USA ਚੋਣਾਂ : ਕੈਲੀਫੋਰਨੀਆ 'ਚ ਜਿੱਤੇ ਬਾਈਡੇਨ, ਫਲੋਰੀਡਾ 'ਚ ਜਿੱਤ ਵੱਲ ਵੱਧ ਰਹੇ ਟਰੰਪ
Wednesday, Nov 04, 2020 - 10:38 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਰਾਸ਼ਟਰਪਤੀ ਦੇ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਨੇ 55 ਇਲੈਕਟ੍ਰੋਲ ਵੋਟ ਵਾਲੇ ਕੈਲੀਫੋਰਨੀਆ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਜਿਸ ਦੇ ਬਾਅਦ ਬਾਈਡੇਨ ਨੂੰ ਮਿਲੇ ਇਲੈਕਟ੍ਰੋਲ ਵੋਟਾਂ ਦੀ ਗਿਣਤੀ 209 ਹੋ ਗਈ ਹੈ ਜਦਕਿ ਟਰੰਪ ਇਸ ਸਮੇਂ 112 ਇਲੈਕਟ੍ਰੋਲ ਵੋਟ ਜਿੱਤ ਸਕੇ ਹਨ। ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ 270 ਇਲੈਕਟ੍ਰੋਲ ਵੋਟ ਮਿਲਣੇ ਚਾਹੀਦੇ ਹਨ।
ਇਹ ਵੀ ਪੜ੍ਹੋ- ਵੋਟਾਂ ਦੀ ਗਿਣਤੀ ਵਿਚਕਾਰ ਟਰੰਪ ਦਾ ਟਵੀਟ- "ਪੂਰੇ ਦੇਸ਼ 'ਚ ਅਸੀਂ ਚੰਗੀ ਸਥਿਤੀ 'ਚ"
ਤਾਜ਼ਾ ਅੰਕੜਿਆਂ ਵਿਚ ਫਲੋਰੀਡਾ ਵਿਚ ਟਰੰਪ ਜਿੱਤ ਵੱਲ ਵੱਧਦੇ ਦਿਖਾਈ ਦੇ ਰਹੇ ਹਨ। ਬਾਈਡੇਨ ਨੂੰ 47.7 ਫੀਸਦੀ ਜਦਕਿ ਟਰੰਪ ਨੂੰ 51.2 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਜ਼ਿਕਰਯੋਗ ਹੈ ਕਿ ਫਲੋਰੀਡਾ ਦੀ ਜਿੱਤ ਬਹੁਤ ਮਹੱਤਵ ਰੱਖਦੀ ਹੈ ਤੇ ਟਰੰਪ ਇੱਥੇ ਸਾਲ ਵਿਚ 16 ਵਾਰ ਜਾ ਚੁੱਕੇ ਹਨ।
ਇਲੈਕਟ੍ਰੋਲ ਵੋਟ ਨਾਲ ਜੁੜੇ ਤਾਜ਼ਾ ਅੰਕੜੇ-
ਜੋਅ ਬਾਈਡੇਨ- 209
ਵੋਟ ਫੀਸਦੀ- 47.9 ਫੀਸਦੀ
ਡੋਨਾਲਡ ਟਰੰਪ- 112
ਵੋਟ ਫੀਸਦੀ- 50.5 ਫੀਸਦੀ