ਅਮਰੀਕਾ 'ਚ ਟਰੰਪ ਦੀ ਤਸਵੀਰ ਦੀ ਜਗ੍ਹਾ ਲਗਾਈ ਗਈ ਪੁਤਿਨ ਦੀ ਤਸਵੀਰ, ਜਾਣੋ ਪੂਰਾ ਮਾਮਲਾ

Monday, Jul 30, 2018 - 03:54 PM (IST)

ਅਮਰੀਕਾ 'ਚ ਟਰੰਪ ਦੀ ਤਸਵੀਰ ਦੀ ਜਗ੍ਹਾ ਲਗਾਈ ਗਈ ਪੁਤਿਨ ਦੀ ਤਸਵੀਰ, ਜਾਣੋ ਪੂਰਾ ਮਾਮਲਾ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੂੰ 18 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪਰ ਕੋਲੋਰਾਡੋ ਸੂਬੇ ਦੀ ਕੈਪੀਟਲ ਬਿਲਡਿੰਗ 'ਤੇ ਉਨ੍ਹਾਂ ਦੀ ਤਸਵੀਰ ਹਾਲੇ ਤੱਕ ਨਹੀਂ ਲਗਾਈ ਜਾ ਸਕੀ। ਅਸਲ ਵਿਚ ਇੱਥੇ Presidential wall 'ਤੇ ਨਵੇਂ ਰਾਸ਼ਟਰਪਤੀ ਦੀ ਤਸਵੀਰ ਚੰਦਾ ਇਕੱਠਾ ਕਰ ਕੇ ਲਗਾਈ ਜਾਂਦੀ ਹੈ। ਟਰੰਪ ਦੀ ਤਸਵੀਰ ਲਗਾਉਣ ਲਈ 10 ਹਜ਼ਾਰ ਡਾਲਰ (ਕਰੀਬ 6 ਲੱਖ 90 ਹਜ਼ਾਰ ਰੁਪਏ) ਚੰਦਾ ਇਕੱਠਾ ਕੀਤਾ ਜਾਣਾ ਸੀ। ਇਕ ਸਥਾਨਕ ਟੀ.ਵੀ. ਚੈਨਲ ਦਾ ਦਾਅਵਾ ਹੈ ਕਿ ਇਸ ਵਾਰ ਇਕ ਡਾਲਰ ਵੀ ਚੰਦਾ ਨਹੀਂ ਮਿਲਿਆ। ਇਸ ਮਗਰੋਂ ਕੁਝ ਸ਼ਰਾਰਤੀ ਤੱਤਾਂ ਨੇ ਕੰਧ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਸਵੀਰ ਲਗਾ ਦਿੱਤੀ। 

PunjabKesari
ਡੈਮੋਕ੍ਰੇਟ ਸੰਸਦ ਮੈਂਬਰ ਸਟੀਵ ਫੇਨਬਰਗ ਨੇ ਟਵਿੱਟਰ 'ਤੇ ਇਸ ਸਬੰਧੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਕੰਧ 'ਤੇ ਪੁਤਿਨ ਦੀ ਤਸਵੀਰ ਨਜ਼ਰ ਆ ਰਹੀ ਹੈ। ਇਸ ਮਗਰੋਂ ਸੋਸ਼ਲ ਮੀਡੀਆ 'ਤੇ ਟਰੰਪ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ,''ਟਰੰਪ ਜਿੰਨੇ ਕਮਜ਼ੋਰ ਦਿੱਸਦੇ ਹਨ, ਪੁਤਿਨ ਉਨੇ ਹੀ ਮਜ਼ਬੂਤ ਹਨ। ਕਿਤੇ ਪੁਤਿਨ ਅਗਲੀ ਵਾਰ ਟਰੰਪ ਦੀ ਜਗ੍ਹਾ ਅਮਰੀਕਾ ਦੀਆਂ ਚੋਣਾਂ ਹੀ ਨਾ ਲੜ ਲੈਣ।''
ਜਾਣਕਾਰੀ ਮੁਤਾਬਕ ਕੈਪੀਟਲ ਬਿਲਡਿੰਗ 'ਤੇ ਰਾਸ਼ਟਰਪਤੀ ਦੀ ਤਸਵੀਰ ਲਗਾਉਣ ਲਈ 'ਕੋਲੋਰਾਡੋ ਨਾਗਰਿਕ ਸੱਭਿਆਚਾਰ' ( ਸੀ.ਸੀ.ਐੱਫ.ਸੀ.) ਸੰਸਥਾ ਚੰਦਾ ਇਕੱਠਾ ਕਰਦੀ ਹੈ। ਸੰਸਥਾ ਦੇ ਪ੍ਰਧਾਨ ਜੇ. ਸੇਲਰ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਰਾਕ ਓਬਾਮਾ ਅਤੇ ਜੌਰਜ ਡਬਲਊ ਬੁਸ਼ ਦੀ ਤਸਵੀਰ ਲਗਾਉਣ ਲਈ ਸਿਰਫ 4 ਮਹੀਨਿਆਂ ਵਿਚ ਹੀ ਲੋੜੀਂਦਾ ਚੰਦਾ ਮਿਲ ਗਿਆ ਸੀ। ਟਰੰਪ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿਚ ਰਹਿੰਦੇ  ਹਨ। ਇਸ ਲਈ ਉਨ੍ਹਾਂ ਦੀ ਲੋਕਪ੍ਰਿਅਤਾ ਵਿਚ ਕਮੀ ਹੋਈ ਹੈ।


Related News