ਅਮਰੀਕਾ : ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ, ਗਰੀਬੀ ਵੀ ਹੋਈ ਘੱਟ

Monday, May 09, 2022 - 11:25 AM (IST)

ਅਮਰੀਕਾ : ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ, ਗਰੀਬੀ ਵੀ ਹੋਈ ਘੱਟ

ਬਾਰਬਰਾ (ਬਿਊਰੋ) ਅਮਰੀਕਾ ਵਿਚ ਹੁਣ ਗਰਭਪਾਤ ਦਾ ਅਧਿਕਾਰ ਖਤਰੇ ਵਿਚ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤੇ ਸੁਪਰੀਮ ਕੋਰਟ ਦੇ ਲੀਕ ਹੋ ਚੁੱਕੇ ਇਕ ਫ਼ੈਸਲੇ ਵਿਚ ਰੋਅ ਵੇਡ ਮਾਮਲੇ ਦਾ ਫ਼ੈਸਲਾ ਪਲਟ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ। ਇਹ ਫ਼ੈਸਲਾ ਅਗਲੇ ਮਹੀਨੇ ਆ ਸਕਦਾ ਹੈ। ਇਸ ਦੌਰਾਨ ਸ਼ਵਾਟਰਜ਼ ਨਿਊਯਾਰਕ ਦੇ ਬ੍ਰਾਡਵੇ ਥੀਏਟਰ ਵਿਚ ਸਹਾਇਕ ਦੇ ਤੌਰ 'ਤੇ ਆਪਣੇ ਕੰਮ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਹ ਮਾਹੌਲ ਦੀ ਜੀਵੰਤਤਾ ਨੂੰ ਭੁੱਲ ਨਹੀਂ ਪਾਉਂਦੀ। 1976 ਵਿਚ ਗਰਭਪਾਤ ਦਾ ਫ਼ੈਸਲਾ ਲੈਣ ਦੇ ਬਾਅਦ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਤਿੰਨ ਸਾਲ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਮਸ਼ਹੂਰ ਰੋਅ ਵਿਰੁੱਧ ਵੇਡ ਮਾਮਲੇ ਵਿਚ ਗਰਭਪਾਤ ਨੂੰ ਸੰਵਿਧਾਨਿਕ ਅਧਿਕਾਰ ਘੋਸ਼ਿਤ ਕੀਤਾ ਸੀ। 69 ਸਾਲ ਦੀ ਸਵਾਟਰਜ਼ ਰਿਟਾਇਰ ਹੋ ਚੁੱਕੀ ਹੈ। ਰਿਟਾਇਰਮੈਂਟ ਦੇ ਬਾਅਦ ਉਹ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਵਿਚ ਮਦਦ ਕਰਦੀ ਹੈ। ਕਈ ਕਾਨੂੰਨਾਂ ਕਾਰਨ ਗਰਭਪਾਤ ਵਿਚ ਮੁਸ਼ਕਲਾਂ ਕਾਰਨ ਸਵਾਟਰਜ਼ ਨੇ ਇਹ ਕੰਮ ਸ਼ੁਰੂ ਕੀਤਾ ਹੈ। 

67 ਸਾਲਾ ਜਿਨੀ ਜਿਲੇਟਿਸ 2016 ਵਿਚ ਇਤਿਹਾਸ ਦੇ ਪ੍ਰੋਫੈਸਰ ਦੀ ਨੌਕਰੀ ਤੋਂ ਰਿਟਾਇਰ ਹੋਈ ਹੈ। ਉਹ ਵੀ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਦੀ ਮੁਹਿੰਮ ਨਾਲ ਜੁੜੀ ਹੈ। ਕੰਮ ਅਤੇ ਮੌਕਿਆਂ ਦੇ ਮਾਮਲੇ ਵਿਚ ਸਵਾਟਰਜ਼ ਅਤੇ ਜਿਲੇਟਿਸ ਜਿਹੀਆਂ ਔਰਤਾਂ ਦੀ ਦੁਨੀਆ 1970 ਦੇ ਦਹਾਕੇ ਵਿਚ ਤੇਜ਼ੀ ਨਾਲ ਬਦਲੀ ਹੈ। ਗਰਭਪਾਤ ਦਾ ਕਾਨੂੰਨੀ ਹੱਕ ਮਿਲਣ ਦੇ ਬਾਅਦ ਲੇਬਰ ਫੋਰਸ ਵਿਚ ਔਰਤਾਂ ਦੀ ਹਿੱਸੇਦਾਰੀ 1970 ਦੇ 43 ਫੀਸਦੀ ਤੋਂ ਵੱਧ ਕੇ 2019 ਵਿਚ 57.4 ਫੀਸਦੀ ਹੋ ਗਈ। ਇਹਨਾਂ ਸਾਲਾਂ ਵਿਚ ਕਈ ਹੋਰ ਕਾਰਨਾਂ ਤੋਂ ਨੌਕਰੀਆਂ ਅਤੇ ਹੋਰ ਕੰਮਾਂ ਵਿਚ ਔਰਤਾਂ ਦੀ ਗਿਣਤੀ ਵਧੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਗਰਭਪਾਤ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗਰਭਪਾਤ ਦੇ ਅਧਿਕਾਰ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਈ ਸ਼ਹਿਰਾਂ 'ਚ ਕੱਢੀਆਂ ਰੈਲੀਆਂ (ਤਸਵੀਰਾਂ)

ਸਵਾਟਰਜ਼ ਸਮੇਤ ਕਈ ਔਰਤਾਂ ਮੰਨਦੀਆਂ ਹਨ ਕਿ ਸੁਪਰੀਮ ਕੋਰਟ ਦੇ 1973 ਦੇ ਫ਼ੈਸਲੇ ਕਾਰਨ ਉਹਨਾਂ ਦਾ ਕਰੀਅਰ ਬਣਿਆ ਹੈ। ਇਸ ਲਈ ਉਹ ਹੋਰ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਦੇ ਮਿਸ਼ਨ ਵਿਚ ਲੱਗੀਆਂ ਹਨ। ਜਿਹੜੀਆਂ ਬਜ਼ੁਰਗ ਔਰਤਾਂ ਮੰਨਦੀਆਂ ਹਨ ਕਿ ਗਰਭਪਾਤ ਦਾ ਅਧਿਕਾਰ ਮਿਲਣ ਦੇ ਬਾਅਦ ਉਹਨਾਂ ਨੂੰ ਆਰਥਿਕ ਸਥਿਰਤਾ ਮਿਲੀ ਹੈ ਉਹ ਕਲੀਨਿਕ ਵਿਚ ਆਉਣ ਵਾਲੀਆਂ ਔਰਤਾਂ ਨੂੰ ਆਪਣੇ ਅਨੁਭਵ ਦੱਸਦੀਆਂ ਹਨ। ਬੀਤੇ 50 ਸਾਲਾਂ ਵਿਚ ਨਵੀਂ ਤਕਨਾਲੋਜੀ, ਸਿੱਖਿਆ ਸਮੇਤ ਸਮਾਜਿਕ ਕਾਰਨਾਂ ਤੋਂ ਵਰਕ ਫੋਰਸ ਵਿਚ ਔਰਤਾਂ ਦਾਖਲ ਹੋਈਆਂ ਹਨ ਪਰ ਸਮਾਜ ਸ਼ਾਸਤਰੀਆਂ ਅਤੇ ਅਰਥ ਸ਼ਾਸਤਰੀਆਂ ਦੀ ਸੋਚ ਹੈ ਕਿ ਗਰਭਪਾਤ ਨੂੰ ਕਾਨੂੰਨੀ ਦਰਜਾ ਹਾਸਲ ਹੋਣਾ ਸਭ ਤੋਂ ਵੱਡਾ ਕਾਰਨ ਹੈ।
ਨਵੀਂ ਰਿਸਰਚ ਨੇ ਔਰਤਾਂ ਦੇ ਰੁਜ਼ਗਾਰ ਵਿਚ ਗਰਭਪਾਤ ਦੀ ਭੂਮਿਕਾ ਨੂੰ ਸਮਝਣ ਦ ਕੋਸ਼ਿਸ਼ ਕੀਤੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਔਰਤਾਂ ਨੂੰ ਦੋ ਸਮੂਹਾਂ ਦੀ ਪੰਜ ਸਾਲ ਤੱਕ

ਸਟੱਡੀ ਕੀਤੀ। ਇਕ ਸਮੂਹ ਗਰਭਪਾਤ ਚਾਹੁੰਦਾ ਸੀ ਅਤੇ ਉਸ ਨੇ ਕਰਾਇਆ ਵੀ। ਦੂਜਾ ਸਮੂਹ ਚਾਹਣ ਦੇ ਬਾਵਜੂਦ ਗਰਭਪਾਤ ਨਹੀਂ ਕਰਾ ਸਕਿਆ।ਗਰਭਪਾਤ ਨਾ ਕਰਾਉਣ ਵਾਲੀਆਂ 55 ਫੀਸਦੀ ਔਰਤਾਂ ਦੀ ਆਰਥਿਕ ਸਥਿਤੀ ਉਹਨਾਂ 45 ਫੀਸਦੀ ਔਰਤਾਂ ਤੋਂ ਕਮਜ਼ੋਰ ਪਾਈ ਗਈ, ਜਿਹਨਾਂ ਨੇ ਗਰਭਪਾਤ ਕਰਾਇਆ ਸੀ। ਗਰਭਪਾਤ ਨਾ ਕਰਾਉਣ ਵਾਲੀਆਂ ਦੀ ਗਰੀਬੀ ਛੇ ਮਹੀਨੇ ਬਾਅਦ ਵੱਧ ਗਈ। ਜੇਕਰ ਰੋਅ ਵੇਡ ਮਾਮਲੇ ਦਾ ਫ਼ੈਸਲਾ ਪਲਟ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਵਿਚ ਔਰਤਾਂ ਨੂੰ ਰਾਜਾਂ ਦੇ ਕਾਨੂੰਨਾਂ ਨਾਲ ਜੂਝਣਾ ਪਵੇਗਾ। ਫ਼ੈਸਲੇ ਦਾ ਬਾਅਦ 13 ਰਾਜ ਗਰਭਪਾਤ 'ਤੇ ਤੁਰੰਤ ਜਾਂ ਜਲਦ ਪਾਬੰਦੀ ਲਗਾ ਸਕਦੇ ਹਨ।

59 ਫੀਸਦੀ ਅਮਰੀਕੀ ਗਰਭਪਾਤ ਨੂੰ ਵੈਧ ਬਣਾਉਣ ਦੇ ਪੱਖ ਵਿਚ
2021 ਵਿਚ ਪਿਊ ਰਿਸਰਚ ਸਰਵੇ ਵਿਚ 59 ਫੀਸਦੀ ਅਮਰੀਕੀ ਲੋਕਾਂ ਨੇ ਕਿਹਾ ਕਿ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿਚ ਗਰਭਪਾਤ ਵੈਧ ਹੋਣਾ ਚਾਹੀਦਾ ਹੈ। 39 ਫੀਸਦੀ ਮੰਨਦੇ ਹਨ ਕਿ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿਚ ਗਰਭਪਾਤ ਗੈਰ ਕਾਨੂੰਨੀ ਹੋਣਾ ਚਾਹੀਦਾ ਹੈ। ਨਵੇਂ ਸਰਵੇ ਤੋਂ ਸੰਕੇਤ ਮਿਲਦੇ ਹਨ ਸਾਰੇ ਮਾਮਲਿਆਂ ਵਿਚ ਗਰਭਪਾਤ ਨੂੰ ਕਾਨੂੰਨੀ ਮੰਨਣ ਵਾਲੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿਚ 18 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਮੰਨਦੇ ਹਨ ਕਿ ਗਰਭਪਾਤ ਵੈਧ ਹੋਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News