ਅਮਰੀਕਾ ''ਚ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਮਿਲੇਗਾ ਕੋਰੋਨਾ ਵਾਇਰਸ ਦਾ ਟੀਕਾ

Wednesday, Dec 02, 2020 - 09:44 AM (IST)

ਅਮਰੀਕਾ ''ਚ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਮਿਲੇਗਾ ਕੋਰੋਨਾ ਵਾਇਰਸ ਦਾ ਟੀਕਾ

ਨਿਊਯਾਰਕ- ਅਮਰੀਕਾ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਅਤੇ ਨਰਸਿੰਗ ਹੋਮ ਦੇ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦਾ ਡੋਜ਼ ਦਿੱਤਾ ਜਾਵੇਗਾ। 

ਰੋਗ ਕੰਟਰੋਲ ਕੇਂਦਰ ਦੀ ਕਮੇਟੀ (ਸੀ. ਡੀ. ਸੀ.) ਨੇ ਇਸ ਸਬੰਧ ਵਿਚ ਸਹਿਮਤੀ ਪ੍ਰਗਟਾਈ ਹੈ। ਸੀ. ਡੀ. ਸੀ. ਦੇ ਟੀਕਾਕਰਣ ਦੀ ਨਿਰਦੇਸ਼ਕ ਨੈਨਸੀ ਮੇਸੋਨਿਸ ਨੇ ਉਮੀਦ ਪ੍ਰਗਟਾਈ ਹੈ ਕਿ ਵਧੇਰੇ ਸੂਬਾਈ ਤੇ ਸਥਾਨਕ ਸਿਹਤ ਦਫ਼ਤਰ 3 ਹਫ਼ਤਿਆਂ ਦੇ ਅੰਦਰ ਆਪਣੇ ਸਿਹਤ ਕਰਮਚਾਰੀਆਂ ਦਾ ਟੀਕਾਕਰਣ ਕਰਨ ਵਿਚ ਸਮਰੱਥ ਹੋਣਗੇ। 

ਉਨ੍ਹਾਂ ਕਿਹਾ ਕਿ ਨਰਸਿੰਗ ਹੋਮਜ਼ ਦੇ ਕਰਮਚਾਰੀਆਂ ਨੂੰ ਵਾਇਰਸ ਦੀ ਲਪੇਟ ਵਿਚ ਆਉਣ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਸੀ. ਡੀ. ਸੀ. ਨੇ ਦਸੰਬਰ ਦੇ ਅਖੀਰ ਤੱਕ ਕੋਰੋਨਾ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਉਪਲੱਬਧ ਹੋਣ ਦੀ ਉਮੀਦ ਪ੍ਰਗਟਾਈ ਹੈ, ਜਿਨ੍ਹਾਂ ਵਿਚੋਂ 50 ਲੱਖ ਤੋਂ ਇਕ ਕਰੋੜ ਖੁਰਾਕਾਂ ਨੂੰ ਹਰ ਹਫਤੇ ਟੀਕਾਕਰਣ ਲਈ ਵੈਲਿਡ ਕੀਤਾ ਜਾਵੇਗਾ। 


author

Lalita Mam

Content Editor

Related News