ਜਿਵੇਂ-ਜਿਵੇਂ ਕੋਰੋਨਾ ਵਧੇਗਾ, ਚੀਨ ''ਤੇ ਮੇਰਾ ਗੁੱਸਾ ਹੋਰ ਵੱਧਦਾ ਜਾਵੇਗਾ : ਟਰੰਪ

Wednesday, Jul 01, 2020 - 06:26 PM (IST)

ਜਿਵੇਂ-ਜਿਵੇਂ ਕੋਰੋਨਾ ਵਧੇਗਾ, ਚੀਨ ''ਤੇ ਮੇਰਾ ਗੁੱਸਾ ਹੋਰ ਵੱਧਦਾ ਜਾਵੇਗਾ : ਟਰੰਪ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਲਗਾਤਾਰ ਵਧਣ ਦੇ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਦੇ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਮਹਾਮਾਰੀ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਪਾਉਣ ਦੀ ਸਥਿਤੀ ਵਿਚ ਨਹੀਂ ਹਨ। ਟਰੰਪ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਜਿਵੇਂ-ਜਿਵੇਂ ਮੈਂ ਪੂਰੀ ਦੁਨੀਆ ਵਿਚ ਮਹਾਮਾਰੀ ਦਾ ਭਿਆਨਕ ਰੂਪ ਫੈਲਦ ਹੋਏ ਦੇਖ ਰਿਹਾ ਹਾਂ ਜਿਸ ਵਿਚ ਅਮਰੀਕਾ ਨੂੰ ਮਹਾਮਾਰੀ ਨਾਲ ਹੋਇਆ ਭਾਰੀ ਨੁਕਸਾਨ ਵੀ ਸ਼ਾਮਲ ਹੈ ਉਵੇਂ-ਉਵੇਂ ਹੀ ਚੀਨ ਵਿਰੁੱਧ ਮੇਰਾ ਗੁੱਸਾ ਵੱਧਦਾ ਜਾ ਰਿਹਾ ਹੈ।'' 

ਕੋਰੋਨਾਵਾਇਰਸ ਦੇ ਗਲੋਬਲ ਮਹਾਮਾਰੀ ਦਾ ਰੂਪ ਧਾਰਨ ਕਰ ਲੈਣ ਲਈ ਟਰੰਪ ਬੀਜਿੰਗ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ। ਦੋਹਾਂ ਦੇਸ਼ਾਂ ਵਿਚਾਲੇ ਜਾਰੀ ਵਪਾਰ ਯੁੱਧ ਦੇ ਵਿਚ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਤਣਾਅ ਹੋਰ ਵਧਾ ਦਿੱਤਾ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਛੂਤਕਾਰੀ ਬੀਮਾਰੀਆਂ ਦੇ ਮਾਹਰ ਡਾਕਟਰ ਐਨਥਨੀ ਫੌਸੀ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਦੱਸਿਆ ਕਿ ਚੀਜ਼ਾਂ ਗਲਤ ਦਿਸ਼ਾ ਵਿਚ ਅੱਗੇ ਵੱਧ ਰਹੀਆਂ ਹਨ। ਸਾਫ ਤੌਰ 'ਤੇ ਅਸੀਂ ਇਸ 'ਤੇ ਕੰਟਰੋਲ ਕਰ ਪਾਉਣ ਦੀ ਸਥਿਤੀ ਵਿਚ ਨਹੀਂ ਹਾਂ। 

 

ਉਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਜਨਤਾ ਮਹਾਮਾਰੀ ਦੀ ਰੋਕਥਾਮ ਦੇ ਲਈ ਜ਼ਰੂਰੀ ਕਦਮ ਚੁੱਕਣ ਵਿਚ ਅਸਫਲ ਰਹਿੰਦੀ ਹੈ ਤਾਂ ਅਮਰੀਕਾ ਵਿਚ ਰੋਜ਼ਾਨਾ 1 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ। ਚੀਨ ਟਰੰਪ ਪ੍ਰਸ਼ਾਸਨ 'ਤੇ ਮਹਾਮਾਰੀ ਦਾ ਰਾਜਨੀਤੀਕਰਨ ਲਗਾਉਣ ਦਾ ਦੋਸ਼ ਲਗਾਉਂਦਾ ਹੈ। ਚੀਨ ਨੇ ਕਿਹਾ ਸੀ ਕਿ ਅਮਰੀਕਾ ਆਪਣੇ ਇੱਥੇ ਫੈਲੀ ਮਹਾਮਾਰੀ ਨੂੰ ਨਾ ਸੰਭਾਲ ਪਾਉਣ ਦੇ ਕਾਰਨ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਦੋਸ਼ ਲਗਾਉਂਦਾ ਹੈ। ਉੱਥੇ ਅਮਰੀਕੀ ਅਧਿਕਾਰੀਆਂ ਨੇ ਚੀਨ ਨੂੰ ਪਾਰਦਰਸ਼ਿਤਾ ਵਰਤਣ ਦੀ ਮੰਗ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਸਾਰੇ ਸੰਬੰਧ ਤੋੜਨ ਤੱਕ ਦੀ ਧਮਕੀ ਦੇ ਚੁੱਕੇ ਹਨ। ਟਰੰਪ ਨੇ ਕਿਹਾ ਸੀ ਕਿ ਚੀਨ ਨਾਲ ਸੰਬੰਧ ਖਤਮ ਕਰਨ ਨਾਲ ਅਮਰੀਕਾ ਨੂੰ ਫਾਇਦਾ ਹੀ ਹੋਵੇਗਾ।


author

Vandana

Content Editor

Related News