ਵਿਗਿਆਨੀ ਉਤਸ਼ਾਹਿਤ, ਆਖਰੀ ਪੜਾਅ ''ਚ ਪਹੁੰਚੀ ਅਮਰੀਕਾ ਦੀ ਕੋਰੋਨਾ ਵੈਕਸੀਨ ਦੀ ਜਾਂਚ

07/15/2020 6:25:00 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਨਾਲ ਜੰਗ ਲੜੀ ਰਹੀ ਦੁਨੀਆ ਲਈ ਚੰਗੀ ਖਬਰ ਹੈ। ਉਂਝ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਸਬੰਧੀ ਟ੍ਰਾਇਲ ਜਾਰੀ ਹਨ। ਹੁਣ ਇਹਨਾਂ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਇਸ ਕੜੀ ਵਿਚ ਮੋਡਰਨਾ ਇੰਕ (Moderna Inc.) ਦਾ ਨਾਮ ਵੀ ਜੁੜ ਗਿਆ ਹੈ। ਅਮਰੀਕਾ ਵਿਚ ਸਭ ਤੋਂ ਪਹਿਲਾਂ ਟੈਸਟ ਕੀਤੇ ਗਏ ਕੋਵਿਡ-19 ਦੀ ਇਸ ਵੈਕਸੀਨ ਦੇ ਪਹਿਲੇ ਦੋ ਟ੍ਰਾਇਲ ਦੇ ਨਤੀਜੇ ਨਾਲ ਵਿਗਿਆਨੀ ਖੁਸ਼ ਹਨ। ਹੁਣ ਇਸ ਵੈਕਸੀਨ ਦੀ ਫਾਈਨਲ ਟੈਸਟਿੰਗ ਕੀਤੀ ਜਾਵੇਗੀ। ਮੰਗਲਵਾਰ ਨੂੰ ਆਈ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਇਸ ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਠੀਕ ਉਂਝ ਹੀ ਕੰਮ ਕੀਤਾ ਹੈ ਜਿਵੇਂ ਕਿ ਵਿਗਿਆਨੀਆਂ ਨੂੰ ਆਸ ਸੀ।

ਅਮਰੀਕੀ ਸਰਕਾਰ ਦੇ ਉੱਚ ਛੂਤ ਰੋਗ ਮਾਹਰ ਡਾਕਟਰ ਐਨਥਨੀ ਫੌਸੀ ਨੇ ਸਮਾਚਾਰ ਏਜੰਸੀ ਏ.ਪੀ.ਨੂੰ ਕਿਹਾ,''ਭਾਵੇਂ ਤੁਸੀਂ ਇਸ ਨੂੰ ਜਿਸ ਤਰ੍ਹਾਂ ਮਰਜੀ ਲਵੋ ਪਰ ਇਹ ਚੰਗੀ ਖਬਰ ਹੈ।'' ਇਹ ਪ੍ਰਾਯੋਗਿਕ ਵੈਕਸੀਨ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਮੋਡਰਨਾ ਇੰਕ ਵੱਲੋਂ ਮਿਲ ਕੇ ਬਣਾਈ ਜਾ ਰਹੀ ਹੈ। ਇਸ ਦੀ ਸਭ ਤੋਂ ਜ਼ਰੂਰੀ ਅਤੇ ਫਾਈਨਲ ਟੈਸਟਿੰਗ 27 ਜੁਲਾਈ ਦੇ ਨੇੜੇ ਕੀਤੀ ਜਾਵੇਗੀ।

 

ਮਾਰਚ ਵਿਚ 45 ਲੋਕਾਂ 'ਤੇ ਕੀਤੇ ਇਸ ਵੈਕਸੀਨ ਦੇ ਪਹਿਲੇ ਟ੍ਰਾਇਲ ਦੇ ਨਤੀਜੇ ਦਾ ਸਾਰੇ ਸ਼ੋਧ ਕਰਤਾਵਾਂ ਨੂੰ ਬੇਤਾਬੀ ਨਾਲ ਇੰਤਜ਼ਾਰ ਸੀ। ਮੰਗਲਵਾਰ ਨੂੰ ਆਏ ਨਤੀਜਿਆਂ ਵਿਚ ਇਸ ਵੈਕਸੀਨ ਨਾਲ ਇਮਿਊਨਿਟੀ ਵਧਣ ਦੀ ਆਸ ਵਧੀ ਹੈ। ਰਿਸਰਚ ਟੀਮ ਨੇ 'ਨਿਊ ਇੰਗਲੈਂਡ ਜਰਨਲ ਆਫ ਮੈਡੀਸਨ' ਨੂੰ ਦੱਸਿਆ ਕਿ ਇਹਨਾਂ ਵਾਲੰਟੀਅਰਜ਼ ਵਿਚ ਇਨਫੈਕਸ਼ਨ ਨੂੰ ਰੋਕਣ ਵਾਲੀ ਨਿਊਟ੍ਰਾਲਾਇਜਿੰਗ ਐਂਟੀਬੌਡੀ ਵਿਕਸਿਤ ਹੋਈ।

ਪੜ੍ਹੋ ਇਹ ਅਹਿਮ ਖਬਰ- ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਦੀ ਕੋਈ ਯੋਜਨਾ ਨਹੀਂ : ਟਰੰਪ 

ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਸੀਏਟਲ ਵਿਚ ਕੈਸਰ ਪਰਮਾਨੈਂਟ ਵਾਸ਼ਿੰਗਟਨ ਰਿਸਰਚ ਇੰਸਟੀਚਿਊਟ ਦੇ ਡਾਕਟਰ ਲਿਸਾ ਜੈਕਸਨ ਨੇ ਕਿਹਾ,''ਇਹ ਇਕ ਲੋੜੀਂਦੀ ਕੜੀ ਹੈ ਜਿਸ ਦੇ ਨਾਲ ਟ੍ਰਾਇਲ ਵਿਚ ਅੱਗ ਵਧਣ ਦੀ ਲੋੜ ਹੈ। ਜੋ ਅਸ਼ਲ ਵਿਚ ਇਹ ਨਿਰਧਾਰਿਤ ਕਰ ਸਕਦਾ ਹੈ ਕੀ ਇਹ ਵੈਕਸੀਨ ਇਨਫੈਕਸ਼ਨ ਤੋਂ ਬਚਾਉਣ ਵਿਚ ਸਮਰੱਥ ਹੈ।'' ਇਹ ਵੈਕਸੀਨ ਪੂਰੀ ਤਰ੍ਹਾਂ ਨਾਲ ਕਦੋਂ ਤੱਕ ਆ ਜਾਵੇਗੀ ਇਸ ਦੇ ਬਾਰੇ ਵਿਚ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸਰਕਾਰ ਨੂੰ ਆਸ ਹੈ ਕਿ ਸਾਲ ਦੇ ਅਖੀਰ ਤੱਕ ਇਸ ਦੇ ਨਤੀਜੇ ਆ ਜਾਣਗੇ। ਇਸ ਵੈਕਸੀਨ ਨੂੰ ਬਹੁਤ ਤੇਜ਼ੀ ਨਾਲ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੈਕਸੀਨ ਦੇ ਦੋ ਡੋਜ਼ ਦਿੱਤੇ ਜਾਣਗੇ।

ਰਿਸਰਚ ਵਿਚ ਇਸ ਵੈਕਸੀਨ ਦੇ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਦੇਖੇ ਗਏ ਭਾਵੇਂਕਿ ਅਧਿਐਨ ਵਿਚ ਸ਼ਾਮਲ ਅੱਧੇ ਤੋਂ ਵੱਧ ਭਾਗੀਦਾਰਾਂ ਨੇ ਫਲੂ ਜਿਹੇ ਲੱਛਣ ਦੀ ਸ਼ਿਕਾਇਤ ਕੀਤੀ ਜੋ ਕਿ ਸਧਾਰਨ ਤੌਰ 'ਤੇ ਹਰ ਤਰ੍ਹਾਂ ਦੇ ਵੈਕਸੀਨ ਲੱਗਣ ਦੇ ਬਾਅਦ ਦੇਖੇ ਜਾਂਦੇ ਹਨ। ਇਹਨਾਂ ਵਿਚ ਥਕਾਵਟ ਮਹਿਸੂਸ ਹੋਣਾ, ਸਿਰਦਰਦ, ਠੰਡ ਲੱਗਣਾ, ਬੁਖਾਰ ਅਤੇ ਟੀਕੇ ਵਾਲੀ ਜਗ੍ਹਾ 'ਤੇ ਦਰਦ ਹੋਣਾ ਆਮ ਗੱਲ ਹੈ। ਵੈਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਡਾਕਟਰ ਵਿਲੀਅਮ ਸ਼ੇਫਨਰ ਨੇ ਵੈਕਸੀਨ ਦੇ ਸ਼ੁਰੂਆਤੀ ਨਤੀਜਿਆਂ ਨੂੰ 'ਇਕ ਚੰਗਾ ਪਹਿਲਾ ਕਦਮ' ਅਤੇ ਆਸ਼ਾਵਾਦੀ ਦੱਸਦਿਆਂ ਕਿਹਾ ਕਿ ਆਖਰੀ ਟ੍ਰਾਇਲ ਨਾਲ ਇਹ ਪਤਾ ਚੱਲ ਜਾਵੇਗਾ ਕਿ ਇਹ ਅਗਲੇ ਸਾਲ ਤੱਕ ਉਪਲਬਧ ਕਰਾਉਣ ਲਈ ਅਸਲ ਵਿਚ ਸੁਰੱਖਿਅਤ ਅਤੇ ਪ੍ਰਭਾਵੀ ਹੈ ਜਾਂ ਨਹੀਂ। ਅਮਰੀਕੀ ਸਰਕਾਰ ਨੇ ਮੋਡਰਨਾ ਨੂੰ ਵੈਕਸੀਨ ਵਿਕਸਿਤ ਕਰਨ ਲਈ ਆਰਥਿਕ ਮਦਦ ਵੀ ਦਿੱਤੀ ਹੈ। 


Vandana

Content Editor

Related News