਨੂੰ ਲਾਭ ਹੋਣ ਦੀ ਸੰਭਾਵਨਾ
Tuesday, Aug 11, 2020 - 08:50 AM (IST)
ਵਾਸ਼ਿੰਗਟਨ/ਨਵੀਂ ਦਿੱਲੀ– ਅਮਰੀਕਾ ’ਚ ਗ੍ਰੀਨ ਕਾਰਡ ’ਤੇ ਆਧਾਰਿਤ ਰੋਜ਼ਗਾਰ ਹਾਸਲ ਕਰਨ ਦੇ ਇਛੁੱਕ ਭਾਰਤੀਆਂ ਨੂੰ ਹੁਣ ਲਾਭ ਮਿਲਣ ਦੀ ਸੰਭਾਵਨਾ ਬਣ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਵੇਂ ਸਥਾਈ ਰਿਹਾਇਸ਼ੀ ਪਰਮਿਟ ਜਾਰੀ ਕਰਨ ’ਤੇ ਰੋਕ ਲਾਏ ਜਾਣ ਦੇ ਐਲਾਨ ਪਿੱਛੋਂ ਇਹ ਸੰਭਾਵਨਾ ਵਧੀ ਹੈ।
ਮਾਹਰਾਂ ਮੁਤਾਬਕ ਸਤੰਬਰ ’ਚ ਅਮਰੀਕਾ ਦੇ ਵਿੱਤੀ ਸਾਲ ਦੇ ਖਤਮ ਹੋਣ ਦੇ ਮੌਕੇ ’ਤੇ ਪਰਿਵਾਰ ਆਧਾਰਿਤ ਗੈਰ ਵਰਤੇ ਗਏ ਗ੍ਰੀਨ ਕਾਰਡ ਰੋਜ਼ਗਾਰ ਆਧਾਰਿਤ ਕੋਟੇ ’ਚ ਆਉਂਦੇ ਇਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਾਲ ’ਚ ਤਬਦੀਲ ਹੋ ਜਾਣਗੇ।
ਤਾਜ਼ਾ ਨਿਯਮਾਂ ਮੁਤਾਬਕ ਗ੍ਰੀਨ ਕਾਰਡ ’ਤੇ ਪਾਬੰਦੀ ਸਬੰਧੀ ਐਲਾਨ ਤੋਂ ਬਾਅਦ ਹੁਣ ਭਾਰਤੀਆਂ ਨੂੰ ਪਹਿਲ ਦੇ ਆਧਾਰ ਦੀਆਂ ਨੀਤੀਆਂ ਸਬੰਧੀ ਲਾਭ ਮਿਲਣ ਦੀ ਸੰਭਾਵਨਾ ਹੈ। ਇੰਝ ਹੋਣ ਨਾਲ ਉਨ੍ਹਾਂ ਭਾਰਤੀਆਂ ਨੂੰ ਵਿਸ਼ੇਸ਼ ਤੌਰ ’ਤੇ ਲਾਭ ਹੋਵੇਗਾ ਜੋ ਇਸ ਸਮੇਂ ਪਹਿਲਾਂ ਤੋਂ ਹੀ ਅਮਰੀਕਾ ’ਚ ਹਨ ਅਤੇ ਉਹ ਨਵੇਂ ਨਿਯਮਾਂ ਮੁਤਾਬਕ ਅਗਲੀ ਕਾਰਵਾਈ ਕਰ ਸਕਦੇ ਹਨ।
ਇਕ ਕਾਨੂੰਨੀ ਫਰਮ ਗ੍ਰੀਨ ਸਪੂਨ ਮਾਰਡਰ ਦੇ ਇਮੀਗ੍ਰੇਸ਼ਨ ਭਾਈਵਾਲ ਨੰਦਨੀ ਨਾਇਰ ਨੇ ਦੱਸਿਆ ਕਿ ਭਾਰਤੀਆਂ ਲਈ ਹੁਣ ਅਮਰੀਕਾ ’ਚ ਰੋਜ਼ਗਾਰ ਦੇ ਨਵੇਂ ਮੌਕੇ ਹਾਸਲ ਕਰਨੇ ਕਿਸੇ ਹੱਦ ਤੱਕ ਸੌਖਾਲੇ ਹੋ ਜਾਣਗੇ। ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨੀਤੀਆਂ ਮਿਲ ਜਾਣਗੀਆਂ।
ਇਸ ਸਮੇਂ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਉਨ੍ਹਾਂ ਭਾਰਤੀ ਲੋਕਾਂ ਦੀ ਗਿਣਤੀ ਬਹੁਤ ਵੱਧ ਹੈ ਜੋ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਦੇ ਇਛੁੱਕ ਹਨ। ਇਕ ਅੰਦਾਜ਼ੇ ਮੁਤਾਬਕ ਅਜਿਹੇ ਭਾਰਤੀਆਂ ਦੀ ਗਿਣਤੀ 3 ਲੱਖ ਹਨ। ਇਨ੍ਹਾਂ ’ਚੋਂ ਵਧੇਰੇ ਭਾਰਤੀ ਅਜਿਹੇ ਹਨ ਜੋ ਐੱਚ-1ਬੀ ਵੀਜ਼ੇ ’ਤੇ ਅਮਰੀਕਾ ਆਏ ਸਨ। ਕਿਉਂਕਿ ਲੋਕਾਂ ਦੀ ਗਿਣਤੀ ਰੋਜ਼ਗਾਰ ਹਾਸਲ ਕਰਨ ਸਬੰਧੀ ਬਹੁਤ ਜਿਆਦਾ ਹੈ, ਇਸ ਲਈ ਭਾਰਤੀਆਂ ਨੂੰ ਹੁਣ ਤੱਕ ਨੌਕਰੀ ਲਈ ਲੰਮੀ ਉਡੀਕ ਕਰਨੀ ਪੈਂਦੀ ਸੀ। ਇਸ ’ਚ ਹੁਣ ਸੁਧਾਰ ਹੋ ਸਕਦਾ ਹੈ।
ਹੁਣ ਤੱਕ ਅਮਰੀਕਾ ’ਚ ਰੋਜ਼ਗਾਰ ਹਾਸਲ ਕਰਨ ਦੇ ਇਛੁੱਕ ਭਾਰਤੀ ਲੋਕ ਗ੍ਰੀਨ ਕਾਰਡ ਹਾਸਲ ਕਰਨ ’ਚ ਮੁਸ਼ਕਲ ਮਹਿਸੂਸ ਕਰਦੇ ਸਨ। ਇਸ ਸਮੇਂ ਅਮਰੀਕਾ ’ਚ ਸਾਲਾਨਾ 1 ਲੱਖ 40 ਹਜ਼ਾਰ ਗ੍ਰੀਨ ਕਾਰਡ ਆਧਾਰਿਤ ਨੌਕਰੀਆਂ ਹਾਸਲ ਕਰਨ ਲਈ ਭਾਰਤੀਆਂ ਵਲੋਂ ਯਤਨ ਕੀਤਾ ਜਾਂਦਾ ਹੈ। ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅੰਕੜਿਆਂ ਮੁਤਾਬਕ 1 ਲੱਖ 10000 ਹਜ਼ਾਰ ਦੇ ਲਗਭਗ ਗ੍ਰੀਨ ਕਾਰਡ ਰੋਲ ਓਵਰ ਹੋ ਸਕਦੇ ਹਨ। ਇਸ ਸਬੰਧੀ 7 ਫੀਸਦੀ ਦੀ ਵੱਧ ਤੋਂ ਵੱਧ ਹੱਦ ਹੈ। ਇਸ ਦਾ ਭਾਵ ਹੈ ਕਿ ਭਾਰਤੀਆਂ ਲਈ ਇਹ ਹੱਦ 5 ਹਜ਼ਾਰ ਹੈ। ਜਦੋਂ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਵਲੋਂ ਇਸ ਸਬੰਧੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਉਸ ਦੀ ਵਰਤੋਂ ਬੈਕਲਾਗ ਵਲੋਂ ਕੀਤੀ ਜਾ ਸਕਦੀ ਹੈ।
ਇਸ ਸਮੇਂ ‘ਆਰ. ਓ. ਡਬਲਯੂ’ ਲਈ ਨੰਬਰਾਂ ਦੀ ਗਿਣਤੀ ਬਿਲਕੁਲ ਮੁਕੰਮਲ ਹੈ ਜੋ ਈ. ਬੀ.-1 ਅਤੇ ਈ. ਬੀ.-2 ਸ਼੍ਰੇਣੀਆਂ ਲਈ ਹੈ। ਇਸ ਦੇ ਨਾਲ ਹੀ ਈ. ਬੀ.-3 ਲਈ 15 ਮਹੀਨਿਆਂ ਦੀ ਬੈਕਲਾਗ ਹੈ। ਇਸ ਦਾ ਭਾਵ ਇਹ ਹੈ ਕਿ ਵਧੇਰੇ ਰੋਲ ਓਵਰ ਨੰਬਰ ਈ. ਬੀ.-3 ਸ਼੍ਰੇਣੀ ’ਚ ਜਾ ਸਕਦੇ ਹਨ। ਇਸ ਦਾ ਨਤੀਜਾ ਇਹ ਨਿਕਲੇਗਾ ਕਿ ਵੱਡੀ ਗਿਣਤੀ ’ਚ ਬੈਕਲਾਗ ਕਲੀਅਰ ਹੋ ਜਾਏਗਾ। ਇਸ ਨਾਲ ਉਨ੍ਹਾਂ ਲੋਕਾਂ ਦੀਆਂ ਮਿਤੀਆਂ ਹੋਰ ਵੀ ਨੇੜੇ ਆ ਜਾਣਗੀਆਂ ਜੋ ਉਥੇ ਨੌਕਰੀ ਦੇ ਇਛੁੱਕ ਹਨ।
ਹਾਈ ਸਕਿਲਡ ਵਰਕਰਜ਼ ਐਕਟ ਜਾਂ ਐੱਸ386 ਮੁਤਾਬਕ ਅਮਰੀਕਾ ’ਚ ਗ੍ਰੀਨ ਕਾਰਡ ਬੈਕਲਾਗ ਹੁਣ ਖਤਮ ਹੋ ਜਾਏਗਾ। ਇਸ ਐਕਟ ਨੂੰ ਅਮਰੀਕੀ ਸੈਨਿਕ ਨੇ ਪਿਛਲੇ ਹਫਤੇ ਬਲਾਕ ਕੀਤਾ ਸੀ।