ਨਰਸ ਦੀ ਗ਼ਲਤੀ ਕਾਰਨ ਜਨਮੀ ਅਪਾਹਿਜ ਬੱਚੀ, ਜੋੜੇ ਨੂੰ ਮਿਲੇ 74 ਕਰੋੜ ਰੁਪਏ

Thursday, Nov 19, 2020 - 05:10 PM (IST)

ਨਰਸ ਦੀ ਗ਼ਲਤੀ ਕਾਰਨ ਜਨਮੀ ਅਪਾਹਿਜ ਬੱਚੀ, ਜੋੜੇ ਨੂੰ ਮਿਲੇ 74 ਕਰੋੜ ਰੁਪਏ

ਵਾਸ਼ਿੰਗਟਨ (ਬਿਊਰੋ): ਹਰ ਦੇਸ਼ ਦੀ ਸਰਕਾਰ ਗਰਭਵਤੀ ਬੀਬੀਆਂ ਦੀ ਸਿਹਤ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਦੀ ਹੈ। ਕਈ ਵਾਰ ਡਾਕਟਰ ਜਾਂ ਨਰਸ ਦੀ ਵੱਡੀ ਗਲਤੀ ਕਾਰਨ ਡਿਲੀਵਰੀ ਦੌਰਾਨ ਗੜਬੜ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ ਦਾ ਸਾਹਮਣੇ ਆਇਆਹੈ। ਇੱਥੇ ਸੀਏਟਲ ਵਿਚ ਜੱਜ ਨੇ ਇਕ ਪਰਿਵਾਰ ਨੂੰ 74 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਹੈ। ਕਿਉਂਕਿ ਨਰਸ ਨੇ ਇਕ ਬੀਬੀ ਨੂੰ ਗਲਤ ਟੀਕਾ ਲਗਾ ਦਿੱਤਾ ਸੀ। 

ਬੀਬੀ ਇਕ ਕਮਿਊਨਿਟੀ ਕਲੀਨਿਕ ਵਿਚ ਬਰਥ ਕੰਟਰੋਲ ਟੀਕਾ ਲਗਵਾਉਣ ਗਈ ਸੀ ਪਰ ਉਸ ਨੂੰ ਫਲੂ ਸ਼ਾਟ ਲਗਾ ਦਿੱਤਾ ਗਿਆ। ਅਸਲ ਵਿਚ ਗਲਤ ਟੀਕਾ ਲਗਾਏ ਜਾਣ ਦੇ ਬਾਅਦ ਜੋੜੇ ਘਰ ਅਪਾਹਿਜ ਬੱਚੀ ਪੈਦਾ ਹੋਈ। ਜੱਜ ਨੇ ਬੱਚੀ ਦੇ ਲਈ 55 ਕਰੋੜ ਰੁਪਏ ਜਦਕਿ ਜੋੜੇ ਨੂੰ ਮੁਆਵਜ਼ੇ ਦੇ ਤੌਰ 'ਤੇ 18 ਕਰੋੜ ਰੁਪਏ ਦਿੱਤੇ ਜਾਣ ਦਾ ਆਦੇਸ਼ ਦਿੱਤਾ। ਜੱਜ ਨੇ ਕਿਹਾ ਕਿ ਬੱਚੀ ਨੂੰ ਇਲਾਜ, ਪੜ੍ਹਾਈ ਅਤੇ ਹੋਰ ਖਰਚ ਲਈ ਰਾਸ਼ੀ ਦਿੱਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਪਾਜ਼ੇਟਿਵ ਹੋਏ ਬਿਨਾਂ 3 ਆਸਟ੍ਰੇਲੀਆਈ ਬੱਚਿਆਂ ਦੇ ਸਰੀਰ 'ਚ ਮਿਲੀ ਐਂਟੀਬੌਡੀਜ਼, ਡਾਕਟਰ ਹੈਰਾਨ

ਰਿਪੋਰਟ ਦੇ ਮੁਤਾਬਕ, ਯੇਸੇਨਿਆ ਪਚੇਕੋ ਨਾਮ ਦੀ ਬੀਬੀ ਮਾਂ ਨਹੀਂ ਬਣਨਾ ਚਾਹੁੰਦੀ ਸੀ ਪਰ ਨਰਸ ਦੇ ਗਲਤ ਟੀਕਾ ਲਗਾਉਣ ਨਾਲ ਉਹ ਗਰਭਵਤੀ ਹੋ ਗਈ। ਕਿਉਂਕਿ ਬੀਬੀ ਨੇ ਇਕ ਸਰਕਾਰੀ ਕਲੀਨਿਕ ਵਿਚ ਟੀਕਾ ਲਗਵਾਇਆ ਸੀ। ਇਸ ਲਈ ਅਮਰੀਕਾ ਦੀ ਸੰਘੀ ਸਰਕਾਰ ਨੂੰ ਗਲਤੀ ਦੇ ਲਈ ਜ਼ਿੰਮੇਵਾਰ ਮੰਨਿਆ ਗਿਆ। ਭਾਵੇਂਕਿ ਜੋੜੇ ਨੂੰ ਕਰੀਬ 5 ਸਾਲ ਤੱਕ ਕੋਰਟ ਵਿਚ ਲੜਾਈ ਲੜਨੀ ਪਈ। ਯੇਸੇਨਿਆ ਪਚੇਕੋ ਇਕ ਰਿਫਿਊਜ਼ੀ ਦੇ ਰੂਪ ਵਿਚ 16 ਸਾਲ ਦੀ ਉਮਰ ਵਿਚ ਅਮਰੀਕਾ ਆਈ ਸੀ। ਘਟਨਾ ਦੇ ਸਮੇਂ ਉਹ ਦੋ ਬੱਚਿਆਂ ਦੀ ਮਾਂ ਸੀ ਅਤੇ ਪਰਿਵਾਰ ਅੱਗੇ ਵਧਾਉਣਾ ਨਹੀਂ ਚਾਹੁੰਦੀ ਸੀ। ਨਰਸ ਨੇ ਪਚੇਕੋ ਦਾ ਚਾਰਟ ਦੇਖੇ ਬਿਨਾਂ ਹੀ ਉਸ ਨੂੰ ਫਲੂ ਦੀ ਵੈਕਸੀਨ ਲਗਾ ਦਿੱਤੀ ਸੀ।


author

Vandana

Content Editor

Related News