ਅਮਰੀਕਾ : 2018 ਦੀ ਚੋਣ ਪ੍ਰਕਿਰਿਆ ''ਚ ਵਿਦੇਸ਼ੀ ਦਖਲ ਦੇ ਨਹੀਂ ਮਿਲੇ ਸਬੂਤ

Saturday, Dec 22, 2018 - 09:51 AM (IST)

ਅਮਰੀਕਾ : 2018 ਦੀ ਚੋਣ ਪ੍ਰਕਿਰਿਆ ''ਚ ਵਿਦੇਸ਼ੀ ਦਖਲ ਦੇ ਨਹੀਂ ਮਿਲੇ ਸਬੂਤ

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਖੁਫੀਆ ਵਿਭਾਗਾਂ ਦੀਆਂ 17 ਮੁੱਖ ਏਜੰਸੀਆਂ ਕੋਲ ਕੋਈ ਸਬੂਤ ਨਹੀਂ ਹੈ ਕਿ ਅਮਰੀਕਾ 'ਚ 2018 ਦੀ ਚੋਣ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਨਾਲ ਵਿਦੇਸ਼ੀ ਸਰਕਾਰਾਂ ਨੇ ਦਖਲ ਕੀਤਾ ਜਾਂ ਇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। 

ਰਾਸ਼ਟਰੀ ਖੁਫੀਆ ਪ੍ਰਕਿਰਿਆ ਵਿਭਾਗ ਦੇ ਨਿਰਦੇਸ਼ਕ ਨੇ ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ। ਅਮਰੀਕਾ 'ਚ 2018 ਦੀਆਂ ਚੋਣਾਂ 'ਚ ਵਿਦੇਸ਼ੀ ਸਰਕਾਰਾਂ ਵਲੋਂ ਦਖਲ ਦੇਣ ਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਰਿਪੋਰਟ 'ਚ ਕਿਹਾ,''ਇਸ ਸਮੇਂ ਖੁਫੀਆ ਵਿਭਾਗਾਂ ਕੋਲ ਅਜਿਹੀ ਕੋਈ ਖੁਫੀਆ ਰਿਪੋਰਟ ਨਹੀਂ ਹੈ ਜੋ ਇਹ ਦੱਸੇ ਕਿ ਸਾਡੇ ਇੱਥੇ ਚੋਣਾਂ ਦੇ ਬੁਨਿਆਦੀ ਢਾਂਚੇ 'ਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤਾ ਗਿਆ ਹੋਵੇ ਜਿਵੇਂ ਕਿ ਚੋਣਾਂ ਨੂੰ ਰੋਕਿਆ ਗਿਆ ਹੋਵੇ ਜਾਂ ਵੋਟਿੰਗ 'ਚ ਬਦਲਾਅ ਕੀਤਾ ਗਿਆ ਹੋਵੇ।''


Related News