ਅਮਰੀਕਾ : ਗੋਲੀਬਾਰੀ ਕਾਰਨ ਪੇਨਸਿਲਵੇਨੀਆ ਦਾ ਮਾਲ ਕਰਵਾਇਆ ਖਾਲੀ

Saturday, Apr 13, 2019 - 01:04 PM (IST)

ਵਾਸ਼ਿੰਗਟਨ,(ਭਾਸ਼ਾ)— ਅਧਿਕਾਰੀਆਂ ਨੇ ਕਿਹਾ ਕਿ ਪੇਨਸਿਲਵੇਨੀਆ ਦੇ ਇਕ ਮਾਲ 'ਚ ਦੋ ਗੁੱਟਾਂ ਵਿਚਕਾਰ ਸੰਘਰਸ਼ ਦੌਰਾਨ ਇਕ ਇਮਾਰਤ ਦੇ ਬਾਹਰ ਗੋਲੀਬਾਰੀ ਹੋਈ, ਜਿਸ ਦੇ ਬਾਅਦ ਇਸ ਸਥਾਨ ਨੂੰ ਖਾਲੀ ਕਰਾਇਆ ਗਿਆ। ਪਿਟਰਜ਼ਬਰਗ ਪੋਸਟ-ਗੈਜੈਟ ਨੇ ਸਥਾਨਕ ਪੁਲਸ ਦੇ ਹਵਾਲੇ ਤੋਂ ਕਿਹਾ ਕਿ 4 ਤੋਂ 5 ਲੋਕਾਂ ਦੇ ਦੋ ਗੁੱਟਾਂ ਵਿਚਕਾਰ ਕਿਸੇ ਕਾਰਨ ਸ਼ੁੱਕਰਵਾਰ ਨੂੰ ਝਗੜਾ ਹੋਇਆ।

 
ਪੁਲਸ ਨੇ ਦੱਸਿਆ ਕਿ ਉਨ੍ਹਾਂ 'ਚ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ 10 ਗੋਲੀਆਂ ਚਲਾਈਆਂ। ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਕਿਸੇ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ। ਮਾਲ ਨੂੰ ਸ਼ੁਰੂਆਤ 'ਚ ਬੰਦ ਕਰ ਦਿੱਤਾ ਗਿਆ ਅਤੇ ਇਸ ਨੂੰ ਖਾਲੀ ਕਰਵਾਇਆ ਗਿਆ। ਮੋਨਰੋਇਵਿਲੇ ਮਾਲ ਦੇ ਅਧਿਕਾਰੀਆਂ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਘਟਨਾ ਦਾ ਅੰਦਾਜ਼ਾ ਹੈ ਅਤੇ ਪੁਲਸ ਨੇ ਮਾਲ ਨੂੰ ਖਾਲੀ ਕਰਵਾ ਲਿਆ ਸੀ। ਹਾਲਾਂਕਿ ਗੋਲੀਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕ ਕਾਫੀ ਡਰ ਗਏ ਸਨ।


Related News